ਨਿਊਜ਼ੀਲੈਂਡ ''ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ ''ਚ ਮੌਤ

Tuesday, Mar 09, 2021 - 05:59 PM (IST)

ਨਿਊਜ਼ੀਲੈਂਡ ''ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ ''ਚ ਮੌਤ

ਸੰਗਰੂਰ/ਵੈਲਿੰਗਟਨ (ਦਲਜੀਤ ਸਿੰਘ ਬੇਦੀ): ਸੰਗਰੂਰ ਵਾਸੀ ਕੁਨਾਲ ਖੇੜਾ ਦੀ ਨਿਊਜ਼ੀਲੈਂਡ ਵਿਚ ਇਕ ਦਰਦਨਾਕ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਕੁਨਾਲ ਵੀ ਹੋਰਨਾਂ ਮੁੰਡਿਆਂ ਵਾਂਗ ਬਹੁਤ ਸੁਪਨੇ ਲੈ ਕੇ ਨਿਊਜ਼ੀਲੈਂਡ ਗਿਆ ਸੀ। ਬਹੁਤ ਕੁਝ ਹਾਲੇ ਇਸ ਨੇ ਜ਼ਿੰਦਗੀ ਵਿੱਚ ਕਰਨਾ ਸੀ ਪਰ ਰੱਬ ਨੂੰ ਸ਼ਇਦ ਕੁਝ ਹੋਰ ਹੀ ਮਨਜ਼ੂਰ ਸੀ। ਕੁਨਾਲ ਆਪਣੇ ਪਰਿਵਾਰ ਦਾ ਇਕੋ ਇਕ ਮੁੰਡਾ ਸੀ। ਕੋਰੋਨਾ ਵਾਇਰਸ ਇਸ ਪਰਿਵਾਰ 'ਤੇ ਕਾਫੀ ਭਾਰੀ ਪੈ ਗਿਆ। ਫਲਾਈਟਾਂ ਬੰਦ ਹੋਣ ਕਰਕੇ ਪਰਿਵਾਰ ਆਪਣੇ ਇਕਲੌਤੇ ਪੁੱਤਰ ਦਾ ਆਖਰੀ ਵਾਰ ਮੂੰਹ ਵੀ ਨਹੀਂ ਦੇਖ ਸਕਿਆ।

PunjabKesari

ਇੱਥੇ ਦੱਸ ਦਈਏ ਕਿ ਬੀਤੇ ਦਿਨੀਂ ਮਾਰਚ 6, 2021 ਨੂੰ ਨਿਊਜ਼ੀਲੈਂਡ ਦੇ ਪੂਰਬੀ ਆਕਲੈਂਡ ਵਿਚਲੇ ਉਪਨਗਰ, ਫਲੈਟ ਬੁਸ਼ ਖੇਤਰ ਵਿਚ ਬੈਰੀ ਕਰਟੀਜ਼ ਦੇ ਕਾਰ ਪਾਰਕਿੰਗ ਅੰਦਰ, ਪੁਲਸ ਨੂੰ ਇੱਕ ਸੜੀ ਹੋਈ ਸਿਲਵਰ ਮਾਜ਼ਦਾ ਕਾਰ ਮਿਲੀ ਸੀ। ਇਸ ਕਾਰ ਵਿਚ ਇੱਕ ਨੌਜਵਾਨ ਦੀ ਲਾਸ਼ ਸੀ ਜੋ ਕਿ ਬੁਰੀ ਤਰ੍ਹਾਂ ਸੜ੍ਹ ਚੁਕੀ ਸੀ। ਹੁਣ ਉਸ ਦੀ ਸ਼ਨਾਖ਼ਤ ਪੁਲਸ ਵੱਲੋਂ ਪੰਜਾਬ ਦੇ ਸੰਗਰੂਰ ਤੋਂ ਇੱਕ 26 ਸਾਲਾ ਨੌਜਵਾਨ ਕੁਨਾਲ ਖੈੜਾ ਵੱਜੋਂ ਹੋਈ ਹੈ ਜੋ ਕਿ ਮਾਨੂਕਾਉ ਵਿਖੇ ਰਹਿੰਦਾ ਸੀ ਅਤੇ ਨਿਊਜ਼ੀਲੈਂਡ ਆਪਣੀ ਪੜ੍ਹਾਈ ਕਰਨ ਲਈ ਆਇਆ ਸੀ।

