"ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਦੀ ਨਵੀਂ ਕਮੇਟੀ ਦਾ ਗਠਨ ਤੇ ''ਜਾਂਬਾਜ਼'' ਨਾਵਲ ਲੋਕ ਅਰਪਣ

Friday, Sep 10, 2021 - 12:37 PM (IST)

"ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਦੀ ਨਵੀਂ ਕਮੇਟੀ ਦਾ ਗਠਨ ਤੇ ''ਜਾਂਬਾਜ਼'' ਨਾਵਲ ਲੋਕ ਅਰਪਣ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) "ਸਾਹਿਤਕ ਸਰਗਰਮੀਆਂ ਕਰਨ ਵਿੱਚ ਜ਼ਮੀਨੀ ਪੱਧਰ 'ਤੇ ਸਰਗਰਮ ਸਾਹਿਤ ਸਭਾ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਵੱਲੋਂ ਪਿਛਲੇ ਇੱਕ ਸਾਲ ਦੇ ਕਾਰਜਕਾਲ ਤੋਂ ਪੰਜਾਬੀ ਸਾਹਿਤ ਦੀ ਸੇਵਾ ਅਤੇ ਸਾਹਿਤਕ ਗਤੀਵਿਧੀਆਂ ਨੂੰ ਹਮੇਸ਼ਾ ਤਨਦੇਹੀ ਨਾਲ ਪੂਰਿਆ ਹੈ। ਬੀਤੇ ਦਿਨੀਂ ਸਭਾ ਦੀ ਨਵੀਂ ਕਾਰਜਕਰਨੀ ਕਮੇਟੀ ਦੀ ਚੋਣ, ਸਭਾ ਦੇ ਸੰਵਿਧਾਨ ਅਨੁਸਾਰ ਸਭਾ ਮੈਂਬਰਾਂ ਵੱਲੋਂ ਲੋਕਤੰਤਰੀ ਢੰਗ ਨਾਲ ਕੀਤੀ ਗਈ।ਸਭਾ ਦੀ ਨਵੀਂ ਕਾਰਜਕਾਰਨੀ ਕਮੇਟੀ ਵਿੱਚ 'ਤਾਸਮਨ ਐਡੀਟਰ ਬੋਰਡ ਮੈਬਰ' ਵਰਿੰਦਰ ਅਲੀਸ਼ੇਰ ਨੂੰ 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਦੇ ਪ੍ਰਧਾਨ ਅਤੇ ਨੌਜਵਾਨ ਲੇਖਕ ਪਰਮਿੰਦਰ ਸਿੰਘ ਨੂੰ ਜਨਰਲ ਸਕੱਤਰ ਵਜੋਂ ਸੇਵਾ ਨਿਭਾਉਣ ਲਈ ਨਿਯੁਕਤ ਕੀਤਾ ਗਿਆ। 

ਇਸ ਤੋਂ ਇਲਾਵਾ ਕਮੇਟੀ ਵਿੱਚ ਮਨ ਖਹਿਰਾ ਨੂੰ ਸਪੋਕਸਮੈਨ, ਕਹਾਣੀਕਾਰ ਜਗਜੀਤ ਸਿੰਘ ਖੋਸਾ ਨੂੰ ਮੀਤ ਪ੍ਰਧਾਨ, ਨੌਜਵਾਨ ਕਵੀ ਗੁਰਵਿੰਦਰ ਸਿੰਘ ਨੂੰ ਮੀਤ ਸਕੱਤਰ, ਮੁੱਖ ਸਲਾਹਕਾਰ ਵਜੋਂ ਪ੍ਰਸਿੱਧ ਗ਼ਜ਼ਲਗੋ ਜਸਵੰਤ ਵਾਗਲਾ ਜੀ ਤੇ ਖ਼ਜ਼ਾਨਚੀ ਵਜੋਂ ਕਵੀ ਹਰਮਨਦੀਪ ਗਿੱਲ ਨੂੰ ਬਹੁਮਤ ਦੇ ਆਧਾਰ 'ਤੇ ਚੁਣਿਆ ਗਿਆ। ਇਸ ਉਪਰੰਤ ਸਭਾ ਪ੍ਰਧਾਨ ਵਰਿੰਦਰ ਅਲੀਸ਼ੇਰ ਨੇ ਦੱਸਿਆ ਕਿ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਨੇ ਛੋਟੇ ਜਿਹੇ ਕਾਰਜਕਾਲ ਵਿਚ ਹੀ ਮਹਾਨ ਪ੍ਰਾਪਤੀਆਂ ਕੀਤੀਆਂ ਹਨ। ਉਹਨਾਂ ਇਹ ਵੀ ਦੱਸਿਆ ਨੁੱਕੜ ਲਾਇਬ੍ਰੇਰੀਆਂ ਖੋਲ੍ਹਣ, ਪੰਜਾਬੀ ਸਕੂਲ ਚਲਾਉਣ, ਬ੍ਰਿਸਬੇਨ ਵਿੱਚ ਪੰਜਾਬੀ ਭਾਈਚਾਰੇ ਲਈ ਪੰਜਾਬੀ ਸਾਹਿਤ ਮੁਹੱਈਆ ਕਰਵਾਉਣ ਤੇ ਨਵਿਆਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਰਗੇ ਅਹਿਮ ਕਾਰਜ ਕੀਤੇ ਹਨ। 

