ਸਿੱਖੀ ਦੀ ਸ਼ਾਨ ਹੋਲਾ-ਮੁਹੱਲਾ 29 ਮਾਰਚ ਨੂੰ

Monday, Mar 23, 2026 - 06:23 PM (IST)

ਸਿੱਖੀ ਦੀ ਸ਼ਾਨ ਹੋਲਾ-ਮੁਹੱਲਾ 29 ਮਾਰਚ ਨੂੰ

ਰੋਮ (ਦਲਵੀਰ ਸਿੰਘ ਕੈਂਥ) ਇਟਲੀ ‘ਚ ਰਹਿਣ ਬਸੇਰਾ ਕਰਦੀ ਸਿੱਖ ਬਾਲ ਫੁੱਲਵਾੜੀ ਨੂੰ ਮਹਾਨ ਸਿੱਖ ਧਰਮ ਬਾਰੇ ,ਸਿੱਖ ਮਾਰਸ਼ਲ ਆਰਟ ਤੇ ਸਿੰਘਾਂ ਅੰਦਰ ਖਾਲਸੇ ਦੀ ਚੜ੍ਹਦੀ ਕਲਾ ਲਈ ਨਵਾਂ ਜੋਸ਼ ਭਰਨ ਤਹਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆ (ਲਾਤੀਨਾ) ਵਿਖੇ ਸਿੱਖ ਸੰਗਤ ਵੱਲੋਂ ਹੋਲਾ-ਮਹੱਲਾ ਤਿਉਹਾਰ ਬਹੁਤ ਹੀ ਜੋਸ਼ੋ-ਖਰੋਸ ਨਾਲ 29 ਮਾਰਚ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਭਾਈ ਜਗਜੀਤ ਸਿੰਘ ਮੱਲੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਨੇ ਦਿੰਦਿਆਂ ਕਿਹਾ ਕਿ ਹੋਲੇ ਮਹੱਲੇ ਦਾ ਜੋੜ ਮੇਲਾ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਖਾਲਸਾਈ ਮਰਿਆਦਾਵਾਂ ਅਨੁਸਾਰ ਮਨਾਇਆ ਜਾ  ਰਿਹਾ ਹੈ।

PunjabKesari

ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀ ਤੇ ਕਵੀਸ਼ਰ ਜੱਥੇ ਪਹੁੰਚ ਰਹੇ ਹਨ।ਜਿਹਨਾਂ ਵਿੱਚ ਭਾਈ ਸੁਖਪਾਲ ਸਿੰਘ ਰੱਤਾ, ਰਾਜਵੀਰ ਸਿੰਘ ਕਵੀਸ਼ਰੀ ਜੱਥਾ ਹਾਜ਼ਰੀ ਭਰਨਗੇ ।ਇਹ ਪ੍ਰੋਗਰਾਮ 28 ਸ਼ਾਮ ਅਤੇ 29 ਮਾਰਚ ਦਿਨ ਸਮੇਂ ਹੋਵੇਗਾ, ਜਿਸ ਵਿੱਚ ਖ਼ਾਲਸਾ ਮਹਿਮਾ,ਗੁਰਬਾਣੀ ਜਾਪ,ਕਥਾ,ਕੀਰਤਨ,ਕਵੀਸ਼ਰੀ ਤੇ ਮਹੱਲਾ ਚੜ੍ਹਨਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News