ਨਿਊ ਮੈਕਸੀਕੋ ਨੇ ਪਾਸ ਕੀਤਾ 330 ਮਿਲੀਅਨ ਡਾਲਰ ਦਾ ਕੋਰੋਨਾ ਰਾਹਤ ਬਿੱਲ

Friday, Nov 27, 2020 - 02:20 PM (IST)

ਨਿਊ ਮੈਕਸੀਕੋ ਨੇ ਪਾਸ ਕੀਤਾ 330 ਮਿਲੀਅਨ ਡਾਲਰ ਦਾ ਕੋਰੋਨਾ ਰਾਹਤ ਬਿੱਲ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸੂਬੇ ਨਿਊ ਮੈਕਸੀਕੋ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਰਾਹਤ ਬਿੱਲ ਨੂੰ ਪਾਸ ਕਰ ਦਿੱਤਾ ਹੈ, ਜੋ ਕਿ ਹਰ ਕਿਸਮ ਦੇ ਬੇਰੁਜ਼ਗਾਰ ਕਾਮਿਆਂ ਨੂੰ 1,200 ਡਾਲਰ ਅਤੇ ਕੁਝ ਕਾਰੋਬਾਰਾਂ ਲਈ ਲਗਭਗ 50,000 ਡਾਲਰ ਤੱਕ ਸਹਾਇਤਾ ਦੇਵੇਗਾ।

ਇਸ ਦੇ ਨਾਲ ਇਹ ਬਿੱਲ ਦੇਸ਼ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਫੂਡ ਬੈਂਕਾਂ, ਵਾਇਰਸ ਟੈਸਟਿੰਗ ਅਤੇ ਸੰਪਰਕ ਟਰੇਸਿੰਗ ਦੀਆਂ ਕੋਸ਼ਿਸ਼ਾਂ ਲਈ ਵੀ ਵਾਧੂ ਫੰਡ ਮੁਹੱਈਆ ਕਰਵਾਏਗਾ। ਇਹ ਬਿੱਲ ਮੰਗਲਵਾਰ ਨੂੰ ਸੂਬੇ ਵਿਚ ਕੋਰੋਨਾ ਕਾਲ ਦੌਰਾਨ ਰਾਹਤ ਦੇਣ ਲਈ ਗਵਰਨਰ ਮਿਸ਼ੇਲ ਲੂਜਨ ਗ੍ਰਿਸ਼ਮ ਵੱਲੋਂ ਬੁਲਾਏ ਗਏ ਇਕ ਰੋਜ਼ਾ ਵਿਸ਼ੇਸ਼ ਸੈਸ਼ਨ ਦੌਰਾਨ ਪਾਸ ਕੀਤਾ ਗਿਆ । ਇਸ ਸਹਾਇਤਾ ਰਾਸ਼ੀ ਵਿੱਚੋਂ ਲਗਭਗ 15 ਮਿਲੀਅਨ ਡਾਲਰ ਸੰਕਟਕਾਲੀਨ ਹਾਊਸਿੰਗ 'ਚ ਸਹਾਇਤਾ ਪ੍ਰਦਾਨ ਕਰਨ ਲਈ ਜਾਣਗੇ ਅਤੇ 5 ਮਿਲੀਅਨ ਡਾਲਰ ਐਮਰਜੈਂਸੀ ਫੂਡ ਬੈਂਕਾਂ ਸੇਵਾਵਾਂ ਦੇ ਹਿੱਸੇ ਲਈ ਹਨ ਜਦਕਿ 5 ਮਿਲੀਅਨ ਡਾਲਰ ਘੱਟ ਆਮਦਨ ਵਾਲੇ ਨਿਵਾਸੀਆਂ ਨੂੰ ਸਿੱਧੀ ਆਰਥਿਕ ਸਹਾਇਤਾ ਦੇਣ ਲਈ ਵਰਤੇ ਜਾਣਗੇ।

 ਇਸ ਤੋਂ ਇਲਾਵਾ ਇਨ੍ਹਾਂ ਵਿਚ ਸੂਬੇ ਦੇ ਜਨਰਲ ਫੰਡ ਤੋਂ ਸਿਹਤ ਵਿਭਾਗ ਨੂੰ 10 ਮਿਲੀਅਨ ਡਾਲਰ ਦੀ ਰਾਸ਼ੀ ਵੀ ਕੋਵਿਡ -19 ਟੈਸਟਿੰਗ, ਸੰਪਰਕ ਟਰੇਸਿੰਗ ਅਤੇ ਟੀਕਾਕਰਣ ਦੀ ਸਹਾਇਤਾ ਲਈ ਮੁਹੱਈਆ ਕਰਵਾਈ ਜਾਵੇਗੀ।


author

Lalita Mam

Content Editor

Related News