ਨਿਊਜ਼ੀਲੈਂਡ ''ਚ ਆਖਰੀ ਕੋਰੋਨਾ ਮਰੀਜ਼ ਨੂੰ ਮਿਲੀ ਛੁੱਟੀ, ਇੰਝ ਹਾਸਲ ਕੀਤਾ ਟੀਚਾ

Friday, May 29, 2020 - 05:55 PM (IST)

ਨਿਊਜ਼ੀਲੈਂਡ ''ਚ ਆਖਰੀ ਕੋਰੋਨਾ ਮਰੀਜ਼ ਨੂੰ ਮਿਲੀ ਛੁੱਟੀ, ਇੰਝ ਹਾਸਲ ਕੀਤਾ ਟੀਚਾ

ਵੈਲਿਗੰਟਨ (ਬਿਊਰੋ): ਦੁਨੀਆ ਭਰ ਦੇ ਸਾਰੇ ਦੇਸ਼ ਕੋਵਿਡ-19 ਵਿਰੁੱਧ ਇਕ ਤਰ੍ਹਾਂ ਨਾਲ ਜੰਗ ਲੜ ਰਹੇ ਹਨ। ਇਸ ਲੜਾਈ ਵਿਚ ਲਗਾਤਾਰ ਤਾਰੀਫ ਪਾ ਰਹੇ ਨਿਊਜ਼ੀਲੈਂਡ ਨੇ ਇਕ ਵੱਡੀ ਉਪਲਬਧੀ ਹਾਸਲ ਕਰ ਲਈ ਹੈ। ਲਗਾਤਾਰ 5 ਦਿਨ ਤੋਂ ਨਿਊਜ਼ੀਲੈਂਡ ਵਿਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਹੀ ਨਹੀਂ ਹੁਣ ਦੇਸ਼ ਵਿਚ ਕੋਈ ਵੀ ਕੋਰੋਨਾ ਮਰੀਜ਼ ਹਸਪਤਾਲ ਵਿਚ ਭਰਤੀ ਨਹੀਂ ਹੈ। ਆਖਰੀ ਮਰੀਜ਼ ਨੂੰ ਆਕਲੈਂਡ ਦੇ ਮਿਡਿਲਮੋਰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਕਰੀਬ 50 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਵਿਚ ਕੁੱਲ 1504 ਲੋਕ ਕੋਰੋਨਾ ਦੀ ਚਪੇਟ ਵਿਚ ਆਏ ਸਨ ਅਤੇ 22 ਲੋਕਾਂ ਦੀ ਮੌਤ ਹੋਈ ਸੀ। ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੀ ਅਗਵਾਈ ਦੀ ਸ਼ੁਰੂ ਤੋਂ ਹੀ ਮਿਸਾਲ ਦਿੱਤੀ ਜਾਂਦੀ ਰਹੀ ਹੈ।

ਰੋਕਿਆ ਸਥਾਨਕ ਪ੍ਰਸਾਰਣ
ਸਾਰੇ ਮਾਮਲੇ ਖਤਮ ਹੋਣ ਦੇ ਨਾਲ ਹੀ ਨਿਊਜ਼ੀਲੈਂਡ ਨੇ ਇਕ ਐਪ ਲਾਂਚ ਕੀਤਾ ਹੈ ਜਿਸ ਦੀ ਮਦਦ ਨਾਲ ਹੈਲਥਕੇਅਰ ਪ੍ਰੋਫੈਸ਼ਨਲਸ ਨੂੰ ਕੇਸ ਦੇ ਅਪਡੇਟਸ ਮਿਲਣਗੇ। ਇੱਥੇ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਕਿਰਿਆਸ਼ੀਲਤਾ ਦਿਖਾਈ ਗਈ ਅਤੇ ਆਖਿਰਕਾਰ ਸਥਾਨਕ ਟਰਾਂਸਮਿਸ਼ਨ ਨੂੰ ਰੋਕ ਦਿੱਤਾ ਗਿਆ। ਨਾਲ ਹੀ ਵਾਇਰਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੀ ਯੋਜਨਾ ਬਣਾਈ ਗਈ। ਮਾਈਕ੍ਰੋਬਾਇਓਲੌਜੀ ਪ੍ਰੋਫੈਸਰ ਸਾਊਕਸੀ ਬਾਈਲਸ ਦੇ ਮੁਤਾਬਕ ਇਸ ਨਾਲ ਇਹ ਸਿੱਖਣ ਦੀ ਲੋੜ ਹੈ ਕਿ ਅਜਿਹਾ ਕੀਤਾ ਜਾ ਸਕਦਾ ਹੈ। ਵਾਈਲਸ ਆਕਲੈਂਡ ਯੂਨੀਵਰਸਿਟੀ ਦੇ ਬਾਇਓਲੂਮਿਨਿਸੈਂਟ ਸੁਪਰਬਗਸ ਲੈਬ ਦੀ ਹੈੱਡ ਹਨ।