PunjabKesari

ਨੌਜਵਾਨ ਕਵੀ ਤੇ ਗਾਇਕ ਪਰਮਿੰਦਰ ਸਿੰਘ ਨੇ ਕਿਹਾ ਕਿ ਇਹ ਉਸ ਲਈ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਅਗਲੇ ਸਾਲ ਲਈ ਇਸੇ ਲੜੀਵਾਰ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸਮੂਹ ਮੈਂਬਰਾਂ ਨੇ ਜਨਰਲ ਸਕੱਤਰ ਦੀ ਸੇਵਾ ਲਾਈ ਹੈ। ਇਸ ਉਪਰੰਤ ਮਾਝਾ ਯੂਥ ਕਲੱਬ ਦਾ ਸਲਾਨਾ ਖੂਨ ਦਾਨ ਕੈਂਪ ਪੋਸਟਰ ਵੀ ਰੀਲੀਜ਼ ਕੀਤਾ ਗਿਆ। ਸਭਾ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਖੋਸਾ ਨੇ ਮਾਝਾ ਯੂਥ ਕਲੱਬ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਵਧਾਈ ਦੇ ਹੱਕਦਾਰ ਕਿਹਾ। 

ਪੜ੍ਹੋ ਇਹ ਅਹਿਮ ਖਬਰ - 9/11 ਕੈਂਡਲ ਲਾਇਟ ਵਿਜਲ (ਪ੍ਰਾਰਥਨਾ) ਹਿੱਕਸਵਿੱਲ ਗਾਰਡਨ ਨਿਊਯਾਰਕ 'ਚ 11 ਸਤੰਬਰ ਨੂੰ

"ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਦੀ ਨਵੀਂ ਕਮੇਟੀ ਦੀ ਪਹਿਲੀ ਸਰਗਰਮੀ ਵਜੋਂ ਇਸ ਮੌਕੇ ਨੌਜਵਾਨ ਲੇਖਕ ਭੁਪਿੰਦਰ ਸਿੰਘ ਮਾਨ ਦਾ ਨਵਾਂ ਨਾਵਲ "ਜਾਬਾਂਜ਼" ਲੋਕ ਅਰਪਣ ਕੀਤਾ ਗਿਆ। ਹਰਮਨਦੀਪ ਵੱਲੋਂ ਨਾਵਲ ਉੱਪਰ ਸੰਖੇਪ ਗੱਲਬਾਤ ਕੀਤੀ ਗਈ ਤੇ ਲੇਖਕ ਨੂੰ ਅਜਿਹੀ ਕਲਾਤਮਿਕ ਸਿਰਜਣਾ ਲਈ ਵਧਾਈ ਵੀ ਦਿੱਤੀ। ਸਾਰੇ ਹੀ ਅਹੁਦੇਦਾਰਾਂ ਨੇ ਸਮੂਹਿਕ ਤੌਰ ਉੱਤੇ ਭਵਿੱਖ ਵਿੱਚ ਪੰਜਾਬੀ ਸਾਹਿਤ ਦੀ ਤਰੱਕੀ ਅਤੇ ਇਸ ਵਿੱਚ ਯੋਗਦਾਨ ਦੀ ਗੱਲ ਕਰਦਿਆਂ ਸਾਹਿਤਕ ਸਰਗਰਮੀਆਂ ਲਈ ਸਦਾ ਤੱਤਪਰ ਰਹਿਣ ਦਾ ਅਤੇ ਜਲਦੀ ਹੀ ਸਭਾ ਦੇ ਅਗਲੇ ਪ੍ਰੋਗਰਾਮ ਉਲੀਕਣ ਦਾ ਵਾਅਦਾ ਕੀਤਾ।


author

Vandana

Content Editor

Related News