ਸਕਾਟਲੈਂਡ ''ਚ ਬਣਾਈ ਜਾਵੇਗੀ ਨਵੀਂ ਬ੍ਰਿਟਿਸ਼ ਭਾਰਤੀ ਫ਼ੌਜੀ ਯਾਦਗਾਰ

12/29/2022 10:27:09 AM

ਲੰਡਨ (ਭਾਸ਼ਾ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਇੱਕ ਨਵੀਂ ਬ੍ਰਿਟਿਸ਼ ਭਾਰਤੀ ਫ਼ੌਜੀ ਯਾਦਗਾਰ ਬਣਾਈ ਜਾਵੇਗੀ ਅਤੇ ਸਥਾਨਕ ਕੌਂਸਲ ਨੇ ਇਸਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਯਾਦਗਾਰ ਉਨ੍ਹਾਂ ਲੱਖਾਂ ਭਾਰਤੀ ਫ਼ੌਜੀਆਂ ਦੀ ਯਾਦ ਵਿੱਚ ਬਣਾਈ ਜਾਵੇਗੀ, ਜੋ ਦੋਵੇਂ ਵਿਸ਼ਵ ਯੁੱਧਾਂ ਵਿੱਚ ਬ੍ਰਿਟਿਸ਼ ਫ਼ੌਜੀਆਂ ਦੇ ਨਾਲ ਮਿਲ ਲੜੇ। 'ਗਲਾਸਗੋ ਸਿਟੀ ਕੌਂਸਲ' ਨੇ ਹਾਲ ਹੀ ਵਿੱਚ ਇਸ ਯੋਦਨਾ ਨਾਲ ਸਬੰਧਤ ਅਰਜ਼ੀ ਨੂੰ ਸ਼ਰਤੀਆ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਨਾਲ 'ਕੇਲਵਿੰਗਰੋਵ ਆਰਟ ਗੈਲਰੀ ਐਂਡ ਮਿਊਜ਼ੀਅਮ' ਨੇੜੇ ਉਸਾਰੇ ਜਾਣ ਵਾਲੇ ਇਸ ਯਾਦਗਾਰ ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦੇਣ ਦਾ ਰਾਹ ਸਾਫ਼ ਹੋ ਗਿਆ ਹੈ। ਯਾਦਗਾਰ ਬਣਾਉਣ ਦੀ ਇਹ ਪਹਿਲ ‘ਕਲਰਫੁੱਲ ਹੈਰੀਟੇਜ ਮਲਟੀਮੀਡੀਆ ਪ੍ਰੋਜੈਕਟ’ ਵੱਲੋਂ ਕੀਤੀ ਜਾ ਰਹੀ ਹੈ। ਇਸ ਯਾਦਗਾਰ ਰਾਹੀਂ ਬ੍ਰਿਟਿਸ਼ ਭਾਰਤੀ ਫ਼ੌਜ ਦੇ 40 ਲੱਖ ਤੋਂ ਵੱਧ ਫ਼ੌਜੀਆਂ ਦੀ ਸੇਵਾ ਅਤੇ ਕੁਰਬਾਨੀ ਨੂੰ ਪਛਾਣ ਦਿੱਤੀ ਜਾਵੇਗੀ।

ਕਲਰਫੁੱਲ ਹੈਰੀਟੇਜ ਨੇ ਕਿਹਾ, “ਸਮਾਰਕ ਨੂੰ ਲੈ ਕੇ ਸਾਡਾ ਉਦੇਸ਼  ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ ਅਤੇ ਗੋਰਖਿਆਂ ਸਮੇਤ ਹੋਰ ਲੋਕਾਂ ਦੀ ਵਿਭਿੰਨਤਾ ਨੂੰ ਦਰਸਾਉਣਾ ਹੈ ਜੋ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਫ਼ੌਜੀਆਂ ਦੇ ਨਾਲ ਮਿਲ ਕੇ ਲੜੇ ਸਨ। ਇਸ ਨੇ ਇਹ ਵੀ ਕਿਹਾ ਕਿ ਇਸਦਾ ਉਦੇਸ਼ ਸਕਾਟਲੈਂਡ ਅਤੇ ਕੇ-6 ਫੋਰਸ ਵਿਚਕਾਰ ਵਿਸ਼ੇਸ਼ ਸਬੰਧਾਂ ਨੂੰ ਸਨਮਾਨ ਦੇਣ ਦੀ ਹੈ। ਕੇ-6 ਫੋਰਸ ਇਕ ਪੂਰੀ ਤਰ੍ਹਾਂ ਨਾਲ ਮੁਸਲਿਮ ਪੰਜਾਬੀ ਰੈਜੀਮੈਂਟ ਸੀ ਜੋ ਦੂਜੇ ਵਿਸ਼ਵ ਯੁੱਧ ਦੌਰਾਨ ਡੰਕਿਰਕ ਤੋਂ ਪਲਾਇਨ ਕਰਨ ਤੋਂ ਬਾਅਦ ਸਕਾਟਲੈਂਡ ਪਹੁੰਚੀ।
 


cherry

Content Editor

Related News