ਨਿਊਜ਼ੀਲੈਂਡ ਦੀਆਂ ਮਸਜਿਦਾਂ ''ਤੇ ਹੋਏ ਹਮਲੇ ''ਤੇ ਬਣਨ ਵਾਲੀ ''ਫਿਲਮ'' ''ਤੇ ਵਿਵਾਦ
Friday, Jun 11, 2021 - 07:32 PM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀਆਂ ਮਸਜਿਦਾਂ 'ਤੇ ਇਕ ਬੰਦੂਕਧਾਰੀ ਦੇ ਹਮਲੇ ਅਤੇ ਵੱਡੀ ਗਿਣਤੀ ਵਿਚ ਨਮਾਜ਼ੀਆਂ ਦੇ ਕਤਲ 'ਤੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੀ ਪ੍ਰਤੀਕਿਰਿਆ 'ਤੇ ਬਣਨ ਵਾਲੀ ਇਕ ਫਿਲਮ 'ਤੇ ਵਿਵਾਦ ਪੈਦਾ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿਚ ਉਹਨਾਂ ਦਾ ਪੱਖ ਨਹੀਂ ਦਿਖਾਇਆ ਗਿਆ ਹੈ ਜੋ ਹਮਲੇ ਵਿਚ ਮਾਰੇ ਗਏ ਸਨ। ਹਾਲੀਵੁੱਡ 'ਤੇ ਖ਼ਬਰ ਦੇਣ ਵਾਲੀ ਆਨਲਾਈਨ ਪੱਤਰਿਕਾ 'ਡੈਡਲਾਈਨ' ਦੀ ਖ਼ਬਰ ਮੁਤਾਬਕ ਆਸਟ੍ਰੇਲੀਆਈ ਅਦਾਕਾਰਾ ਰੋਜ਼ ਬਾਇਰਨੀ "The Are Us" ਨਾਮ ਨਾਲ ਬਣਨ ਵਾਲੀ ਫਿਲਮ ਵਿਚ ਅਰਡਰਨ ਦੀ ਭੂਮਿਕਾ ਨਿਭਾਉਣ ਵਾਲੀ ਹੈ।
ਫਿਲਮ ਵਿਚ ਕ੍ਰਾਈਸਟਚਰਚ ਸਥਿਤ ਦੋ ਮਸਜਿਦਾਂ ਵਿਚ 2019 ਵਿਚ ਹੋਏ ਹਮਲਿਆਂ ਦੇ ਬਾਅਦ ਦੇ ਦਿਨਾਂ ਦੇ ਹਾਲਾਤ ਨੂੰ ਦਰਸ਼ਾਇਆ ਜਾਵੇਗਾ। ਡੈਡਲਾਈਨ ਮੁਤਾਬਕ ਫਿਲਮ ਵਿਚ ਇਹ ਦਿਖਾਇਆ ਜਾਵੇਗਾ ਕਿ ਅਰਡਰਨ ਨੇ ਉਹਨਾਂ ਹਮਲਿਆਂ 'ਤੇ ਕਿਸ ਤਰ੍ਹਾਂ ਪ੍ਰਤੀਕਿਰਿਆ ਦਿੱਤੀ ਸੀ ਅਤੇ ਕਿਵੇਂ ਉਹਨਾਂ ਦੀ ਅਪੀਲ 'ਤੇ ਲੋਕਾਂ ਨੇ ਹਮਦਰਦੀ ਅਤੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਰੈਲੀਆਂ ਕੱਢੀਆਂ ਸਨ। ਫਿਲਮ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਅਰਡਰਨ ਨੇ ਕਿਵੇਂ 'ਸੈਮੀ ਆਟੋਮੈਟਿਕ' ਹਥਿਆਰਾਂ 'ਤੇ ਪਾਬੰਦੀ ਲਗਾਉਣ ਵਿਚ ਸਫਲਤਾ ਪਾਈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀ ਪ੍ਰਵਾਸੀਆਂ 'ਚ ਬੀਜੇਪੀ ਸਭ ਤੋਂ ਲੋਕਪ੍ਰਿਅ ਪਾਰਟੀ, ਪੀ.ਐੱਮ ਮੋਦੀ ਸਭ ਤੋਂ ਅੱਗੇ
ਫਿਲਮ ਦਾ ਸਿਰਲੇਖ ਹਮਲੇ ਦੇ ਬਾਅਦ ਅਰਡਰਨ ਵੱਲੋਂ ਦਿੱਤੇ ਗਏ ਭਾਸ਼ਣ ਤੋਂ ਲਿਆ ਗਿਆ ਹੈ, ਜਿਸ ਨੂੰ ਦੁਨੀਆ ਭਰ ਵਿਚ ਪ੍ਰਸ਼ੰਸਾ ਮਿਲੀ ਸੀ। ਨਿਊਜ਼ੀਲੈਂਡ ਵਿਚ ਬਹੁਤ ਸਾਰੇ ਲੋਕ ਇਸ ਫਿਲਮ ਦੇ ਨਿਰਮਾਣ ਤੋਂ ਚਿੰਤਤ ਹਨ। ਹਮਲੇ ਵਿਚ ਮਾਰੇ ਗਏ ਹੁਸੈਨ ਦੇ ਛੋਟੇ ਭਰਾ ਅਯਾ ਅਲ ਉਮਰੀ ਨੇ ਟਵਿੱਟਰ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। 'ਮੁਸਲਿਮ ਐਸੋਸੀਏਸ਼ਨ ਆਫ ਕੈਂਟਰਬਰੀ' ਦੇ ਬੁਲਾਰੇ ਅਬਦਿਗਾਨੀ ਅਲੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਲੱਗਿਆ ਕਿ ਹਮਲਿਆਂ ਦੀ ਕਹਾਣੀ ਦੱਸੀ ਜਾਣੀ ਚਾਹੀਦੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਯਕੀਨੀ ਕੀਤਾ ਜਾਵੇ ਕਿ ਇਹ ਕੰਮ ਸਹੀ ਅਤੇ ਸੰਵੇਦਨਸ਼ੀਲ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।
ਲੇਖਕਾ ਅਤੇ ਵਕੀਲ ਟੀਨਾ ਨਗਾਟਾ ਨੇ ਟਵੀਟ ਕੀਤਾ ਕਿ ਮੁਸਲਿਮਾਂ ਦੇ ਕਤਲ ਦੇ ਸਿਲਸਿਲੇ ਵਿਚ ਇਕ ਗੈਰ ਗੋਰੀ ਔਰਤ ਦੀ ਤਾਕਤ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਣਾ ਚਾਹੀਦਾ। ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਇਕ ਸੰਖੇਪ ਬਿਆਨ ਵਿਚ ਕਿਹਾ ਗਿਆ ਕਿ ਫਿਲਮ ਤੋਂ ਅਰਡਰਨ ਜਾਂ ਉਹਨਾਂ ਦੀ ਸਰਕਾਰ ਦਾ ਕੋਈ ਸੰਬੰਧ ਨਹੀ ਹੈ। ਬਾਇਰਨੀ ਦੇ ਏਜੰਟ ਅਤੇ ਫਿਲਮ ਨੈਸ਼ਨ ਨੇ ਹੁਣ ਤੱਕ ਇਸ ਫਿਲਮ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।