ਨਿਊਯਾਰਕ ਸਥਿਤ ਭਾਰਤੀ ਵਣਜ ਦੂਤਘਰ ''ਚ ਮਨਾਇਆ ਗਿਆ ''ਬਿਹਾਰ ਦਿਵਸ''
Friday, Mar 23, 2018 - 03:25 PM (IST)

ਨਿਊਯਾਰਕ(ਭਾਸ਼ਾ)— ਬਿਹਾਰ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੇ 'ਬਿਹਾਰ ਦਿਵਸ' ਦਾ ਜਸ਼ਨ ਇੱਥੇ ਸਥਿਤ ਭਾਰਤੀ ਵਣਜ ਦੂਤਘਰ ਵਿਚ ਮਨਾਇਆ। ਇਸ ਭਾਰਤੀ ਰਾਜ ਦੇ ਗਠਨ ਦੀ 106ਵੀਂ ਵਰ੍ਹੇਗੰਢ ਮਨਾਉਣ ਲਈ ਲੋਕ ਇੱਥੇ ਇਕੱਠੇ ਹੋਏ ਸਨ। ਇਕ ਬਿਆਨ ਮੁਤਾਬਕ 'ਦਿ ਬਿਹਾਰ ਝਾਂਰਖੰਡ ਐਸੋਸੀਏਸ਼ਨ ਆਫ ਨੌਰਥ ਅਮਰੀਕਾ' (ਬੀ.ਜੇ.ਏ.ਐਨ.ਏ) ਨੇ ਭਾਰਤੀ ਵਣਜ ਦੂਤਘਰ ਵਿਚ 'ਬਿਹਾਰ ਦਿਵਸ' ਦਾ ਜਸ਼ਨ ਪਿਛਲੇ ਹਫਤੇ ਮਨਇਆ।
ਇਸ ਪ੍ਰੋਗਰਾਮ ਵਿਚ ਬੀ.ਜੇ.ਏ.ਐਨ.ਏ ਦੇ ਪ੍ਰਧਾਨ ਵਿਨੇ ਸਿੰਘ, ਉਪ ਪ੍ਰਧਾਨ ਅਵਿਨਾਸ਼ ਗੁਪਤਾ ਅਤੇ ਭਾਰਤ ਦੇ ਮਹਾ ਵਣਜਦੂਤ ਸੰਦੀਪ ਚਕਰਵਰਤੀ ਵੀ ਸ਼ਾਮਲ ਹੋਏ। ਬੀ.ਜੇ.ਏ.ਐਨ.ਏ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਆਲੋਕ ਕੁਮਾਰ ਅਤੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਦੇ ਕਾਰਜਕਾਰੀ ਉਪ ਪ੍ਰਧਾਨ ਨੇ ਇੱਥੇ ਇਸ ਸੰਗਠਨ ਦੇ ਮੈਂਬਰਾਂ ਦੀਆਂ ਉਪਲੱਬਧੀਆਂ ਨੂੰ ਗਿਣਾਇਆ। ਇਸ ਪ੍ਰੋਗਰਾਮ ਦਾ ਸਮਾਪਨ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ 'ਬਿਹਾਰ ਦਿਵਸ' ਦੇ ਮੌਕੇ 'ਤੇ ਦਿੱਤੇ ਗਏ ਸੰਦੇਸ਼ ਦਾ ਵੀਡੀਓ ਚਲਾਉਣ ਤੋਂ ਬਾਅਦ ਹੋਇਆ।