ਬੇਸ਼ੱਕ ਬੀਤੇ ਦਿਨ ਸੋਮਵਾਰ ਮਾਰਚ 8, 2021 ਨੂੰ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਹੋ ਚੁੱਕਿਆ ਹੈ ਪਰ ਪੁਲਸ ਵੱਲੋਂ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ। ਹਾਲ ਦੀ ਘੜੀ ਪੁਲਸ ਵੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਇਸ ਦੁਰਘਟਨਾ ਦੀ ਅਸਲ ਵਜ੍ਹਾ ਕੀ ਸੀ ਅਤੇ ਇੰਨੀ ਭਿਆਨਕ ਦੁਰਘਟਨਾ ਦੇ ਵਾਪਰਨ ਪਿੱਛੇ ਅਸਲ ਕਾਰਨ ਕੀ ਸੀ।ਪੁਲਸ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਦੇ ਸੰਗਰੂਰ ਵਿਚ ਰਹਿੰਦੇ ਉਕਤ ਮ੍ਰਿਤਕ ਨੌਜਵਾਨ ਦੇ ਬਾਕੀ ਪਰਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਚੁੱਕਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : 12 ਸਾਲਾ ਲੜਕਾ ਹਥਿਆਰ ਦੀ ਨੋਕ 'ਤੇ ਕਾਰਾਂ ਖੋਹਣ ਦੇ ਦੋਸ਼ 'ਚ ਗ੍ਰਿਫ਼ਤਾਰ

ਕਾਊਂਟੀਜ਼ ਮੈਨੂਕਾਉ ਤੋਂ ਸੀਨੀਅਰ ਡਿਟੈਕਟਿਵ ਸਾਰਜੈਂਟ ਨਟਾਲੀ ਨੈਲਸਨ ਨੇ ਇਸ ਘਟਨਾ 'ਤੇ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਅਸੀਂ ਪਰਿਵਾਰ ਦੇ ਦੁੱਖ ਵਿਚ ਸ਼ਾਮਿਲ ਹਾਂ। ਘਟਨਾ ਦੀ ਜਾਂਚ ਦੇ ਨਾਲ, ਉਨ੍ਹਾਂ ਦੀ ਪੂਰੀ ਪੂਰੀ ਮਦਦ ਵੀ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਜਿਹੀ ਜਨਤਕ ਥਾਂ 'ਤੇ ਜਿੱਥੇ ਕਿ ਲੋਕਾਂ ਦਾ ਆਣਾ-ਜਾਣਾ ਲੱਗਿਆ ਹੀ ਰਹਿੰਦਾ ਹੈ, ਉਥੇ ਅਜਿਹੀ ਘਟਨਾ ਵਾਪਰ ਗਈ ਅਤੇ ਕਿਸੇ ਨੂੰ ਪਤਾ ਤੱਕ ਵੀ ਨਹੀ ਲੱਗਿਆ।

PunjabKesari

ਦੋਸਤਾਂ ਨੇ ਜਤਾਇਆ ਦੁਖ
ਕੁਨਾਲ ਦੇ ਦੋਸਤਾਂ ਨੇ ਉਸ ਦੀ ਦਰਦਨਾਕ ਮੌਤ 'ਤੇ ਦੁਖ ਪ੍ਰਗਟ ਕੀਤਾ ਹੈ। ਕਵਰਪਾਲ ਸਿੰਘ, ਜਿਸ ਨੇ ਕੁਨਾਲ ਨਾਲ ਏਡੇਂਜ਼ ਕਾਲਜ ਵਿਚ ਇਕ ਬਿਜ਼ਨੈੱਸ ਡਿਪਲੋਮਾ ਕੀਤਾ ਸੀ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸ ਦੇ ਦੋਸਤ ਨਾਲ ਅਜਿਹਾ ਕੁਝ ਹੋ ਗਿਆ ਹੈ। ਦੋਸਤ ਮੁਤਾਬਕ, ਕੁਨਾਲ ਬਹੁਤ ਚੰਗਾ ਦਿਲ ਵਾਲਾ ਅਤੇ ਮਜ਼ਾਕੀਆ ਵਿਅਕਤੀ ਸੀ।ਕੁਨਾਲ ਦੇ ਨਿਊਜ਼ੀਲੈਂਡ ਵਿਚ ਬਣੇ ਕੁਝ ਹੋਰ ਦੋਸਤਾਂ ਨੇ ਵੀ ਉਸ ਦੀ ਮੌਤ 'ਤੇ ਡੂੰਘਾ ਦੁਖ ਜਤਾਇਆ ਹੈ।


author

Vandana

Content Editor

Related News