ਅਮਰੀਕਾ ਨੇ ਨਵੀਆਂ ਪਾਬੰਦੀਆਂ ''ਚ ਪੁਤਿਨ ਦੀਆਂ ਬੇਟੀਆਂ ਤੇ ਰੂਸੀ ਬੈਂਕਾਂ ਨੂੰ ਬਣਾਇਆ ਨਿਸ਼ਾਨਾ
Thursday, Apr 07, 2022 - 01:10 AM (IST)
ਬ੍ਰਸੇਲਜ਼-ਅਮਰੀਕਾ ਨੇ ਯੂਕ੍ਰੇਨ 'ਚ ਜੰਗੀ ਅਪਰਾਧਾਂ ਦੀ ਜਵਾਬੀ ਕਾਰਵਾਈ ਤਹਿਤ ਬੁੱਧਵਾਰ ਨੂੰ ਰੂਸੀ ਬੈਂਕਾਂ 'ਤੇ ਜੁਰਮਾਨਾ ਵਧਾਏ ਜਾਣ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਦੋ ਬੇਟੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਬੰਦੀਆਂ ਲਾਏ ਜਾਣ ਦਾ ਐਲਾਨ ਕੀਤਾ। ਇਸ ਕਦਮ ਤਹਿਤ ਸਬਰਬੈਂਕ ਅਤੇ ਅਲਫ਼ਾ ਬੈਂਕ ਨੂੰ ਅਮਰੀਕੀ ਵਿੱਤੀ ਪ੍ਰਣਾਲੀ ਤੋਂ ਦੂਰ ਕਰਨ ਦੇ ਨਾਲ ਹੀ ਅਮਰੀਕਾ ਨਾਗਰਿਕਾਂ ਨੂੰ ਇਨ੍ਹਾਂ ਸੰਸਥਾਵਾਂ ਨਾਲ ਵਪਾਰ ਕਰਨ ਤੋਂ ਰੋਕਿਆ ਗਿਆ ਹੈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਆਈ ਕਮੀ : WHO
ਇਸ ਤੋਂ ਇਲਾਵਾ, ਅਮਰੀਕੀ ਪਾਬੰਦੀਆਂ ਦੇ ਦਾਇਰੇ 'ਚ ਪੁਤਿਨ ਦੀਆਂ ਬੇਟੀਆਂ ਮਾਰੀਆ ਪੁਤਿਨ ਅਤੇ ਕੈਟਰੀਨਾ ਤਿਖੋਨੋਵਾ ਅਤੇ ਪ੍ਰਧਾਨ ਮੰਤਰੀ ਮਿਖ਼ਾਇਲ ਮਿਸ਼ੁਸਟਿਨ, ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਪਤਨੀ ਅਤੇ ਬੱਚਿਆਂ ਤੋਂ ਇਲਾਵਾ ਰੂਸ ਦੀ ਸੁਰੱਖਿਆ ਕੌਂਸਲ ਦੇ ਮੈਂਬਰਾਂ ਅਤੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਨੂੰ ਵੀ ਰੱਖਿਆ ਗਿਆ ਹੈ। ਅਮਰੀਕਾ ਨੇ ਪੁਤਿਨ ਪਰਿਵਾਰ ਦੇ ਸਾਰੇ ਕਰੀਬੀ ਮੈਂਬਰਾਂ ਨੂੰ ਅਮਰੀਕੀ ਵਿੱਤੀ ਪ੍ਰਣਾਲੀ ਤੋਂ ਦੂਰ ਕਰ ਦਿੱਤਾ ਹੈ ਅਤੇ ਇਨ੍ਹਾਂ ਦੀ ਅਮਰੀਕੀ ਸਥਿਤ ਸਾਰੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ : DC ਜੋਰਵਾਲ ਨੇ ‘ਜਗ ਬਾਣੀ’ ’ਚ ਪ੍ਰਕਾਸ਼ਿਤ ਹੋਈਆਂ ਖਬਰਾਂ ਦਾ ਲਿਆ ਗੰਭੀਰ ਨੋਟਿਸ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