ਨਿਊਜ਼ੀਲੈਂਡ ''ਚ ਕੋਰੋਨਾ ਦੇ 13 ਨਵੇਂ ਮਾਮਲੇ, ਅਕਤੂਬਰ ਤੱਕ ਤਾਲਾਬੰਦੀ ਲਗਾਉਣ ''ਤੇ ਵਿਚਾਰ
Friday, Aug 14, 2020 - 06:22 PM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ 100 ਤੋਂ ਵੱਧ ਦਿਨਾਂ ਦੇ ਬਾਅਦ ਕੋਰੋਨਾਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਉਣ ਦੇ ਬਾਅਦ ਇਕ ਹੀ ਰਾਤ ਵਿਚ 13 ਨਵੇਂ ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਇਕ ਵਾਰ ਫਿਰ ਇੱਥੇ ਲੋਕਾਂ ਵਿਚ ਡਰ ਦਾ ਮਾਹੌਲ ਹੈ ਕਿ ਕਿਤੇ ਸਰਕਾਰ ਨੂੰ ਦੇਸ਼ ਵਿਚ ਅਕਤੂਬਰ ਤੱਕ ਤਾਲਾਬੰਦੀ ਨਾ ਲਗਾਉਣੀ ਪਵੇ। ਦੇਸ਼ ਵਿਚ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਦੀ ਕੈਬਨਿਟ ਸ਼ੁੱਕਰਵਾਰ ਨੂੰ ਇਸ ਬਾਰੇ ਵਿਚ ਬੈਠਕ ਕਰੇਗੀ। ਤਾਲਾਬੰਦੀ ਅਤੇ ਆਉਣ ਵਾਲੀ ਚੋਣਾਂ ਨੂੰ ਟਾਲਣ 'ਤੇ ਇਸ ਬੈਠਕ ਵਿਚ ਚਰਚਾ ਕੀਤੀ ਜਾ ਸਕਦੀ ਹੈ।ਦੇਸ਼ ਵਿਚ ਕੁੱਲ ਪੁਸ਼ਟੀ ਮਾਮਲਿਆਂ ਦੀ ਗਿਣਤੀ 1,251 ਹੋ ਗਈ ਹੈ।
ਡੇਲੀਮੇਲ ਆਨਲਾਈਨ ਦੀ ਰਿਪੋਰਟ ਵਿਚ ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੇ ਬਲੂਮਫੀਲਡ ਨੇ ਦੱਸਿਆ ਹੈ ਕਿ ਦੋ ਨਵੇਂ ਮਾਮਲੇ ਤੋਕੋਰੋਆ ਤੋਂ ਹਨ ਜਦਕਿ ਮੁੱਖ ਕੇਂਦਰ ਇੱਥੋਂ 200 ਕਿਲੋਮੀਟਰ ਦੂਰ ਆਕਲੈਂਡ ਹੈ। ਤੋਕੋਰੋਆ ਦੇ ਮਾਮਲੇ ਆਕਲੈਂਡ ਦੇ ਸੰਕ੍ਰਮਿਤ ਪਰਿਵਾਰ ਨਾਲ ਜੁੜੇ ਹਨ ਜੋ ਇਸ ਹਫਤੇ ਪਾਜ਼ੇਟਿਵ ਪਾਏ ਗਏ ਸਨ। ਹਾਲੇ ਇਕ ਮਾਮਲੇ ਦਾ ਕੁਨੈਕਸ਼ਨ ਖੋਜਿਆ ਨਹੀਂ ਜਾ ਸਕਿਆ ਹੈ। ਸ਼ੁੱਕਰਵਾਰ ਨੂੰ ਸਾਹਮਣੇ ਆਏ ਦੋ ਨਵੇਂ ਮਾਮਲੇ ਅਮੇਰਿਕੋਲਡ ਫਰੋਜ਼ਨ ਫੈਕਲਿਟੀ ਨਾਲ ਜੁੜੇ ਹਨ ਜਿਸ ਦੇ ਨਾਲ ਹੁਣ ਸਿਹਤ ਵਿਭਾਗ ਇਹ ਦੇਖ ਰਿਹਾ ਹੈ ਕਿ ਕਿਤੇ ਵਾਇਰਸ ਫਰੋਜ਼ਨ ਫੂਡ ਸਿਪਮੈਂਟ ਦੇ ਨਾਲ ਤਾਂ ਨਹੀਂ ਫੈਲਿਆ।
ਪੜ੍ਹੋ ਇਹ ਅਹਿਮ ਖਬਰ- ਟਰੰਪ ਵਿਕਟਰੀ ਲਈ ਪਹਿਲੀ ਭਾਰਤੀ-ਅਮਰੀਕੀ ਮੈਗਾ ਮੀਟ ਸੀਰੀਜ਼ ਤੇਲਗੂ, ਹਿੰਦੀ ਤੇ ਗੁਜਰਾਤੀ 'ਚ ਆਯੋਜਿਤ
ਪੰਜ ਮਾਮਲੇ ਵਰਕਰਾਂ ਦੇ ਹਨ ਜਦਕਿ 7 ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਸਬੰਧਤ ਹਨ। ਹਾਲੇ 14 ਵਰਕਰਾਂ ਦੇ ਟੈਸਟ ਨਤੀਜੇ ਆਉਣੇ ਬਾਕੀ ਹਨ। ਦੇਸ਼ ਵਿਚ ਕੁੱਲ 49 ਐਕਟਿਵ ਮਾਮਲੇ ਹਨ ਜਿਸ ਕਾਰਨ ਸੀਨੀਅਰ ਵਿਗਿਆਨੀ ਅਕਤੂਬਰ ਤੱਕ ਦੇਸ਼ ਨੂੰ ਤਾਲਾਬੰਦੀ ਵਿਚ ਰੱਖਣ ਦਾ ਖਦਸ਼ਾ ਜ਼ਾਹਰ ਕਰ ਰਹੇ ਹਨ। ਕਿੱਥੋਂ ਤੱਕ ਵਾਇਰਸ ਫੈਲਿਆ ਹੈ ਅਤੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਮਾਮਲਿਆਂ ਦਾ ਲਿੰਕ ਦਾ ਪਤਾ ਲਗਾਉਣਾ ਵੀ ਜ਼ਰੂਰੀ ਹੈ। ਐਪੀਡੀਮੀਓਲੌਜੀਸਟ ਮਾਈਕਲ ਬੇਕਰ ਦੇ ਮੁਤਾਬਕ ਖਾਸ ਗੱਲ ਇਹ ਹੈ ਕਿ ਮਾਰਚ ਵਿਚ ਜਿਹੋ ਜਿਹੇ ਹਾਲਾਤ ਸਨ ਉਦੋਂ ਪੰਜ ਹਫਤੇ ਤੱਕ ਪੱਧਰ 4 ਦੀ ਪਾਬੰਦੀ ਅਤੇ ਦੋ ਹਫਤੇ ਤੱਕ ਪੱਧਰ 3 ਦੀ ਪਾਬੰਦੀ ਲਗਾਉਣ ਨਾਲ ਫਾਇਦਾ ਹੋਇਆ ਸੀ।