ਸਮੁੰਦਰ ''ਚ 7.7 ਦੀ ਤੀਬਰਤਾ ਦੇ ਭੂਚਾਲ ਮਗਰੋਂ ਆਈ ਛੋਟੀ ਸੁਨਾਮੀ, ਖਤਰਾ ਟਲਿਆ

Thursday, Feb 11, 2021 - 06:09 PM (IST)

ਸਮੁੰਦਰ ''ਚ 7.7 ਦੀ ਤੀਬਰਤਾ ਦੇ ਭੂਚਾਲ ਮਗਰੋਂ ਆਈ ਛੋਟੀ ਸੁਨਾਮੀ, ਖਤਰਾ ਟਲਿਆ

ਵੈਲਿੰਗਟਨ (ਭਾਸ਼ਾ): ਸਮੁੰਦਰ ਦੇ ਹੇਠਾਂ ਵੀਰਵਾਰ ਤੜਕੇ ਇਕ ਭੂਚਾਲ ਆਉਣ ਮਗਰੋਂ ਦੱਖਣੀ ਪ੍ਰਸ਼ਾਂਤ ਟਾਪੂਆਂ ਵਿਚ ਛੋਟੀਆਂ ਸੁਨਾਮੀ ਲਹਿਰਾਂ ਆਉਣ ਦਾ ਪਤਾ ਚੱਲਿਆ ਹੈ। ਇਸ ਮਗਰੋਂ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਕਿ ਵਾਨੁਆਤੁ ਵਿਚ 10 ਸੈਂਟੀਮੀਟਰ (4 ਇੰਚ) ਦੀਆਂ ਲਹਿਰਾਂ ਮਾਪੀਆਂ ਗਈਆਂ ਅਤੇ ਨਿਊ ਕੈਲੇਡੋਨੀਆ ਵਿਚ ਇਕ ਛੋਟੀ ਸੁਨਾਮੀ ਦਾ ਪਤਾ ਚੱਲਿਆ ਹੈ। ਫਿਜੀ ਦੇ ਰਾਸ਼ਟਰੀ ਆਫਤ ਪ੍ਰਬੰਧਨ ਦਫਤਰ ਨਿਦੇਸ਼ਕ ਵਸੀਤਿ ਸੋਕੋ ਨੇ ਟਵੀਟ ਕਰ ਕੇ ਕਿਹਾ ਕਿ ਸੁਨਾਮੀ ਦੀ ਚਿਤਾਵਨੀ ਰੱਦ ਕਰ ਦਿੱਤੀ ਗਈ ਹੈ। 

 ਪੜ੍ਹੋ ਇਹ ਅਹਿਮ ਖ਼ਬਰ- ਪਾਕਿ : 27 ਹਜ਼ਾਰ ਫਰੰਟਲਾਈਨ ਵਰਕਰਾਂ ਨੂੰ ਦਿੱਤੀ ਗਈ ਕੋਵਿਡ-19 ਵੈਕਸੀਨ

ਉਹਨਾਂ ਨੇ ਅੱਗੇ ਲਿਖਿਆ,''ਫਿਜੀ, ਅਸੀਂ ਸੁਰੱਖਿਅਤ ਹਾਂ।'' ਲੋਇਲਟੀ ਟਾਪੂ ਸਮੂਹ ਨੇੜੇ ਸਮੁੰਦਰ ਵਿਚ ਇਕ ਭੂਚਾਲ ਆਉਣ ਮਗਰੋਂ ਸੁਨਾਮੀ ਆਈ ਜੋ ਨਿਊ ਕੈਲੇਡੋਨੀਆ ਦਾ ਹਿੱਸਾ ਹੈ। ਅਮਰੀਕੀ ਭੂ-ਵਿਗਿਆਨੀ ਏਜੰਸੀ ਨੇ ਕਿਹਾ ਕਿ ਭੂਚਾਲ ਸ਼ਕਤੀਸ਼ਾਲੀ ਸੀ ਪਰ ਇਸ ਦਾ ਕੇਂਦਰ ਵੱਧ ਹੇਠਾਂ ਨਹੀਂ ਸੀ। ਇਸ ਦੀ ਤੀਬਰਤਾ 7.7 ਅਤੇ ਇਸ ਦਾ ਕੇਂਦਰ ਸਿਰਫ 10 ਕਿਲੋਮੀਟਰ ਹੇਠਾਂ ਸਥਿਤ ਸੀ। ਲੋਇਲਟੀ ਟਾਪੂ ਸਮੂਹ ਨਿਊਜ਼ੀਲੈਂਡ ਤੋਂ ਲੱਗਭਗ 1800 ਕਿਲੋਮੀਟਰ ਉੱਤਰ ਅਤੇ ਬ੍ਰਿਸਬੇਨ, ਆਸਟ੍ਰੇਲੀਆ ਤੋਂ 1600 ਕਿਲੋਮੀਟਰ ਪੂਰਬ-ਉੱਤਰ ਪੂਰਬ ਵਿਚ ਸਥਿਤ ਹੈ।


author

Vandana

Content Editor

Related News