ਨਿਊਜਰਸੀ ਦੀ ਪੁਲਸ ਨੇ ਭਾਰਤੀ ਮੂਲ ਦੇ ਨੌਜਵਾਨ ''ਤੇ ਹਮਲਾ ਕਰਨ ਵਾਲੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Friday, Mar 22, 2024 - 02:00 PM (IST)

ਨਿਊਜਰਸੀ ਦੀ ਪੁਲਸ ਨੇ ਭਾਰਤੀ ਮੂਲ ਦੇ ਨੌਜਵਾਨ ''ਤੇ ਹਮਲਾ ਕਰਨ ਵਾਲੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਨਿਊਜਰਸੀ (ਰਾਜ ਗੋਗਨਾ)- ਐਡੀਸਨ ਪੁਲਸ ਨੇ ਗੁਜਰਾਤੀ ਨੌਜਵਾਨ ਦੀ  SUV ਕਾਰ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਇੱਕ ਅਜੇ ਲੁਟੇਰਾ ਅਜੇ ਵੀ ਫਰਾਰ ਹੈ। ਇਹ ਘਟਨਾ ਨਿਊ ਜਰਸੀ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਪਟੇਲ ਬ੍ਰਦਰਜ਼ ਦੇ ਗਰੌਸਰੀ ਸਟੋਰ ਦੀ ਪਾਰਕਿੰਗ ਵਿੱਚ ਵਾਪਰੀ ਸੀ, ਜਿੱਥੇ ਤਿੰਨ ਵਿਅਕਤੀਆਂ ਨੇ ਭਾਰਤੀ ਨੌਜਵਾਨ ਉੱਤੇ ਹਮਲਾ ਕਰਕੇ ਉਸ ਕੋਲੋਂ SUV ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਨਿਗਰਾਨੀ ਵੀਡੀਓ ਵਿੱਚ 3 ਨਕਾਬਪੋਸ਼ ਵਿਅਕਤੀ ਕਾਰ ਚਾਲਕ ਨੂੰ ਘਸੀਟ ਕੇ ਹੇਠਾਂ ਸੁੱਟਦੇ ਰਿਕਾਰਡ ਹੋਏ ਹਨ ਪਰ ਨੌਜਵਾਨ ਵੱਲੋਂ ਉਨ੍ਹਾਂ ਦਾ ਡਟ ਕੇ ਸਾਹਮਣਾ ਕਰਨ ਮਗਰੋਂ ਉਹ ਉੱਥੋਂ ਭੱਜ ਗਏ। ਉਥੇ ਹੀ ਇਸ ਘਟਨਾ ਤੋਂ 5 ਦਿਨਾਂ ਬਾਅਦ ਆਖਰਕਾਰ ਪੁਲਸ ਨੇ 2 ਲੁਟੇਰਿਆਂ ਨੂੰ ਫੜ ਲਿਆ, ਪਰ ਇੱਕ ਅਜੇ ਵੀ ਫਰਾਰ, ਜਿਸ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੌਜਵਾਨ 'ਤੇ ਹਮਲਾ, ਨਕਾਬਪੋਸ਼ ਲੁਟੇਰਿਆਂ ਨੇ ਕਾਰ ਖੋਹਣ ਦੀ ਕੀਤੀ ਕੋਸ਼ਿਸ਼

ਨਿਊ ਜਰਸੀ ਦੇ ਟਾਊਨਸ਼ਿਪ ਐਡੀਸਨ ਦੇ ਭਾਰਤੀ ਮੂਲ ਦੇ ਮੇਅਰ ਸੈਮ ਜੋਸ਼ੀ ਨੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੇ ਸਬੰਧ ਵਿਚ ਹੋਈਆਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਜਿਨ੍ਹਾਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਵਿੱਚੋਂ ਇੱਕ ਦੀ ਉਮਰ 16 ਸਾਲ ਹੈ ਜਦਕਿ ਦੂਜੇ ਦੀ ਉਮਰ 17 ਸਾਲ ਹੈ। ਸ਼ਾਮ 5:00 ਵਜੇ ਐਡੀਸਨ ਸਥਿਤ ਪਟੇਲ ਬ੍ਰਦਰਜ਼ ਸਟੋਰ ਦੀ ਪਾਰਕਿੰਗ 'ਚ ਵਾਪਰੀ ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ 'ਚ ਸਾਫ ਦੇਖਿਆ ਜਾ ਰਿਹਾ ਸੀ ਕਿ ਇਕ ਗੁਜਰਾਤੀ ਮੂਲ ਦੇ ਨੌਜਵਾਨ ਕਾਰ ਪਾਰਕ ਕਰਨ ਤੋਂ ਬਾਅਦ ਬਾਹਰ ਨਿਕਲਿਆ ਅਤੇ ਉਸੇ ਸਮੇਂ ਤਿੰਨ ਲੁਟੇਰਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਪੀੜਤ ਗੁਜਰਾਤੀ ਨੌਜਵਾਨ ਜ਼ਖ਼ਮੀ ਨਹੀਂ ਹੋਇਆ ਅਤੇ ਲੁਟੇਰਿਆਂ  ਕੋਲ ਕੋਈ ਹਥਿਆਰ ਵੀ ਨਹੀਂ ਸੀ।

ਇਹ ਵੀ ਪੜ੍ਹੋ: ਗਲੋਬਲ ਵਾਰਮਿੰਗ ਦੀ ‘ਲਕਸ਼ਮਣ ਰੇਖਾ’ ਨੇੜੇ ਖਿਸਕੀ ਧਰਤੀ, ਸੰਯੁਕਤ ਰਾਸ਼ਟਰ ਨੇ ਜਾਰੀ ਕੀਤਾ ਰੈੱਡ ਅਲਰਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News