ਨਿਊਜ਼ੀਲੈਂਡ ''ਚ ਕ੍ਰਾਈਸਟਚਰਚ ਪੀੜਤਾਂ ਲਈ ''ਰਾਸ਼ਟਰੀ ਮੈਮੋਰੀਅਲ ਪ੍ਰੋਗਰਾਮ'' ਦਾ ਆਯੋਜਨ

03/24/2019 10:33:08 AM

ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਦੀ ਕ੍ਰਾਈਸਟਚਰਚ ਮਸਜਿਦ ਕਤਲੇਆਮ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 29 ਮਾਰਚ ਨੂੰ 'ਰਾਸ਼ਟਰੀ ਮੈਮੋਰੀਅਲ ਪ੍ਰੋਗਰਾਮ' ਦਾ ਆਯੋਜਨ ਕਰੇਗੀ। ਪ੍ਰਧਾਨ ਮੰਤਰੀ ਦਫਤਰ ਨੇ ਐਤਵਾਰ ਨੂੰ ਇਹ ਐਲਾਨ ਕੀਤਾ। ਇਹ ਮੈਮੋਰੀਅਲ ਪ੍ਰੋਗਰਾਮ ਕ੍ਰਾਈਸਟਚਰਚ ਵਿਚ ਹੋਵੇਗਾ। ਗੌਰਤਲਬ ਹੈ ਕਿ ਦੋ ਹਫਤੇ ਪਹਿਲਾਂ ਆਸਟ੍ਰੇਲੀਆ ਦੇ ਇਕ ਗੋਰੇ ਵਿਅਕਤੀ ਨੇ 15 ਮਾਰਚ ਨੂੰ ਸ਼ਹਿਰ ਦੀਆਂ ਦੋ ਮਸਜਿਦਾਂ ਵਿਚ ਜੁਮੇ ਦੀ ਨਮਾਜ਼ ਪੜ੍ਹ ਰਹੇ ਲੋਕਾਂ ਵਿਚੋਂ 50 ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। 

ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਕ ਬਿਆਨ ਵਿਚ ਕਿਹਾ,''ਰਾਸ਼ਟਰੀ ਮੈਮੋਰੀਅਲ ਸੇਵਾ ਕ੍ਰਾਈਸਟਚਰਚ ਵਸਨੀਕਾਂ, ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਅੱਤਵਾਦੀ ਹਮਲੇ ਦੇ ਪੀੜਤਾਂ ਦਾ ਸਨਮਾਨ ਕਰਨ ਦਾ ਮੌਕਾ ਮੁਹੱਈਆ ਕਰਾਉਂਦੀ ਹੈ।'' ਉਨ੍ਹਾਂ ਨੇ ਕਿਹਾ,''ਅੱਤਵਾਦੀ ਹਮਲੇ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਸਾਡੇ ਦੇਸ਼ ਵਿਚ ਬਹੁਤ ਜ਼ਿਆਦਾ ਸੋਗ ਦਾ ਮਾਹੌਲ ਅਤੇ ਪਿਆਰ ਦੀ ਭਾਵਨਾ ਹੈ।''


Vandana

Content Editor

Related News