ਪਾਕਿ ਹਿੰਦੂ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਹੋਇਆ ਨਵਾਂ ਖੁਲਾਸਾ

09/21/2019 7:57:17 PM

ਕਰਾਚੀ (ਭਾਸ਼ਾ)- ਪਾਕਿਸਤਾਨ ਵਿਚ ਆਪਣੇ ਹੋਸਟਲ ਦੇ ਕਮਰੇ ਵਿਚ ਮ੍ਰਿਤਕ ਮਿਲੀ ਹਿੰਦੂ ਵਿਦਿਆਰਥਣ ਦੇ ਮਾਮਲੇ ਵਿਚ ਹਿਰਾਸਤ ਵਿਚ ਲਏ ਗਏ ਦੋਸ਼ੀਆਂ ਵਿਚੋਂ ਇਕ ਦਾ ਕਹਿਣਾ ਹੈ ਕਿ ਲੜਕੀ ਉਸ ਨਾਲ ਪਿਆਰ ਕਰਦੀ ਸੀ ਅਤੇ ਦੋਵੇਂ ਵਿਆਹ ਕਰਨਾ ਚਾਹੁੰਦੇ ਸਨ। ਲਰਕਾਨਾ ਜ਼ਿਲੇ ਵਿਚ ਸਥਿਤ ਬੀਬੀ ਆਸਿਫਾ ਡੈਂਟਲ ਕਾਲਜ ਵਿਚ ਲਾਸਟ ਯੀਅਰ ਦੀ ਵਿਦਿਆਰਥਣ ਅਤੇ ਸਮਾਜਿਕ ਕਾਰਕੁੰਨ ਨਿਮਰਤਾ ਚਾਂਦਨੀ ਦੀ ਲਾਸ਼ ਸੋਮਵਾਰ ਨੂੰ ਉਸ ਦੇ ਕਮਰੇ ਵਿਚੋਂ ਮਿਲੀ। ਉਸ ਦੇ ਗਲੇ ਵਿਚ ਰੱਸੀ ਪਈ ਹੋਈ ਸੀ ਅਤੇ ਲਾਸ਼ ਬਿਸਤਰ 'ਤੇ ਪਈ ਸੀ। ਪੁਲਸ ਨੇ ਇਸ ਮਾਮਲੇ ਵਿਚ ਅਜੇ ਤੱਕ ਚਾਂਦਨੀ ਦੇ ਦੋ ਜਮਾਤੀਆਂ ਸਣੇ 32 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਐਕਸਪ੍ਰੈਸ ਟ੍ਰਬਿਊਨ ਦੀ ਖਬਰ ਮੁਤਾਬਕ ਮੇਹਰਾਨ ਅਬਰੋ ਦਾ ਦਾਅਵਾ ਹੈ ਕਿ ਚਾਂਦਨੀ ਉਸ ਨਾਲ ਪਿਆਰ ਕਰਦੀ ਸੀ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ।

ਡੈਂਟਲ ਕਾਲਜ ਦੇ ਇਕ ਪ੍ਰੋਫੈਸਰ ਨੇ ਵੀ ਦਾਅਵਾ ਕੀਤਾ ਹੈ ਕਿ ਚਾਂਦਨੀ ਆਪਣੀ ਨਿੱਜੀ ਜ਼ਿੰਦਗੀ ਵਿਚ ਕਿਸੇ ਗੱਲ ਨੂੰ ਲੈ ਕੇ ਪ੍ਰੇਸ਼ਾਨ ਸੀ ਅਤੇ ਉਨ੍ਹਾਂ ਨਾਲ ਕਈ ਵਾਰ ਗੱਲ ਵੀ ਕੀਤੀ ਸੀ। ਉਨ੍ਹਾਂ ਨਾਲ ਗੱਲ ਕਰਨ ਦੌਰਾਨ ਉਹ ਰੋਈ ਸੀ। ਉਨ੍ਹਾਂ ਨੇ ਦੱਸਿਆ ਕਿ ਚਾਂਦਨੀ ਨੇ ਕਿਹਾ ਸੀ ਕਿ ਮੈਨੂੰ ਇਸ ਝਮੇਲੇ ਵਿਚੋਂ ਬਾਹਰ ਨਿਕਲਣ ਲਈ ਹਿੰਮਤ ਚਾਹੀਦੀ ਹੈ। ਪਰ ਪ੍ਰੋਫੈਸਰ ਦਾ ਕਹਿਣਾ ਹੈ ਕਿ ਚਾਂਦਨੀ ਨੇ ਕਦੇ ਆਪਣੀ ਪ੍ਰੇਸ਼ਾਨੀ ਦੀ ਵਜ੍ਹਾ ਉਨ੍ਹਾਂ ਨੂੰ ਨਹੀਂ ਦੱਸੀ। ਖਬਰ ਮੁਤਾਬਕ ਪੁਲਸ ਨੇ ਵਸਿਮ ਮੇਮਨ ਨਾਮਕ ਵਿਅਕਤੀ ਤੋਂ ਵੀ ਪੁੱਛਗਿੱਛ ਕੀਤੀ ਹੈ ਅਤੇ ਉਹ ਚਾਂਦਨੀ ਦੇ ਨਾਲ ਪ੍ਰੇਮ ਵਿਚ ਦਿਲਚਸਪੀ ਰੱਖਦਾ ਸੀ। ਸੀਨੀਅਰ ਪੁਲਸ ਅਧਿਕਾਰੀ ਮਸੂਦ ਬੰਗਸ਼ ਨੇ ਇਸ ਸਬੰਧੀ ਚਾਂਦਨੀ ਦੇ ਪਰਿਵਾਰ ਨਾਲ ਸੰਪਰਕ 'ਤੇ ਯੂਨੀਵਰਸਿਟੀ ਦੇ ਡੀਨ ਦੇ ਖਿਲਾਫ ਮਾਮਲਾ ਦਰਜ ਕਰਵਾਉਣ ਲਈ ਕਿਹਾ ਹੈ। ਜਿਸ ਵੇਲੇ ਚਾਂਦਨੀ ਦੇ ਦੋਸਤਾਂ ਨੂੰ ਉਸ ਦੀ ਲਾਸ਼ ਮਿਲੀ, ਹੋਸਟਲ ਦਾ ਕਮਰਾ ਅੰਦਰੋਂ ਬੰਦ ਸੀ। ਅਜਿਹੇ ਵਿਚੇ ਪੁਲਸ ਅਜੇ ਤੱਕ ਤੈਅ ਨਹੀਂ ਕਰ ਸਕੀ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਉਸ ਨੂੰ ਕਤਲ ਕੀਤਾ ਗਿਆ ਹੈ।


Sunny Mehra

Content Editor

Related News