ਕੋਵਿਡ-19: ਜਾਪਾਨ ਦੇ ਟੋਕੀਓ ਸਮੇਤ 13 ਥਾਵਾਂ ’ਤੇ ਲਾਗੂ ਕੀਤੀਆਂ ਜਾਣਗੀਆਂਂ ਨਵੀਆਂ ਪਾਬੰਦੀਆਂਂ
Wednesday, Jan 19, 2022 - 03:09 PM (IST)
ਟੋਕੀਓ (ਭਾੋਸ਼ਾ)- ਜਾਪਾਨ ਦੀ ਸਰਕਾਰ ਕੋਰੋਨਾ ਵਾਇਰਸ ਦੇ ‘ਓਮੀਕਰੋਨ’ ਵੇਰੀਐਂਟ ਕਾਰਨ ਹੋਣ ਵਾਲੇ ਸੰਕਰਮਣ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਟੋਕੀਓ ਸਮੇਤ 10 ਤੋਂ ਵੱਧ ਖੇਤਰਾਂ ਵਿਚ ਸ਼ੁੱਕਰਵਾਰ ਨੂੰ ਨਵੀਆਂ ਕੋਵਿਡ-19 ਪਾਬੰਦੀਆਂ ਲਾਗੂ ਕਰੇਗੀ। ਇਸ ਤਹਿਤ ਸਥਾਨਕ ਆਗੂ ਖਾਣ-ਪੀਣ ਦੀਆਂ ਦੁਕਾਨਾਂ ਦੇ ਖੁੱਲ੍ਹੇ ਰਹਿਣ ਦਾ ਸਮਾਂ ਘਟਾ ਸਕਦੇ ਹਨ। ਆਰਥਿਕ ਪੁਨਰ ਸੁਰਜੀਤੀ ਮੰਤਰੀ ਦਾਸ਼ੀਰੋ ਯਾਮਾਗੀਵਾ ਨੇ ਕਿਹਾ ਕਿ ਸਰਕਾਰ ਵੱਲੋਂ ਗਠਿਤ ਮਾਹਰਾਂ ਦੇ ਇਕ ਪੈਨਲ ਨੇ ਬੁੱਧਵਾਰ ਨੂੰ 13 ਫਰਵਰੀ ਤੱਕ ਤਿੰਨ ਹਫ਼ਤਿਆਂਲਈ 13 ਖੇਤਰਾਂ ਵਿਚ ਨਵੀਆਂ ਪਾਬੰਦੀਆਂਂਲਾਗੂ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ। ਯਾਮਾਗੀਵਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਉਪਾਵਾਂ ਦੇ ਕੰਮਾਂ ਦੇ ਇੰਚਾਰਜ ਹਨ।
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਬੁੱਧਵਾਰ ਨੂੰ ਸਰਕਾਰੀ ਟਾਸਕ ਫੋਰਸ ਦੀ ਮੀਟਿੰਗ ਵਿਚ ਅਧਿਕਾਰਤ ਤੌਰ ’ਤੇ ਨਵੇਂ ਉਪਾਵਾਂ ਦਾ ਐਲਾਨ ਕਰਨ ਸਾਕਦੇ ਹਨ। ਤੇਜ਼ੀ ਨਾਲ ਵੱਧ ਰਹੇ ਸੰਕ੍ਰਮਣ ਨੇ ਕੁਝ ਖੇਤਰਾਂ ਵਿਚ ਹਸਪਤਾਲਾਂ, ਸਕੂਲਾਂ ਅਤੇ ਹੋਰ ਖੇਤਰਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਜਾਪਾਨ ਨੇ ਹੁਣ ਤੱਕ ਵਿਸ਼ਵਵਿਆਪੀ ਮਹਾਮਾਰੀ ਨਾਲ ਨਜਿੱਠਣ ਲਈ ਤਾਲਾਬੰਦੀਂਦਾ ਵਿਰੋਧ ਕੀਤਾ ਹੈ ਅਤੇ ਇਸ ਦੀ ਬਜਾਏ ਰੈਸਟੋਰੈਂਟਾਂ ਅਤੇ ਬਾਰਾਂ ਨੂੰ ਜਲਦੀ ਬੰਦ ਕਰਨ, ਅਤੇ ਸ਼ਰਾਬ ਨਾ ਪਰੋਸਣ ਵਰਗੇ ਉਪਾਅ ਕੀਤੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਸਰਕਾਰ ਅਰਥ-ਵਿਵਸਥਾ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨਾ ਚਾਹੁੰਦੀ ਹੈ। ਸਤੰਬਰ ਵਿਚ ਜਪਾਨ ਨੇ ਸੰਕ੍ਰਮਣ ਦੇ ਮਾਮਲਿਆਂ ਦੇ ਘੱਟ ਹੋਣ ਤੋਂ ਬਾਅਦ ਹੌਲੀ-ਹੌਲੀ ਸਮਾਜਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਬਹਾਲ ਕਰਨਾ ਸ਼ੁਰੂ ਕੀਤਾ ਸੀ।
ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕੋਵਿਡ-19 ਰੋਕੂ ਵੈਕਸੀਨ ਦੀਆਂ ਪਹਿਲੀਆਂ 2 ਖੁਰਾਕਾਂ ਦੇਣ ਦੀ ਤੇਜ਼ ਮੁਹਿੰਮ ਕਾਰਨ ਹੋਇਆ ਹੈ। ਟੋਕੀਓ ਦੀ ਗਵਰਨਰ ਯੂਰੀਕੋ ਕੋਇਕੇ ਸਮੇਤ ਕਈ ਸਥਾਨਕ ਗਵਰਨਰਾਂ ਦੀਆਂ ਬੇਨਤੀਆਂ ਤੋਂਂ ਬਾਅਦ ਜਾਪਾਨ ਦੀ ਸਰਕਾਰ ਇਹ ਕਦਮ ਚੁੱਕ ਰਹੀ ਹੈ। ਸਿਹਤ ਮੰਤਰਾਲਾ ਅਨੁਸਾਰ, ਜਾਪਾਨ ਵਿਚ ਮੰਗਲਵਾਰ ਨੂੰ 32,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ ਟੋਕੀਓ ਵਿਚ 5,185 ਮਾਮਲੇ ਸਾਹਮਣੇ ਆਏ ਸਨ। ਜਾਪਾਨ ਵਿਚ ਹੁਣ ਤੱਕ ਕੋਵਿਡ-19 ਦੇ 19.3 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਸੰਕ੍ਰਮਣ ਕਾਰਨ 1,84,00 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਇਸ ਸਮੇਂ 134,000 ਤੋਂ ਵੱਧ ਮਰੀਜ਼ ਹਸਪਤਾਲ ਵਿਚ ਦਾਖ਼ਲ ਹਨ।