ਵਿਦੇਸ਼ੀ ਲੋਕਾਂ ਦੇ ਆਉਣ 'ਤੇ ਰੋਕ
ਵਾਈਲਸ ਦਾ ਕਹਿਣਾ ਹੈ ਕਿ,''ਸਾਡੀ ਪ੍ਰਧਾਨ ਮੰਤਰੀ ਨੇ ਫੈਸਲਾ ਕੀਤਾ ਕਿ ਜਿਵੇਂ ਇਟਲੀ ਵਿਚ ਹੋਇਆ, ਅਜਿਹਾ ਉਹ ਨਿਊਜ਼ੀਲੈਂਡ ਵਿਚ ਨਹੀਂ ਹੋਣ ਦੇਵੇਗੀ।'' ਦੇਸ਼ ਵਿਚ ਪਹਿਲਾ ਮਾਮਲਾ 26 ਫਰਵਰੀ ਨੂੰ ਸਾਹਮਣੇ ਆਇਆ ਸੀ। ਉੱਧਰ ਮਾਰਚ ਵਿਚ ਇਟਲੀ ਅਤੇ ਸਪੇਨ ਵਿਚ ਮਾਮਲੇ ਤੇਜ਼ੀ ਨਾਲ ਵੱਧ ਰਹੇ ਸਨ। ਉਦੋਂ ਜੈਸਿੰਡਾ ਨੇ ਨਿਊਜ਼ੀਲੈਂਡ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਕਰਨ ਦਾ ਆਦੇਸ਼ ਦੇ ਦਿੱਤਾ। ਉਸ ਸਮੇਂ ਦੇਸ਼ ਵਿਚ 6 ਮਾਮਲੇ ਸਨ। 19 ਮਾਰਚ ਨੂੰ ਉਹਨਾਂ ਨੇ ਲੋਕਾਂ ਦੇ ਦੇਸ਼ ਵਿਚੋਂ ਬਾਹਰ ਜਾਣ 'ਤੇ ਪਾਬੰਦੀ ਲਗਾ ਦਿੱਤੀ।

ਜੰਗ ਦੀ ਤਰ੍ਹਾਂ ਨਹੀਂ ਸਗੋ ਟੀਮ ਵਾਂਗ ਲੜੇ
ਜੈਸਿੰਡਾ ਨੇ ਟੀਵੀ 'ਤੇ ਦੱਸਿਆ ਕਿ ਇਹ ਅਜਿਹੀ ਸਮੱਸਿਆ ਹੈ ਜਿਸ ਦੇ ਬਾਰੇ ਵਿਚ ਕਿਸੇ ਨੇ ਸੋਚਿਆ ਨਹੀਂ ਸੀ ਪਰ ਉਹ ਘਬਰਾਈ ਨਹੀਂ। ਉਹਨਾਂ ਨੇ ਸਮਝਾਇਆ ਕਿ ਕਿਵੇਂ ਇਸ ਨਾਲ ਨਜਿੱਠਿਆ ਜਾਵੇ। ਉਹਨਾਂ ਨੇ ਸਕੂਲ, ਬਿਜ਼ਨੈੱਸ ਅਤੇ ਯਾਤਰਾ ਪਾਬੰਦੀ ਦੀ ਯੋਜਨਾ ਨੂੰ ਚੰਗੀ ਤਰ੍ਹਾਂ ਨਾਲ ਸਮਝਾਇਆ। ਵਾਈਲਸ ਦਾ ਕਹਿਣਾ ਹੈ ਕਿ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪੀ.ਐੱਮ. ਨੇ ਕਦੇ ਕਿਸੇ ਅਣਜਾਣ ਦੁਸ਼ਮਣ ਨਾਲ ਯੁੱਧ ਜਿਹੇ ਹਾਲਾਤਾਂ ਦੇ ਸੰਕੇਤ ਨਹੀਂ ਦਿੱਤੇ ਜਿਵੇਂ ਬਾਕੀ ਦੇਸ਼ਾਂ ਨੇ ਕੀਤਾ ਸਗੋਂ ਉਹਨਾਂ ਨੇ ਇਕ-ਦੂਜੇ ਨੂੰ ਬਚਾਉਣ ਲਈ ਕਿਹਾ। ਉਹਨਾਂ ਨੇ 50 ਲੱਖ ਲੋਕਾਂ ਨੂੰ ਟੀਮ ਦੀ ਤਰ੍ਹਾਂ ਕੰਮ ਕਰਦਿਆਂ ਵਾਇਰਸ ਦੀ ਟ੍ਰਾਂਸਮਿਸ਼ਨ ਚੈਨ ਨੂੰ ਤੋੜਣ ਲਈ ਕਿਹਾ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟੇ ਦੌਰਾਨ ਕਰੀਬ 1300 ਲੋਕਾਂ ਦੀ ਮੌਤ

ਜਿੱਤੇ ਪਰ ਸਾਵਧਾਨ ਰਹਿਣਾ ਜ਼ਰੂਰੀ
ਵਾਈਲਸ ਦਾ ਕਹਿਣਾ ਹੈ ਕਿ ਦੇਸ਼ ਵਿਚ ਹਰ ਕਿਸੇ ਨੂੰ ਪਤਾ ਸੀ ਕਿ ਉਸ ਨੇ ਕੀ ਕਰਨਾ ਹੈ ਅਤੇ ਉਹ ਕਰ ਵੀ ਰਹੇ ਸਨ। ਜਿਹੜੇ ਲੋਕਾਂ ਨੂੰ ਰੋਜ਼ਗਾਰ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਮਦਦ ਦੇ ਲਈ ਜੈਸਿੰਡਾ ਨੇ ਐਲਾਨ ਕੀਤਾ ਸੀ ਕਿ ਉਹ ਅਤੇ ਸਾਰੇ ਸਰਕਾਰੀ ਅਧਿਕਾਰੀ 6 ਮਹੀਨੇ ਤੱਕ 20 ਫੀਸਦੀ ਤਨਖਾਹ ਘੱਟ ਲੈਣਗੇ। ਜੈਸਿੰਡਾ ਨੇ ਪਿਛਲੇ ਮਹੀਨੇ ਹੀ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਦੇਸ਼ ਇਸ ਲੜਾਈ ਵਿਚ ਜਿੱਤ ਚੁੱਕਾ ਹੈ ਪਰ ਹਾਲੇ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ ਜਿਸ ਲਈ ਸਾਵਧਾਨ ਰਹਿਣ ਦੀ ਲੋੜ ਹੈ।


author

Vandana

Content Editor

Related News