ਨਿਊਜ਼ੀਲੈਂਡ ਨੇ ਤੀਜੀ ਕੋਵਿਡ-19 ਵੈਕਸੀਨ ਨੋਵਾਵੈਕਸ ਨੂੰ ਦਿੱਤੀ ਮਨਜ਼ੂਰੀ
Tuesday, Mar 01, 2022 - 11:38 AM (IST)
ਵੈਲਿੰਗਟਨ (ਵਾਰਤਾ): ਨਿਊਜ਼ੀਲੈਂਡ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸੋਮਵਾਰ ਨੂੰ ਸਰਕਾਰ ਨੇ ਕੋਵਿਡ-19 ਦੀ ਤੀਜੀ ਵੈਕਸੀਨ ਦੇ ਤੌਰ 'ਤੇ ਨੋਵਾਵੈਕਸ ਨੂੰ ਮਨਜ਼ੂਰੀ ਦਿੱਤੀ। ਸਰਕਾਰ ਦੀ ਪੁਸ਼ਟੀ ਤੋਂ ਬਾਅਦ ਨਿਊਜ਼ੀਲੈਂਡ ਦੇ ਲੋਕ ਛੇਤੀ ਹੀ ਤੀਜੀ ਕਿਸਮ ਦੀ ਨੋਵਾਵੈਕਸ ਵੈਕਸੀਨ ਲਗਵਾਉਣ ਵਿਚ ਸਮਰੱਥ ਹੋਣਗੇ।ਕੋਵਿਡ-19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਜ਼ ਨੇ ਮੰਗਲਵਾਰ ਨੂੰ ਕਿਹਾ ਕਿ ਨੋਵਾਵੈਕਸ ਜਲਦੀ ਹੀ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਨਿਊਜ਼ੀਲੈਂਡ ਵਾਸੀਆਂ ਲਈ ਉਪਲਬਧ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਜਾਸੂਸੀ ਦੇ ਦੋਸ਼ 'ਚ 12 ਰੂਸੀ ਡਿਪਲੋਮੈਟਾਂ ਨੂੰ ਕੱਢਣ ਦਾ ਕੀਤਾ ਐਲਾਨ
ਨੋਵਾਵੈਕਸ ਇੱਕ ਪ੍ਰੋਟੀਨ-ਆਧਾਰਿਤ ਕੋਵਿਡ-19 ਵੈਕਸੀਨ ਹੈ ਅਤੇ ਜਦੋਂ ਕਿ ਫਾਈਜ਼ਰ ਕੋਵਿਡ-19 ਵੈਕਸੀਨ ਜ਼ਿਆਦਾਤਰ ਨਿਊਜ਼ੀਲੈਂਡ ਵਾਸੀਆਂ ਦੀ ਪਸੰਦੀਦਾ ਵੈਕਸੀਨ ਬਣੀ ਹੋਈ ਹੈ। ਹਿਪਕਿਨਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੁਝ ਲੋਕਾਂ ਲਈ ਨੋਵਾਵੈਕਸ ਦਾ ਆਉਣਾ ਕੋਵਿਡ-19 ਵਿਰੁੱਧ ਟੀਕਾਕਰਨ ਕਰਵਾਉਣ ਲਈ ਲੋੜੀਂਦਾ ਵਾਧੂ ਪ੍ਰੋਤਸਾਹਨ ਹੋਵੇਗਾ। ਹਿਪਕਿਨਜ਼ ਨੇ ਕਿਹਾ ਕਿ ਨਿਊਜ਼ੀਲੈਂਡ ਪਹਿਲਾਂ ਹੀ ਦੁਨੀਆ ਦੇ ਸਭ ਤੋਂ ਵੱਧ ਟੀਕਾਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ 95 ਪ੍ਰਤੀਸ਼ਤ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ।ਉਹਨਾਂ ਨੇ ਕਿਹਾ ਕਿ ਪਹਿਲੀ ਖੁਰਾਕ ਇਸ ਮਹੀਨੇ ਨਿਊਜ਼ੀਲੈਂਡ ਪਹੁੰਚਣ ਦੀ ਉਮੀਦ ਹੈ ਅਤੇ ਅਧਿਕਾਰੀ ਡਿਲੀਵਰੀ ਸ਼ਡਿਊਲ ਅਤੇ ਟੀਕਾਕਰਨ ਦੀ ਸ਼ੁਰੂਆਤ ਦੀ ਤਾਰੀਖ਼ ਦੀ ਪੁਸ਼ਟੀ ਕਰਨ ਲਈ ਨੋਵਾਵੈਕਸ ਨਾਲ ਕੰਮ ਕਰ ਰਹੇ ਹਨ।