ਤੁਰਕੀ ਅਤੇ ਸੀਰੀਆ ''ਚ ਮੁੜ ਲੱਗੇ ਭੂਚਾਲ ਦੇ ਝਟਕੇ, 3 ਲੋਕਾਂ ਦੀ ਮੌਤ, 200 ਤੋਂ ਵਧੇਰੇ ਜ਼ਖ਼ਮੀ

Tuesday, Feb 21, 2023 - 09:09 AM (IST)

ਅੰਕਾਰਾ (ਭਾਸ਼ਾ)- ਤੁਰਕੀ ਵਿਚ ਸੋਮਵਾਰ ਨੂੰ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੀ ਗਏ। ਦੇਸ਼ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਕਿਹਾ ਹੈ ਕਿ ਕੱਲ੍ਹ ਤੁਰਕੀ ਅਤੇ ਸੀਰੀਆ ਵਿਚ ਆਏ 6.4 ਤੀਬਰਤਾ ਦੇ ਭੂਚਾਲ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 213 ਲੋਕ ਜ਼ਖ਼ਮੀ ਹੋ ਗਏ। ਭੂਚਾਲ ਵਿੱਚ ਢਹਿ-ਢੇਰੀ ਹੋਈਆਂ 3 ਇਮਾਰਤਾਂ ਵਿੱਚ ਖੋਜ ਅਤੇ ਬਚਾਅ ਕੰਮ ਜਾਰੀ ਹੈ। ਇਨ੍ਹਾਂ ਇਮਾਰਤਾਂ ਵਿੱਚ ਕੁੱਲ 5 ਲੋਕਾਂ ਨੂੰ ਫਸੇ ਹੋਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ: ਬ੍ਰਿਟੇਨ: ਪਿਓ ਦੇ ਕਾਤਲ ਭਾਰਤੀ ਮੂਲ ਦੇ ਸ਼ਖ਼ਸ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

PunjabKesari

ਭੂਚਾਲ ਦੇ ਤਾਜ਼ਾ ਝਟਕਿਆਂ ਨੇ ਤੁਰਕੀ ਅਤੇ ਸੀਰੀਆ ਦੇ ਉਨ੍ਹਾਂ ਕੁਝ ਹਿੱਸਿਆਂ ਨੂੰ ਫਿਰ ਦਹਿਲਾ ਦਿੱਤਾ ਹੈ, ਜੋ 2 ਹਫ਼ਤੇ ਪਹਿਲਾਂ ਵੱਡੇ ਪੈਮਾਨੇ 'ਤੇ ਆਏ ਭੂਚਾਲ ਨਾਲ ਤਬਾਹ ਹੋ ਗਏ ਸਨ। ਉਸ ਭੂਚਾਲ ਵਿਚ ਲਗਭਗ 45,000 ਲੋਕ ਮਾਰੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਕਈ ਇਮਾਰਤਾਂ ਢਹਿ ਗਈਆਂ ਹਨ ਅਤੇ ਉਨ੍ਹਾਂ ਵਿੱਚ ਰਹਿੰਦੇ ਲੋਕਾਂ ਫਸ ਗਏ ਹਨ। ਦੋਵਾਂ ਦੇਸ਼ਾਂ ਵਿਚ ਕਈ ਲੋਕ ਜ਼ਖ਼ਮੀ ਹੋਏ ਹਨ ਪਰ ਮ੍ਰਿਤਕਾਂ ਦੇ ਬਾਰੇ ਵਿਚ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ। ਸੋਮਵਾਰ ਨੂੰ ਆਏ ਭੂਚਾਲ ਦਾ ਕੇਂਦਰ ਤੁਰਕੀ ਦੇ ਹਟੇ ਸੂਬੇ ਦਾ ਡੇਨਫੇ ਸ਼ਹਿਰ ਸੀ, ਜੋ 6 ਫਰਵਰੀ ਨੂੰ ਆਏ 7.8 ਤੀਬਰਤਾ ਦੇ ਭੂਚਾਲ ਵਿਚ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਹੈ।

ਇਹ ਵੀ ਪੜ੍ਹੋ: ਬੁਲਗਾਰੀਆ ਤੋਂ ਵੱਡੀ ਖ਼ਬਰ, ਪ੍ਰਵਾਸੀਆਂ ਨਾਲ ਭਰੇ ਟਰੱਕ 'ਚੋਂ ਮਿਲੀਆਂ 18 ਲਾਸ਼ਾਂ, ਇਕ ਬੱਚਾ ਵੀ ਸ਼ਾਮਲ

PunjabKesari


cherry

Content Editor

Related News