ਨਿਊਜ਼ੀਲੈਂਡ ਅਧਿਕਾਰੀਆਂ ਨੇ ਜਵਾਲਾਮੁਖੀ ਧਮਾਕੇ ''ਚ ਲਾਪਤਾ 2 ਲੋਕਾਂ ਦੀ ਤਲਾਸ਼ ਕੀਤੀ ਬੰਦ

12/24/2019 12:56:27 PM

ਸਿਡਨੀ (ਭਾਸ਼ਾ): ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਦੇਸ਼ ਦੇ ਉੱਤਰ-ਪੂਰਬ ਵਿਚ ਵ੍ਹਾਈਟ ਆਈਲੈਂਡ 'ਤੇ ਹਾਲ ਹੀ ਵਿਚ ਹੋਏ ਧਮਾਕੇ ਦੇ ਬਾਅਦ ਲਾਪਤਾ 2 ਲੋਕਾਂ ਦੀ ਤਲਾਸ਼ ਮੁਹਿੰਮ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਬੇਅ ਆਫ ਪਲੇਂਟੀ ਪੁਲਸ ਜ਼ਿਲਾ ਕਮਾਂਡਰ ਸੁਪਰਡੈਂਟ ਐਂਡੀ ਮੈਕਗੋਰੋਰ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ,''ਇਹ ਫੈਸਲਾ ਵ੍ਹਾਈਟ ਆਈਲੈਂਡ ਦੇ ਪੂਰਬ ਵਿਚ ਕੇਪ ਰਨਵੇਅ ਦੇ ਉੱਤਰ ਵਿਚ ਵਿਆਪਕ ਤੱਟ ਰੇਖਾ ਅਤੇ ਲੋੜੀਂਦੀਆਂ ਹਵਾਈ ਖੋਜਾਂ ਦਾ ਪਾਲਨ ਕਰਦਾ ਹੈ। ਅਫਸੋਸ ਦੀ ਗੱਲ ਹੈ ਕਿ ਅੱਗੇ ਕੋਈ ਮਹੱਤਵਪੂਰਨ ਚੀਜ਼ਾਂ ਮੌਜੂਦ ਨਹੀਂ ਹਨ।'' 

ਈਫੇ ਨਿਊਜ਼ ਮੁਤਾਬਕ,''ਲਾਪਤਾ ਨਿਊਜ਼ੀਲੈਂਡ ਦੇ ਟੂਰ ਗਾਈਡ 40 ਸਾਲਾ ਹੈਡਨ ਮਾਰਸ਼ਲ-ਇਨਮੈਨ ਅਤੇ 17 ਸਾਲਾ ਆਸਟ੍ਰੇਲੀਆਈ ਵਿਨੋਨਾ ਲੈਂਗਫੋਰਡ ਦੇ ਪਰਿਵਾਰਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਕਿਸੇ ਵੀ ਨਵੀਂ ਜਾਣਕਾਰੀ 'ਤੇ ਪ੍ਰਤੀਕਿਰਿਆ ਦੇਣ ਲਈ ਤਿਆਰ ਹੈ।'' ਇੱਥੇ ਦੱਸ ਦਈਏ ਕਿ 9 ਦਸੰਬਰ ਨੂੰ ਜਵਾਲਾਮੁਖੀ ਧਮਾਕੇ ਵਿਚ ਜ਼ਖਮੀ ਹੋਏ ਲੱਗਭਗ ਇਕ ਦਰਜਨ ਲੋਕਾਂ ਨੂੰ ਆਸਟ੍ਰੇਲੀਆ ਵਿਚ ਟਰਾਂਸਫਰ ਕੀਤਾ ਗਿਆ ਹੈ। ਕੁੱਲ ਮਿਲਾ ਕੇ 47 ਲੋਕਾਂ ਨੂੰ, ਜਿਹਨਾਂ ਵਿਚ 24 ਆਸਟ੍ਰੇਲੀਆਈ, 9 ਅਮਰੀਕੀ, 5 ਨਿਊਜ਼ੀਲੈਡ ਦੇ, 4 ਜਰਮਨ ਦੇ, 2 ਬ੍ਰਿਟੇਨ ਦੇ, 2 ਚੀਨੀ ਅਤੇ ਇਕ ਮਲੇਸ਼ੀਆਈ ਨਾਗਰਿਕ ਹੈ।
 


Vandana

Content Editor

Related News