ਨਿਊਜ਼ੀਲੈਂਡ 'ਚ ਕਈ ਹਫਤਿਆਂ ਤਕ ਝਾੜੀਆਂ 'ਚ ਅੱਗ ਲੱਗੇ ਰਹਿਣ ਦਾ ਖਦਸ਼ਾ

Monday, Feb 11, 2019 - 10:57 AM (IST)

ਨਿਊਜ਼ੀਲੈਂਡ 'ਚ ਕਈ ਹਫਤਿਆਂ ਤਕ ਝਾੜੀਆਂ 'ਚ ਅੱਗ ਲੱਗੇ ਰਹਿਣ ਦਾ ਖਦਸ਼ਾ

ਆਕਲੈਂਡ (ਭਾਸ਼ਾ)— ਨਿਊਜ਼ੀਲੈਂਡ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕੁਝ ਹੋਰ ਹਫਤਿਆਂ ਤਕ ਜਾਰੀ ਰਹਿਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ ਕੁਝ ਰਿਹਾਇਸ਼ੀ ਇਲਾਕਿਆਂ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਕਈ ਨੇੜਲੇ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ ਸੀ ਅਤੇ ਆਸ ਹੈ ਕਿ ਜਲਦੀ ਹੀ ਬੇਘਰ ਹੋਏ ਕੁਝ ਲੋਕ ਆਪਣੇ ਘਰ ਵਾਪਸ ਆ ਜਾਣਗੇ। ਫਾਇਰ ਫਾਈਟਰਜ਼ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

PunjabKesari

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਝੁਲਸ ਕੇ ਰੱਖ ਦੇਣ ਵਾਲੀ ਤੇਜ਼ ਗਰਮੀ ਪੈ ਰਹੀ ਹੈ। ਇਸੇ ਕਾਰਨ ਸੰਘਣੇ ਜੰਗਲਾਂ ਵਾਲੇ ਇਲਾਕਿਆਂ 'ਚ ਅੱਗ ਫੈਲ ਜਾਂਦੀ ਹੈ, ਜਿਸ ਨੂੰ ਬੁਝਾਉਣ 'ਚ ਕਾਫੀ ਸਮਾਂ ਲੱਗ ਜਾਂਦਾ ਹੈ। ਨਿਊਜ਼ੀਲੈਂਡ ਦੇ ਕੁਝ ਇਲਾਕਿਆਂ 'ਚ ਪਿਛਲੇ ਹਫਤੇ ਅੱਗ ਲੱਗ ਗਈ ਸੀ ਅਤੇ ਸੋਮਵਾਰ ਤੜਕੇ ਤਕ ਅੱਗ ਲਗਭਗ 2300 ਹੈਕਟੇਅਰ (5700 ਏਕੜ) ਤਕ ਫੈਲ ਗਈ। ਫਾਇਰ ਫਾਈਟਰ ਵਿਭਾਗ ਦੇ ਮੁਖੀ ਜਾਨ ਸਟਨ ਨੇ ਕਿਹਾ ਕਿ ਹਾਲਾਂਕਿ ਸਥਿਤੀ ਪਹਿਲਾਂ ਨਾਲੋਂ ਕੁਝ ਠੀਕ ਹੋਈ ਹੈ ਪਰ ਅੱਗ ਬਾਰੇ ਅਜੇ ਅੰਦਾਜ਼ਾਲਗਾਉਣਾ ਮੁਸ਼ਕਲ ਹੈ ਅਤੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਅੱਗ ਕੰਟਰੋਲ 'ਚ ਆ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਉਹ ਥੋੜੇ ਜਿਹੇ ਇਲਾਕੇ ਦੇ ਲੋਕਾਂ ਨੂੰ ਹੀ ਵਾਪਸ ਉਨ੍ਹਾਂ ਦੇ ਘਰ ਭੇਜਿਆ ਜਾ ਸਕੇਗਾ ਅਤੇ ਤਸੱਲੀ ਨਾਲ ਸਥਿਤੀ ਦਾ ਜਾਇਜ਼ਾ ਲੈ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।


Related News