ਦਿਲ ਦੀਆਂ ਬੀਮਾਰੀਆਂ ਲਈ ਲੱਭਿਆ ਨਵਾਂ ਇਲਾਜ

01/04/2020 7:23:45 PM

ਵਾਸ਼ਿੰਗਟਨ (ਏਜੰਸੀ)-ਖੋਜਕਾਰਾਂ ਨੇ ਹਾਲੀਆ ਖੋਜ ’ਚ ਇਕ ਅਜਿਹੇ ਸੰਭਾਵਿਤ ਇਲਾਜ ਦਾ ਤਰੀਕਾ ਲੱਭਿਆ ਹੈ, ਜੋ ਹਾਰਟ ਅਟੈਕ ਤੋਂ ਬਾਅਦ ਹੋਣ ਵਾਲੀਆਂ ਦਿਲ ਦੀਆਂ ਬੀਮਾਰੀਆਂ ਦੇ ਇਲਾਜ ’ਚ ਕਾਰਗਰ ਸਾਬਿਤ ਹੋਵੇਗਾ। ਇਹ ਖੋਜ ਵੈਸਟਮੀਡ ਇੰਸਟੀਚਿਊਟ ਫਾਰ ਮੈਡੀਕਲ ਰਿਸਰਚ ਅਤੇ ਯੂਨੀਵਰਸਿਟੀ ਆਫ ਸਿਡਨੀ ਨੇ ਕੀਤਾ ਅਤੇ ਇਹ ਰਸਾਲੇ ਸਾਇੰਸ ਟ੍ਰਾਂਸਲੇਸ਼ਨਲ ਮੈਡੀਸਨ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਖੋਜ ’ਚ ਦੱਸਿਆ ਗਿਆ ਹੈ ਕਿ ਪ੍ਰੋਟੀਨ ਥੈਰੇਪੀ, ਜਿਸ ਵਿਚ ਇਨਸਾਨ ਦੇ ਪਲੇਟਲੈੱਟਸ ਤੋਂ ਮਿਲੇ ਗ੍ਰੋਥ ਫੈਕਟਰ ਏ. ਬੀ. (ਆਰ. ਐੱਚ. ਪੀ. ਡੀ. ਜੀ. ਐੱਫ.-ਏ. ਬੀ.) ਦਾ ਇਸਤੇਮਾਲ ਕੀਤਾ ਗਿਆ, ਨਾਲ ਹਾਰਟ ਅਟੈਕ ਤੋਂ ਬਾਅਦ ਦਿਲ ਦੀ ਸਿਹਤ ’ਚ ਸੁਧਾਰ ਦੇਖਿਆ ਗਿਆ। ਹਾਰਟ ਅਟੈਕ ਤੋਂ ਬਾਅਦ ਦਿਲ ਦੇ ਟਿਸ਼ੂਆਂ ’ਚ ਜ਼ਖਮ ਹੋ ਜਾਂਦੇ ਹਨ, ਜਿਸ ਨਾਲ ਦਿਲ ਦੀ ਕਾਰਜਪ੍ਰਣਾਲੀ ਨੂੰ ਨੁਕਸਾਨ ਪਹੁੰਚਦਾ ਹੈ। ਖੋਜਕਾਰਾਂ ਨੇ ਪਾਇਆ ਕਿ ਹਾਰਟ ਅਟੈਕ ਦੇ ਮਰੀਜ਼ਾਂ ਨੂੰ ਜਦੋਂ ਆਰ. ਐੱਚ. ਪੀ. ਡੀ. ਜੀ. ਐੱਫ.-ਏ. ਬੀ. ਦਿੱਤਾ ਗਿਆ ਤਾਂ ਟਿਸ਼ੂਆਂ ’ਚ ਹੋਏ ਜ਼ਖਮ ਭਰਨੇ ਸ਼ੁਰੂ ਹੋ ਗਏ, ਜਿਸ ਨਾਲ ਦਿਲ ਦੀ ਕਾਰਜਪ੍ਰਣਾਲੀ ’ਚ ਸੁਧਾਰ ਹੋਇਆ।


Sunny Mehra

Content Editor

Related News