ਬ੍ਰਿਟੇਨ 'ਚ ਨਵੇਂ ਸਾਲ ਮੌਕੇ ਬੂਸਟਰ ਖੁਰਾਕ ਲਾਉਣ 'ਤੇ ਦਿੱਤਾ ਜਾ ਰਿਹੈ ਜ਼ੋਰ
Wednesday, Dec 29, 2021 - 09:44 PM (IST)
ਲੰਡਨ-ਬ੍ਰਿਟੇਨ ਨੇ ਕੋਵਿਡ ਟੀਕਾਕਰਨ ਪ੍ਰੋਗਾਰਮ ਦੀ ਪ੍ਰਮੁੱਖ ਨੇ ਕਿਹਾ ਕਿ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਬੁੱਧਵਾਰ ਨੂੰ ਹਜ਼ਾਰਾਂ ਹੋਰ ਲੋਕਾਂ ਨਾਲ ਸੰਪਰਕ ਕਰਨ ਉਨ੍ਹਾਂ ਨੂੰ ਕੋਵਿਡ ਰੋਕੂ ਟੀਕੇ ਦੀ ਬੂਸਟਰ ਖੁਰਾਕ ਲਈ ਰਜਿਸਟਰ ਕਰਨ ਦੀ ਅਪੀਲ ਕਰ ਰਹੀ ਹੈ। ਨਵੇਂ ਸਾਲ ਦੀ ਸ਼ੁਰੂਆਤ ਦੇ ਮੌਕੇ 'ਤੋ ਐੱਨ.ਐੱਚ.ਐੱਸ. ਨੇ ਅਜਿਹੀ ਕੋਸ਼ਿਸ਼ ਕੀਤੀ ਹੈ ਜਦ ਦੇਸ਼ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਦੇ 1,29,471 ਨਵੇਂ ਮਾਮਲੇ ਸਾਹਮਣੇ ਆਏ।
ਇਹ ਵੀ ਪੜ੍ਹੋ : ਅਸੀਂ ਸਾਰੇ ਮਿਲਕੇ ਸਮਾਜ ਵਿਰੋਧੀ ਅਨਸਰਾਂ ਨੂੰ ਦਿਖਾਵਾਂਗੇ ਕਿ ਪੰਜਾਬ ਦਾ ਹਰ ਭਾਈਚਾਰਾ ਇੱਕਜੁੱਟ ਹੈ: ਕੇਜਰੀਵਾਲ
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਲੰਡਨ 'ਚ ਇਕ ਟੀਕਾਕਰਨ ਕੇਂਦਰ ਦੇ ਦੌਰੇ ਦੇ ਸਮੇਂ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ ਅਜੇ ਵੀ ਚਿੰਤਾਜਨਤਕ ਬਣਿਆ ਹੋਇਆ ਹੈ ਪਰ ਸਾਰੇ ਸੰਕੇਤ ਦੱਸਦੇ ਹਨ ਕਿ ਇਹ ਕੋਵਿਡ-19 ਦੇ ਪਹਿਲੇ ਮਾਮਲੇ ਆ ਚੁੱਕੇ ਡੈਲਟਾ ਵੇਰੀਐਂਟ ਤੋਂ ਘੱਟ ਕਹਿਰ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਮੁਲਾਂਕਣ ਮੁਤਾਬਕ ਦੇਸ਼ 'ਚ ਟੀਕੇ ਦੀਆਂ ਦੋ ਖੁਰਾਕਾਂ ਲਵਾ ਚੁੱਕੇ ਕਰੀਬ 24 ਲੱਖ ਯੋਗ ਵਿਅਕਤੀਆਂ ਨੇ ਅਜੇ ਤੱਕ ਬੂਸਟਰ ਖੁਰਾਕ ਨਹੀਂ ਲਈ ਹੈ ਅਤੇ ਉਨ੍ਹਾਂ ਨੂੰ ਨਵੇਂ ਸਾਲ ਦੇ ਮੌਕੇ 'ਤੇ ਸੰਵੇਦਨਸ਼ੀਲਤਾ ਨਾਲ ਇਸ ਕੰਮ ਲਈ ਅਗੇ ਆਉਣਾ ਚਾਹੀਦਾ। ਜਾਨਸਨ ਨੇ ਕਿਹਾ ਕਿ ਓਮੀਕ੍ਰੋਨ ਵੇਰੀਐਂਟ ਲਗਾਤਾਰ ਅਸਲ ਸਮੱਸਿਆ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਫਰਾਂਸ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 1.79 ਲੱਖ ਨਵੇਂ ਮਾਮਲੇ
ਤੁਸੀਂ ਹਸਪਤਾਲਾਂ 'ਚ ਮਾਮਲੇ ਵਧਦੇ ਦੇਖ ਰਹੇ ਹੋ ਪਰ ਜ਼ਾਹਰ ਤੌਰ 'ਤੇ ਇਹ ਡੈਲਟਾ ਵੇਰੀਐਂਟ ਤੋਂ ਹਲਕਾ ਪ੍ਰਭਾਵ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ 'ਚ ਦਾਖਲ ਹੋਣ ਵਾਲੇ ਜ਼ਿਆਦਾਤਰ ਲੋਕ ਉਹ ਹਨ ਜਿਨ੍ਹਾਂ ਨੇ ਬੂਸਟਰ ਖੁਰਾਕ ਨਹੀਂ ਲਵਾਈ ਹੈ। ਬ੍ਰਿਟੇਨ 'ਚ ਓਮੀਕ੍ਰੋਨ ਕਾਰਨ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਪਰ ਹਸਪਤਾਲਾਂ 'ਚ ਇਨਫੈਕਟਿਡਾਂ ਦੇ ਦਾਖਲ ਹੋਣ ਦੇ ਮਾਮਲੇ 'ਚ ਇੰਨੀ ਤੇਜ਼ੀ ਨਾਲ ਨਹੀਂ ਵਧ ਰਹੇ। ਕੋਵਿਡ ਇਨਫੈਕਸ਼ਨ ਦੇ ਮੰਗਲਵਾਰ ਦੇ ਅੰਕੜਿਆਂ 'ਚ ਸਿਰਫ਼ ਇੰਗਲੈਂਡ ਅਤੇ ਵੈਲਸ ਦੀ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਇਨਫੈਕਟਿਡਾਂ ਦੀ ਗਿਣਤੀ ਸ਼ਾਮਲ ਹੈ ਅਤੇ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਸਮੇਤ ਪੂਰੇ ਬ੍ਰਿਟੇਨ ਦੇ ਅੰਕੜੇ ਅਗਲੇ ਸਾਲ ਜਨਵਰੀ ਦੀ ਸ਼ੁਰੂਆਤ 'ਚ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਰੂਸੀ ਅਦਾਲਤ ਨੇ ਇਕ ਮਸ਼ਹੂਰ ਮਨੁੱਖੀ ਅਧਿਕਾਰ ਸੰਗਠਨ 'ਤੇ ਰੋਕ ਲਾਉਣ ਦੀ ਦਿੱਤਾ ਹੁਕਮ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।