ਆਸਟ੍ਰੇਲੀਆ ਭਰ ’ਚ ਜੋਸ਼-ਖਰੋਸ਼ ਨਾਲ ਮਨਾਏ ਗਏ ਨਵੇਂ ਸਾਲ ਦੇ ਜਸ਼ਨ

Monday, Jan 01, 2024 - 11:00 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ’ਚ ਨਵੇਂ ਸਾਲ ਦਾ ਸਵਾਗਤ ਬਹੁਤ ਹੀ ਉਤਸ਼ਾਹ, ਜੋਸ਼-ਖਰੋਸ਼ ਤੇ ਨਵੀਆ ਉਮੰਗਾਂ ਨਾਲ ਕੀਤਾ ਗਿਆ। ਰਾਤ 12 ਵੱਜਦੇ ਸਾਰ ਹੀ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ, ਮੈਲਬੋਰਨ, ਪਰਥ, ਐਡੀਲੇਡ, ਗੋਲਡ ਕੋਸਟ ਤੇ ਬ੍ਰਿਸਬੇਨ ਵਿਖੇ ਬਹੁਤ ਹੀ ਮਨਮੋਹਣੀ ਤੇ ਦਿਲਕਸ਼ ਆਤਿਸ਼ਬਾਜੀ ਕੀਤੀ ਗਈ।

PunjabKesari

ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਸਿਟੀ, ਸਾਊਥ ਬੈਂਕ ਵਿਖੇ ਵੀ ਬੀਤੇ ਸਾਲ ਨੂੰ ਅਲਵਿਦਾ ਕਹਿਣ ਤੇ ਨਵੇਂ ਸਾਲ ਦੇ ਸਵਾਗਤ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਵੇਰ ਤੋ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਜੋ ਕਿ ਦੇਰ ਰਾਤ ਤੱਕ ਆਤਿਸ਼ਬਾਜੀ ਦਾ ਨਜਾਰਾ ਵੇਖਣ ਲਈ ਰੁਕੇ ਰਹੇ। ਰਾਤ 8:30 ਵਜੇ ਤੇ ਫਿਰ ਰਾਤ 12 ਵੱਜਦੇ ਹੀ ਆਤਿਸ਼ਬਾਜੀ ਦਾ ਬਹੁਤ ਹੀ ਮਨਮੋਹਣਾ ਨਜ਼ਾਰਾ ਵੇਖਣ ਨੂੰ ਮਿਲਿਆ ਤੇ ਸਾਰੇ ਲੋਕ ਖੁਸ਼ੀ ਵਿਚ ਖੀਵੇ ਹੋ ਕੇ ਇਕ ਦੂਸਰੇ ਨੂੰ ਸ਼ੁਭਕਾਮਨਾਵਾਂ ਦਿੱਤੀਆ ਤੇ ਨਵੇਂ ਸਾਲ 2024 ਦੇ ਸਵਾਗਤ ਵਿੱਚ ਖੁਸ਼ਆਮਦੀਦ ਆਖਿਆ।

ਪੜ੍ਹੋ ਇਹ ਅਹਿਮ ਖ਼ਬਰ-ਨਵੇਂ ਸਾਲ ਦੀ ਪਹਿਲੀ ਸਵੇਰ ਡੈਨਮਾਰਕ ਦੀ ਮਹਾਰਾਣੀ ਮਾਰਗਰੇਥ II ਨੇ ਕੀਤਾ ਇਹ ਐਲਾਨ

ਕ੍ਰਿਸਮਸ ਤੋ ਲੈ ਕੇ ਨਵੇਂ ਸਾਲ ਦੀ ਆਮਦ ਤੱਕ ਪੂਰਾ ਹਫ਼ਤਾ ਲੋਕ ਛੁੱਟੀਆਂ ਮਨਾਉਦੇ ਹੋਏ ਖਰੀਦਦਾਰੀ ਕਰਦੇ ਰਹੇ ਤੇ ਤੋਹਫੇ, ਮਠਿਆਈਆਂ ਦਾ ਅਦਾਨ-ਪ੍ਰਦਾਨ ਕਰਦੇ ਹੋਏ ਨਵੇ ਸਾਲ ਦੇ ਜਸ਼ਨ ਮਨਾਉਂਦੇ ਰਹੇ।ਨ ਵੇਂ ਸਾਲ ਦੀ ਆਮਦ ਤੇ ਕੁਝ ਸਥਾਨਕ ਲੋਕਾਂ ਵਲੋਂ ਗਿਰਜਾ ਘਰ ਵਿਚ ਪ੍ਰਾਥਨਾ ਸਭਾਵਾਂ ਕੀਤੀਆਂ ਤੇ ਭਾਰਤੀ ਭਾਈਚਾਰੇ ਵਲੋਂ ਵੀ ਨਵਾਂ ਸਾਲ ਮੰਦਿਰਾਂ ਤੇ ਗੁਰੂਘਰਾਂ  ਵਿਖੇ ਨਤਮਸਤਕ ਹੋ ਕੇ ਬੜੇ ਹੀ ਉਤਸ਼ਾਹ ਤੇ ਉਮੰਗ ਨਾਲ ਮਨਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News