ਈਰਾਨੀ ਟੈਂਕਰ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਸੀਰੀਆ ਵਿਚ ਹੈ ਟੈਂਕਰ

Saturday, Sep 07, 2019 - 03:31 PM (IST)

ਈਰਾਨੀ ਟੈਂਕਰ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਸੀਰੀਆ ਵਿਚ ਹੈ ਟੈਂਕਰ

ਦੁਬਈ (ਏ.ਪੀ.)- ਕਬਜ਼ੇ 'ਚ ਲਏ ਗਏ ਈਰਾਨੀ ਤੇਲ ਟੈਂਕਰ ਏਡ੍ਰਿਅਨ ਦਰਯਾ 1 ਦੇ ਸੀਰੀਆਈ ਬੰਦਰਗਾਹ ਟਾਰਟਸ ਦੇ ਨੇੜੇ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਦੋਂ ਕਿ ਅਮਰੀਕਾ ਇਸ ਨੂੰ ਫੜਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਕਸਾਰ ਟੈਕਨਾਲੋਜੀਜ਼ ਵਲੋਂ ਮਿਲੀਆਂ ਉਪਗ੍ਰਹਿ ਤਸਵੀਰਾਂ ਵਿਚ ਬੇੜੇ ਦੇ ਉਥੇ ਹੋਣ ਦੀ ਜਾਣਕਾਰੀ ਮਿਲੀ ਹੈ। ਈਰਾਨੀ ਅਧਿਕਾਰੀਆਂ ਨੇ ਹਾਲਾਂਕਿ ਬੇੜੇ ਦੇ ਸੀਰੀਆ ਵਿਚ ਹੋਣ ਦੀ ਗੱਲ ਕਬੂਲ ਨਹੀਂ ਕੀਤੀ ਹੈ। ਬੇੜੇ ਨੇ ਸੋਮਵਾਰ ਦੇਰ ਰਾਤ ਆਪਣੀ ਪਛਾਣ ਪ੍ਰਣਾਲੀ ਨੂੰ ਬੰਦ ਕਰ ਦਿੱਤਾ ਸੀ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਵਲੋਂ ਕੁਝ ਦਿਨ ਪਹਿਲਾਂ ਟਵੀਟ ਕੀਤੀ ਗਈ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਨਾਲ ਇਹ ਤਸਵੀਰਾਂ ਮੇਲ ਖਾਂਦੀਆਂ ਹਨ।


author

Sunny Mehra

Content Editor

Related News