ਏਅਰ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ  "no jab, no fly'' ਨਿਯਮ ਕੀਤਾ ਲਾਗੂ

Sunday, Oct 03, 2021 - 05:51 PM (IST)

ਏਅਰ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ  "no jab, no fly'' ਨਿਯਮ ਕੀਤਾ ਲਾਗੂ

ਵੈਲਿੰਗਟਨ (ਯੂਐਨਆਈ/ਸ਼ਿਨਹੂਆ): ਨਿਊਜ਼ੀਲੈਂਡ ਦੀ ਫਲੈਗ ਕੈਰੀਅਰ ਏਅਰਲਾਈਨ ਏਅਰ ਨਿਊਜ਼ੀਲੈਂਡ ਨੇ ਐਤਵਾਰ ਨੂੰ ਕਿਹਾ ਕਿ ਉਸ ਦੀਆਂ ਅੰਤਰਰਾਸ਼ਟਰੀ ਉਡਾਣਾਂ ਵਿਚ ਬੈਠਣ ਲਈ ਯਾਤਰੀਆਂ ਨੂੰ ਕੋਵਿਡ-19 ਵਿਰੁੱਧ ਪੂਰੀ ਤਰ੍ਹਾਂ ਟੀਕਾਕਰਣ ਦੀ ਜ਼ਰੂਰਤ ਹੋਏਗੀ, ਜੋ ਕਿ ਯਾਤਰੀਆਂ ਲਈ ਵਿਸ਼ਵ ਦੀਆਂ ਸਖ਼ਤ ਨੀਤੀਆਂ ਵਿੱਚੋਂ ਇੱਕ ਹੈ।ਏਅਰ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ 'ਨੋ ਜੈਬ, ਨੋ ਫਲਾਈ' ਕੋਵਿਡ-19 ਨੀਤੀ ਦੀ ਘੋਸ਼ਣਾ ਕੀਤੀ ਹੈ, ਜੋ ਫਰਵਰੀ ਤੋਂ ਲਾਗੂ ਹੋਵੇਗੀ। ਏਅਰ ਨਿਊਜ਼ੀਲੈਂਡ ਯਾਤਰਾ ਕਰਨ ਦੇ ਚਾਹਵਾਨ ਲੋਕਾਂ ਨੂੰ ਟੀਕਾਕਰਣ ਤੋਂ ਬਾਅਦ ਹੀ ਅੰਤਰਰਾਸ਼ਟਰੀ ਯਾਤਰਾ ਲਈ ਤਿਆਰ ਰਹਿਣ ਲਈ ਕਹਿ ਰਹੀ ਹੈ। 

ਫਰਵਰੀ 2022 ਤੋਂ, ਏਅਰਲਾਈਨ ਜ਼ਰੀਏ ਅੰਤਰਰਾਸ਼ਟਰੀ ਨੈੱਟਵਰਕ 'ਤੇ ਕਿਤੇ ਵੀ ਯਾਤਰਾ ਕਰਨ ਵਾਲੇ ਗਾਹਕਾਂ ਨੂੰ ਪੂਰੀ ਤਰ੍ਹਾਂ ਟੀਕਾਕਰਣ ਦੀ ਜ਼ਰੂਰਤ ਹੋਵੇਗੀ। ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਗ੍ਰੇਗ ਫੌਰਨ ਨੇ ਐਤਵਾਰ ਨੂੰ ਕਿਹਾ,“ਅਸੀਂ ਦੁਨੀਆ ਨਾਲ ਦੁਬਾਰਾ ਜੁੜਨ ਲਈ ਤਿਆਰ ਹੋ ਰਹੇ ਹਾਂ ਅਤੇ ਗਾਹਕਾਂ ਨੂੰ ਦੱਸ ਰਹੇ ਹਾਂ ਕਿ ਉਨ੍ਹਾਂ ਨੂੰ ਕੀ ਕਰਨ ਦੀ ਜ਼ਰੂਰਤ ਹੈ।” 

ਪੜ੍ਹੋ ਇਹ ਅਹਿਮ ਖਬਰ- ਸ਼ਾਨਦਾਰ : 8 ਸਾਲਾ ਬੱਚੀ ਬਣੀ 'ਖਗੋਲ ਵਿਗਿਆਨੀ', ਨਾਸਾ ਲਈ ਖੋਜੇ Asteroid 

ਏਅਰ ਨਿਊਜ਼ੀਲੈਂਡ ਦੀ ਟੀਕਾਕਰਣ ਦੀ ਜ਼ਰੂਰਤ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ 'ਤੇ ਲਾਗੂ ਹੋਵੇਗੀ, ਜੋ ਏਅਰ ਨਿਊਜ਼ੀਲੈਂਡ ਦੇ ਜਹਾਜ਼ ਰਾਹੀਂ ਨਿਊਜ਼ੀਲੈਂਡ ਪਹੁੰਚਦੇ ਜਾਂ ਰਵਾਨਾ ਹੁੰਦੇ ਹਨ। ਜਿਨ੍ਹਾਂ ਗਾਹਕਾਂ ਨੇ ਟੀਕਾ ਨਹੀਂ ਲਗਵਾਇਆ ਹੈ, ਉਨ੍ਹਾਂ ਨੂੰ ਇਸ ਗੱਲ ਦਾ ਸਬੂਤ ਪੇਸ਼ ਕਰਨ ਦੀ ਲੋੜ ਹੋਵੇਗੀ ਕਿ ਡਾਕਟਰੀ ਕਾਰਨਾਂ ਕਰਕੇ ਉਨ੍ਹਾਂ ਲਈ ਟੀਕਾਕਰਣ ਇੱਕ ਵਿਹਾਰਕ ਵਿਕਲਪ ਨਹੀਂ ਸੀ।
 


author

Vandana

Content Editor

Related News