ਲੈਬਨਾਨ ''ਚ ਸਿਆਸੀ ਟਕਰਾਅ ਦੂਰ, ਨਵੀਂ ਸਰਕਾਰ ਦਾ ਹੋਇਆ ਗਠਨ

09/10/2021 8:04:30 PM

ਬੇਰੂਤ-ਨਵੀਂ ਸਰਕਾਰ ਦੇ ਗਠਨ ਦੇ ਐਲਾਨ ਤੋਂ ਬਾਅਦ ਲੈਬਨਾਨ ਦੇ ਨਵੇਂ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨੇ ਵੰਡੇ ਹੋਏ ਨੇਤਾਵਾਂ ਨੂੰ ਇਕੱਠੇ ਆਉਣ ਦੀ ਅਪੀਲ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਨਾਟਕੀ ਆਰਥਿਕ ਪਤਨ ਨੂੰ ਰੋਕਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਦੇਸ਼ ਦੇ ਸਭ ਤੋਂ ਅਮੀਰ ਵਿਅਕਤੀਆਂ 'ਚੋਂ ਇਕ ਮਿਕਾਤੀ ਨੇ ਹੰਝੂ ਨਾਲ ਭਰੀਆਂ ਅੱਖਾਂ ਨਾਲ ਲੈਬਨਾਨੀ ਮਾਵਾਂ ਦਾ ਜ਼ਿਕਰ ਕੀਤਾ, ਜਿਹੜੀਆਂ ਆਪਣੇ ਬੱਚਿਆਂ ਨੂੰ ਖਾਣਾ ਨਹੀਂ ਖਵਾ ਪਾਉਂਦੀਆਂ ਹਨ। ਉਨ੍ਹਾਂ ਨੇ ਉਨ੍ਹਾਂ ਵਿਦਿਆਰਥੀਆਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਦੇ ਮਾਪੇ ਹੁਣ ਉਨ੍ਹਾਂ ਨੂੰ ਸਕੂਲ ਭੇਜਣ ਦਾ ਖਰਚ ਨਹੀਂ ਚੁੱਕ ਸਕਦੇ।

ਇਹ ਵੀ ਪੜ੍ਹੋ : ਕੱਪੜੇ ਦਾ ਮਾਸਕ ਇਕ ਸਾਲ ਤੱਕ ਹੋ ਸਕਦੈ ਅਸਰਦਾਰ : ਅਧਿਐਨ

ਮਿਕਾਤੀ ਨੇ ਰਾਸ਼ਟਰਪਤੀ ਭਵਨ 'ਚ ਨਵੀਂ ਸਰਕਾਰ ਦੇ ਐਲਾਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਹਾਲਾਤ ਗੰਭੀਰ ਹਨ ਪਰ ਜੇਕਰ ਸਹਿਯੋਗ ਮਿਲੇ ਤਾਂ ਉਸ 'ਤੇ ਕਾਬੂ ਪਾਉਣਾ ਅਸੰਭਵ ਨਹੀਂ ਹੈ। ਇਸ ਐਲਾਨ ਨਾਲ ਦੇਸ਼ 'ਚ 13 ਮਹੀਨਿਆਂ ਤੋਂ ਜਾਰੀ ਟਕਰਾਅ ਦੂਰ ਹੋਇਆ ਹੈ। ਟਕਰਾਅ ਕਾਰਨ ਦੇਸ਼ 'ਚ ਆਰਥਿਕ ਸੰਕਟ ਹੋਰ ਡੂੰਘਾ ਗਿਆ ਸੀ ਅਤੇ ਵਿੱਤੀ ਅਰਾਜਕਤਾ ਵਰਗੇ ਹਾਲਾਤ ਸਨ। ਬੇਰੂਤ ਬੰਦਰਗਾਹ 'ਤੇ ਚਾਰ ਅਗਸਤ 2020 ਨੂੰ ਹੋਏ ਭਿਆਨਕ ਧਮਾਕੇ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਹਸਨ ਦਿਯਾਬ ਦੀ ਸਰਕਾਰ ਨੂੰ ਅਸਤੀਫਾ ਦੇਣਾ ਪਿਆ ਸੀ ਅਤੇ ਉਸ ਵੇਲੇ ਤੋਂ ਦੇਸ਼ 'ਚ ਕੋਈ ਮਜ਼ਬੂਤ ਸਰਕਾਰ ਨਹੀਂ ਸੀ।

ਇਹ ਵੀ ਪੜ੍ਹੋ : 2015 ਦੇ ਪੈਰਿਸ ਹਮਲਾ ਮਾਮਲੇ 'ਚ 20 ਦੋਸ਼ੀਆਂ ਵਿਰੁੱਧ ਸੁਣਵਾਈ ਸ਼ੁਰੂ

ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਉਸ ਵੇਲੇ ਤੋਂ ਮੁਕਾਬਲੇਬਾਜ਼ ਰਾਜਨੀਤੀ ਸਮੂਹਾਂ 'ਚ ਅਸਹਿਮਤੀ ਬਣੀ ਹੋਈ ਸੀ ਜਿਸ ਨਾਲ ਦੇਸ਼ 'ਚ ਆਰਥਿਕ ਸੰਕਟ ਹੋਰ ਡੂੰਘਾ ਰਿਹਾ ਸੀ। ਰਾਸ਼ਟਰਪਤੀ ਕਾਰਜਕਾਲ ਵੱਲੋਂ ਅਰਬਪਤੀ ਕਾਰੋਬਾਰੀ ਮਿਕਾਤੀ ਦੀ ਅਗਵਾਈ 'ਚ 24 ਮੈਂਬਰੀ ਮੰਤਰੀ ਮੰਡਲ ਦਾ ਐਲਾਨ ਕੀਤਾ ਗਿਆ। ਬਾਅਦ 'ਚ ਮੰਤਰੀ ਪ੍ਰੀਸ਼ਦ ਦੇ ਸਕੱਤਰ ਜਨਰਲ ਮਹਿਮੂਦ ਮੱਕੀਏ ਨੇ ਵੀ ਸੂਚੀ ਜਾਰੀ ਕੀਤੀ। ਮੰਤਰੀਆਂ ਨੂੰ ਉਨ੍ਹਾਂ ਹੀ ਸਿਆਸਤਦਾਨਾਂ ਨੇ ਚੁਣਿਆ ਹੈ ਜਿਨ੍ਹਾਂ ਨੇ ਪਿਛਲੇ ਦਹਾਕਿਆਂ 'ਚ ਕਈ ਦੇਸ਼ਾਂ 'ਤੇ ਸ਼ਾਸਨ ਕੀਤਾ ਅਤੇ ਉਨ੍ਹਾਂ 'ਤੇ ਕਈ ਲੋਕਾਂ ਵੱਲੋਂ ਭ੍ਰਿਸ਼ਟਾਚਾਰ ਅਤੇ ਮਾੜੇ ਪ੍ਰਚਾਰ ਦਾ ਦੋਸ਼ ਵੀ ਲਾਇਆ ਗਿਆ ਜਿਸ ਕਾਰਨ ਦੇਸ਼ 'ਚ ਮੌਜੂਦਾ ਸੰਕਟ ਪੈਦਾ ਹੋਇਆ।

ਇਹ ਵੀ ਪੜ੍ਹੋ : ਹੁਣ ਤਾਲਿਬਾਨ ਦਾ ਕੀ ਕਰੀਏ, ਸਮਝਣ ’ਚ ਅਸਮਰੱਥ ਚੀਨ, ਪਾਕਿਸਤਾਨ ’ਤੇ ਰੂਸ : ਬਾਈਡੇਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News