ਅਮਰੀਕਾ 'ਚ ਬੇਖੌਫ ਹਥਿਆਰਬੰਦ ਲੁਟੇਰਿਆਂ ਨੇ ਮਿੰਟਾਂ 'ਚ ਲੁੱਟ ਲਈ ਸੋਨੇ ਨਾਲ ਭਰੀ ਦੁਕਾਨ, ਵੇਖੋ ਵੀਡੀਓ

Saturday, Jun 11, 2022 - 11:16 AM (IST)

ਅਮਰੀਕਾ 'ਚ ਬੇਖੌਫ ਹਥਿਆਰਬੰਦ ਲੁਟੇਰਿਆਂ ਨੇ ਮਿੰਟਾਂ 'ਚ ਲੁੱਟ ਲਈ ਸੋਨੇ ਨਾਲ ਭਰੀ ਦੁਕਾਨ, ਵੇਖੋ ਵੀਡੀਓ

ਨਿਊ ਜਰਸੀ (ਬਿਊਰੋ) - ਅਮਰੀਕਾ ਦੇ ਨਿਊ ਜਰਸੀ ਵਿਚ ਵਿਰਾਨੀ ਜਿਊਲਰਸ ਦੀ ਦੁਕਾਨ 'ਤੇ 8-10 ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਗਨੀਮਤ ਰਹੀ ਕਿ ਇਸ ਦੌਰਾਨ ਕਿਸੇ ਸਟਾਫ਼ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆਂ ਹੈ। ਉਥੇ ਹੀ ਇਹ ਸਾਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ।

ਇਹ ਵੀ ਪੜ੍ਹੋ: ਪੰਜਾਬ ਦੇ CM ਭਗਵੰਤ ਮਾਨ ਨੇ ਕੈਨੇਡਾ ਸਰਕਾਰ ਤੋਂ ਗੈਂਗਸਟਰਾਂ ’ਤੇ ਨੱਥ ਕੱਸਣ ਲਈ ਮੰਗਿਆ ਸਮਰਥਨ

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਅਚਾਨਕ ਹੀ 8-10 ਨਕਾਬਪੋਸ਼ ਹਥਿਆਰਬੰਦ ਲੁਟੇਰੇ ਦੁਕਾਨ ਵਿਚ ਦਾਖ਼ਲ ਹੁੰਦੇ ਹਨ ਅਤੇ ਅੰਦਰ ਬੈਠੇ ਸਟਾਫ਼ ਨੂੰ ਮੈਂਬਰਾਂ ਨੂੰ ਜ਼ਮੀਨ 'ਤੇ ਲੇਟਣ ਲਈ ਕਹਿੰਦੇ ਹਨ। ਇਸ ਦੌਰਾਨ ਇਕ ਲੁਟੇਰਾ ਦਰਵਾਜ਼ੇ ਦੇ ਕੋਲ ਹੀ ਖੜ੍ਹਾ ਹੋ ਜਾਂਦਾ ਹੈ, ਤਾਂ ਜੋ ਬਾਹਰੋਂ ਅੰਦਰ ਕੋਈ ਨਾ ਆ ਸਕੇ। ਇਸ ਮਗਰੋਂ ਲੁਟੇਰਿਆਂ ਵੱਲੋਂ ਪੂਰੀ ਦੁਕਾਨ ਹੀ ਲੁੱਟ ਲਈ ਗਈ। ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੁਟੇਰੇ ਗਹਿਣਿਆਂ ਨਾਲ ਭਰੀਆਂ ਟਰੇਵਾਂ ਲੁੱਟ ਕੇ ਲੈ ਜਾਂਦੇ ਹਨ। ਉਥੇ ਹੀ ਵਾਰਦਾਤ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ:ਯੂਰਪ 'ਚ ਰਹਿ ਰਹੇ ਬ੍ਰਿਟੇਨ ਦੇ ਨਾਗਰਿਕਾਂ ਨੂੰ ਵੱਡਾ ਝਟਕਾ, EU ਦੀ ਚੋਟੀ ਦੀ ਅਦਾਲਤ ਨੇ ਲਿਆ ਇਹ ਫ਼ੈਸਲਾ


author

cherry

Content Editor

Related News