ਨੇਵਾਦਾ ''ਚ ਇਕ ਹੀ ਵਿਅਕਤੀ ਦੋ ਵਾਰ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ

Thursday, Oct 15, 2020 - 11:44 AM (IST)

ਨੇਵਾਦਾ ''ਚ ਇਕ ਹੀ ਵਿਅਕਤੀ ਦੋ ਵਾਰ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ

ਨੇਵਾਦਾ, (ਨੀਟਾ ਮਾਛੀਕੇ)- ਜੇਕਰ ਕੋਈ ਵਿਅਕਤੀ ਕੋਰੋਨਾ ਵਾਇਰਸ ਦੇ ਇਲਾਜ ਲਈ ਕੋਈ ਟੀਕਾ ਲਏ ਬਿਨਾਂ ਆਪਣੇ ਆਪ ਨੂੰ ਸੁਰੱਖਿਅਤ ਮੰਨ ਰਿਹਾ ਹੈ ਤਾਂ ਇਸ ਸੰਬੰਧੀ ਸਿਹਤ ਵਿਗਿਆਨੀਆਂ ਕੋਲ ਬੁਰੀ ਖ਼ਬਰ ਹੈ ਕਿਉਂਕਿ ਟੀਕੇ ਤੋਂ ਬਿਨਾਂ ਇਸ ਵਾਇਰਸ ਤੋਂ ਇਕ ਵਾਰ ਠੀਕ ਹੋ ਕੇ ਦੁਬਾਰਾ ਪੀੜਤ ਹੋ ਸਕਦਾ ਹੈ। ਇਸ ਦਾ ਸਬੂਤ ਨੇਵਾਦਾ ਵਿਚ ਸਾਹਮਣੇ ਆਇਆ ਹੈ । 

ਇੱਥੇ ਹੀ ਆਦਮੀ ਦੋ ਵਾਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਇਆ ਹੈ। ਮੈਡੀਕਲ ਜਰਨਲ ਲੈਂਸੇਟ ਇਨਫੈਕਸੀਅਸ ਵਿਚ ਸੋਮਵਾਰ ਨੂੰ ਛਪੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਕ ਅਣਪਛਾਤਾ ਮਰੀਜ਼ ਜਿਹੜਾ ਕਿ ਸਾਰਸ-ਕੋ -2 ਦੇ ਤੌਰ 'ਤੇ ਜਾਣੇ ਜਾਂਦੇ ਵਾਇਰਸ ਨਾਲ ਦੁਬਾਰਾ ਪੀੜਤ ਹੋਣ ਦਾ ਪਹਿਲਾ ਪੁਸ਼ਟੀ ਹੋਇਆ ਮਰੀਜ਼ ਹੈ। ਇਹ ਆਦਮੀ ਜੋ 25 ਸਾਲ ਦਾ ਨੌਜਵਾਨ ਹੈ ਅਤੇ ਉਸ ਦੀਆਂ ਡਾਕਟਰੀ ਰਿਪੋਰਟਾਂ ਅਨੁਸਾਰ ਉਹ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਵੀ ਪ੍ਰਭਾਵਿਤ ਨਹੀਂ ਸੀ। ਇਸ ਦੇ ਇਲਾਵਾ ਉਸ ਦੇ ਖੂਨ ਦੀ ਜਾਂਚ ਵੀ ਆਮ ਹੀ ਸੀ ਪਰ 25 ਮਾਰਚ ਨੂੰ ਉਹ ਵਾਇਰਸ ਦੇ ਲੱਛਣਾਂ ਜਿਵੇਂ ਕਿ ਗਲੇ ਵਿਚ ਖਰਾਸ਼, ਖੰਘ, ਸਿਰ ਦਰਦ ਅਤੇ ਦਸਤ ਆਦਿ ਤੋਂ ਪ੍ਰਭਾਵਿਤ ਹੋਇਆ ਸੀ।

18 ਅਪ੍ਰੈਲ ਤੱਕ ਕਾਉਂਟੀ ਹੈਲਥ ਡਿਸਟ੍ਰਿਕਟ ਦੁਆਰਾ ਚਲਾਏ ਜਾਂਦੇ  ਕੋਰੋਨਾ ਵਾਇਰਸ ਟੈਸਟਿੰਗ ਸੈਂਟਰ ਵਿੱਚ ਉਸ ਦਾ ਟੈਸਟ ਪਾਜ਼ੀਟਿਵ ਰਿਹਾ ਪਰ ਫਿਰ ਇਹ ਆਦਮੀ ਘਰ ਵਿਚ ਹੀ ਇਕਾਂਤਵਾਸ ਵਿਚ ਠੀਕ ਹੋ ਗਿਆ ਸੀ ਅਤੇ 9 ਮਈ ਅਤੇ 26 ਮਈ ਨੂੰ ਦੋ ਫਾਲੋ-ਅਪ ਟੈਸਟਾਂ ਵਿਚ ਵੀ  ਕੋਰੋਨਾ ਵਾਇਰਸ ਨੈਗੇਟਿਵ ਸੀ ਪਰ 28 ਮਈ ਨੂੰ ਉਹ ਫਿਰ ਬੀਮਾਰ ਹੋਣ ਲੱਗ ਪਿਆ ਅਤੇ ਇਕ ਵਾਰ ਫਿਰ ਨਾਸੋਫੈਰੈਂਜਿਅਲ ਕੋਰੋਨਾ ਵਾਇਰਸ ਤੋਂ ਪੀੜਿਤ ਹੋ ਗਿਆ। ਅਜਿਹਾ ਇਸ ਲਈ ਹੋਇਆ ਸੀ ਕਿਉਂਕਿ ਉਸ ਨੇ ਵਾਇਰਸ ਦੇ ਇਲਾਜ ਲਈ ਕੋਈ ਟੀਕਾ ਨਹੀਂ ਲਗਾਇਆ ਸੀ। ਇਹ ਆਦਮੀ ਦੋ ਤਰ੍ਹਾਂ ਦੇ ਵਾਇਰਸ ਤੋਂ ਪੀੜਤ ਹੋਇਆ ਸੀ ਪਰ ਚੰਗੀ ਖ਼ਬਰ ਇਹ ਹੈ ਕਿ ਭਾਵੇਂ ਇਹ ਵਿਅਕਤੀ ਸਾਰਸ-ਕੋਵ -2 ਦੇ ਦੋ ਹੱਲਿਆਂ ਰਾਹੀਂ ਪੀੜਤ ਹੋਇਆ ਸੀ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਹਰ ਇੱਕ ਲਈ ਵੱਖਰੇ ਟੀਕਿਆਂ ਦੀ ਜ਼ਰੂਰਤ ਹੋਏਗੀ। ਮਾਹਰਾਂ ਅਨੁਸਾਰ ਇੱਕ ਟੀਕਾ ਹੀ ਸਾਰੇ ਸਰਕੂਲੇਟਿਵ ਵਾਇਰਸਾਂ ਤੋਂ ਬਚਾਅ ਲਈ ਕਾਫ਼ੀ ਹੋਵੇਗਾ।
 


author

Lalita Mam

Content Editor

Related News