ਮਿਲਾਨ ਦੇ ਕੌਂਸਲਰ ਅਧਿਕਾਰੀ ਹਿਮਾਂਸੂ ਮੌਦਗਿਲ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਵਿਖੇ ਪਹੁੰਚੇ

Sunday, Mar 29, 2026 - 02:21 PM (IST)

ਮਿਲਾਨ ਦੇ ਕੌਂਸਲਰ ਅਧਿਕਾਰੀ ਹਿਮਾਂਸੂ ਮੌਦਗਿਲ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਵਿਖੇ ਪਹੁੰਚੇ

ਮਿਲਾਨ (ਇਟਲੀ) ਟੇਕਚੰਦ ਜਗਤਪੁਰ- ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੇ ਵਾਇਸ ਕੌਸਲ ਸ਼੍ਰੀ ਹਿਮਾਂਸੂ ਮੌਦਗਿਲ ਬੀਤੇ ਦਿਨ ਵਿਚੈਂਸਾ ਨੇੜਲੇ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਵਿਖੇ ਪਹੁੰਚੇ ਅਤੇ ਉਨਾਂ ਮੰਦਿਰ ਕਮੇਟੀ ਨਾਲ਼ ਅਹਿਮ ਵਿਚਾਰ,ਵਟਾਂਦਰੇ ਕੀਤੇ। ਮੰਦਿਰ ਵਿਖੇ ਨਤਮਸਤਕ ਹੋਣ ਉਪਰੰਤ ਕਮੇਟੀ ਆਹੁਦੇਦਾਰਾਂ ਅਤੇ ਮੈਂਬਰਾਂ ਨਾਲ ਕੀਤੀ ਗਈ ਵਿਸ਼ੇਸ਼ ਮੰਟਿੰਗ ਦੌਰਾਨ ਕੌਸਲੇਟ ਅਧਿਕਾਰੀ ਸ਼੍ਰੀ ਹਿਮਾਂਸੂ ਮੌਦਗਿਲ ਨੇ ਦੱਸਿਆ ਕਿ ਕੌਸਲੇਟ ਜਨਰਲ ਸ਼੍ਰੀ ਲਵੱਨਿਆ ਕੁਮਾਰ ਜੀ ਦੀ ਸੁਚੱਜੀ ਅਗਵਾਈ ਵਿੱਚ ਇੰਡੀਅਨ ਕੌੰਸਲੇਟ ਆਫ ਮਿਲਾਨ ਦੁਆਰਾ ਇਟਲੀ ਵਸਦੇ ਭਾਰਤੀ ਭਾਈਚਾਰੇ ਲਈ ਬਿਹਤਰੀਨ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਕੌਸਲੇਟ ਦਫਤਰ ਵਿੱਚ ਹਰੇਕ ਮਹੀਨੇ ਵਿਸ਼ੇਸ਼ ਪਾਸਪੋਰਟ ਕੈਂਪ ਵੀ ਲਗਾਏ ਜਾ ਰਹੇ ਹਨ।

PunjabKesari

ਸ਼੍ਰੀ ਹਿਮਾਂਸੂ ਮੌਦਗਿਲ ਨਾਲ ਕੌੰਸਲੇਟ ਦਫਤਰ ਤੋਂ ਹੋਰ ਸਟਾਫ ਮੈਂਬਰ ਵੀ ਮੰਦਿਰ ਪਹੁੰਚੇ ਸਨ ਜਿੱਥੇ ਕਿ ਮੰਦਿਰ ਕਮੇਟੀ ਆਰਜੀਨਿਆਨੋ ਦੁਆਰਾ ਕੌਂਸਲੇਟ ਅਧਿਕਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਅਤੇ ਕੌਂਸਲੇਟ ਜਨਰਲ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਚੰਗੀਆਂ ਸੇਵਾਵਾਂ ਦੇ ਲਈ ਅਧਿਕਾਰੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News