ਨਿਊਯਾਰਕ 'ਚ ਆਈ.ਐੱਸ. ਸਮਰਥਕ ਮੁੰਥਰ ਉਮਰ ਸਾਲੇਹ ਨੂੰ ਮਿਲੀ 18 ਸਾਲਾਂ ਦੀ ਸਜ਼ਾ

Wednesday, Feb 07, 2018 - 03:29 PM (IST)

ਨਿਊਯਾਰਕ 'ਚ ਆਈ.ਐੱਸ. ਸਮਰਥਕ ਮੁੰਥਰ ਉਮਰ ਸਾਲੇਹ ਨੂੰ ਮਿਲੀ 18 ਸਾਲਾਂ ਦੀ ਸਜ਼ਾ

ਨਿਊਯਾਰਕ— ਅਮਰੀਕਾ 'ਚ ਨਿਊਯਾਰਕ ਦੀ ਇਕ ਅਦਾਲਤ ਨੇ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਦਾ ਸਮਰਥਨ ਕਰਨ ਦੇ ਦੋਸ਼ੀ ਅੱਤਵਾਦੀ ਨੂੰ 18 ਸਾਲ ਦੀ ਸਜ਼ਾ ਸੁਣਾਈ ਹੈ। ਸੰਘੀ ਇਸਤਗਾਸਾ ਪੱਖ ਦੇ ਇਕ ਬੁਲਾਰੇ ਜਾਨ ਮਾਰਜੁਲੀ ਨੇ ਕਿਹਾ ਕਿ ਬਰੁਕਲਿਨ 'ਚ ਅਮਰੀਕੀ ਜ਼ਿਲਾ ਜੱਜ ਮਾਰਗੋ ਬ੍ਰਾਡੀ ਨੇ ਮੁੰਥਰ ਉਮਰ ਸਾਲੇਹ (22) ਨੂੰ ਮੰਗਲਵਾਰ ਨੂੰ 18 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਾਲੇਹ 'ਤੇ ਇਸਲਾਮਕ ਸਟੇਟ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਹਾਲ ਹੀ 'ਚ ਇਹ ਦੋਸ਼ ਸਾਬਤ ਹੋਇਆ ਹੈ। 
ਸਾਲੇਹ ਦੇ ਵਕੀਲ ਦੋਬੋਰਾ ਕੋਲਸਨ ਵੱਲੋਂ ਇਸ ਮਾਮਲੇ 'ਤੇ ਤਤਕਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਸਾਲੇਹ ਨੇ ਸੁਣਵਾਈ ਦੌਰਾਨ ਸਵੀਕਾਰ ਕੀਤਾ ਸੀ ਕਿ ਉਸ ਨੇ 2015 'ਚ ਨਿਊਜਰਸੀ ਦੇ ਨਿਵਾਸੀ ਨਾਦਿਰ ਸਾਦਾ ਨੂੰ ਯਾਤਰਾ 'ਚ ਮਦਦ ਕੀਤੀ ਸੀ। ਇਸਲਾਮਕ ਸਟੇਟ ਨੂੰ ਸਹਾਇਤਾ ਪਹੁੰਚਾਉਣ ਦੇ ਮਾਮਲੇ 'ਚ ਨਾਦਾ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਫਰਵਰੀ 2017 'ਚ ਸਾਲੇਹ ਨੇ ਆਈ.ਐੱਸ ਦਾ ਸਮਰਥਨ ਕਰਨ ਅਤੇ ਇਸ ਸੰਬੰਧੀ ਕਈ ਸਾਜਸ਼ਾਂ ਰਚਣ ਦੇ ਦੋਸ਼ ਨੂੰ ਸਵੀਕਾਰ ਕਰ ਲਿਆ ਸੀ। ਉਸ ਨੇ ਅਤੇ ਇਕ ਹੋਰ ਵਿਅਕਤੀ ਨੇ ਸੰਘੀ ਅਦਾਲਤ 'ਚ ਇਸ ਦੋਸ਼ ਸਵੀਕਾਰ ਕੀਤਾ ਸੀ। ਸਾਲੇਹ ਨੂੰ ਜੂਨ, 2015 'ਚ ਹਿਰਾਸਤ 'ਚ ਲਿਆ ਗਿਆ ਸੀ ਅਤੇ ਲੰਬੀ ਜਾਂਚ ਮਗਰੋਂ ਉਸ ਨੂੰ ਉਸ ਵੱਲੋਂ ਕੀਤੇ ਗਏ ਗਲਤ ਕੰਮਾਂ ਦੀ ਸਜ਼ਾ ਸੁਣਾਈ ਗਈ ਹੈ।


Related News