ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਕਾਰਨ ਨੀਦਰਲੈਂਡ ਨੇ ਸਖ਼ਤ ਲਾਕਡਾਊਨ ਦਾ ਕੀਤਾ ਐਲਾਨ

Monday, Nov 29, 2021 - 02:10 AM (IST)

ਹੇਗ-ਨੀਦਰਲੈਂਡ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ 13 ਮਾਮਲਿਆਂ ਦੀ ਪੁਸ਼ਟੀ ਹੋਣ ਦਰਮਿਆਨ ਵਾਇਰਸ ਦੇ ਕਹਿਰ ਦੀ ਰੋਕਥਾਮ ਦੇ ਮੱਦੇਨਜ਼ਰ ਸਖਤ ਲਾਕਡਾਊਨ ਲਾਗੂ ਕੀਤਾ ਗਿਆ ਹੈ। ਨਵੇਂ ਲਾਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਰੈਸਟੋਰੈਂਟ, ਬਾਰ, ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ, ਸਿਨੇਮਾਘਰ ਅਤੇ ਥਿਏਟਰ ਤੋਂ ਇਲਾਵਾ ਹੋਰ ਜਨਤਕ ਥਾਵਾਂ ਸ਼ਾਮ ਪੰਜ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਬੰਦ ਰਹਿਣਗੇ।

ਇਹ ਵੀ ਪੜ੍ਹੋ :ਚੀਨ ਦੇ 27 ਲੜਾਕੂ ਜਹਾਜ਼ ਸਾਡੇ ਹਵਾਈ ਖੇਤਰ 'ਚ ਹੋਏ ਦਾਖਲ : ਤਾਈਵਾਨ

ਨਿਜਮੇਗੇਨ ਸ਼ਹਿਰ 'ਚ ਰੈਸਟੋਰੈਂਟ ਚਲਾਉਣ ਵਾਲੇ ਵਿਲਕੋ ਕਲਿਪੈਂਸ ਨੇ ਕਿਹਾ ਕਿ ਤਾਜ਼ਾ ਲਾਕਡਾਊਨ ਨਾਲ ਉਨ੍ਹਾਂ ਦੀ ਬਾਕੀ ਦੀ ਬਚਤ ਵੀ ਖਤਮ ਹੋ ਜਾਵੇਗੀ। ਸਿਹਤ ਮੰਤਰੀ ਹਿਊਗੋ ਡੇ ਜੋਂਗੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਦੀਆਂ ਉਡਾਣਾਂ ਨਾਲ ਐਮਸਟਰਡਮ ਦੇ ਹਵਾਈ ਅੱਡੇ 'ਤੇ ਪਹੁੰਚੇ 13 ਲੋਕਾਂ 'ਚ ਓਮੀਕ੍ਰੋਨ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਇਹ 13 ਲੋਕਾ ਉਨ੍ਹਾਂ 61 ਲੋਕਾਂ 'ਚ ਸ਼ਾਮਲ ਹਨ ਜੋ ਸ਼ੁੱਕਰਵਾਰ ਨੂੰ ਇਨਫੈਕਟਿਡ ਪਾਏ ਗਏ ਸਨ। ਉਨ੍ਹਾਂ ਨੇ ਪਿਛਲੇ ਹਫ਼ਤੇ ਦੱਖਣੀ ਅਫਰੀਕਾ ਤੋਂ ਪਰਤੇ ਸਾਰੇ ਯਾਤਰੀਆਂ ਨੂੰ ਜਲਦ ਤੋਂ ਜਲਦ ਆਪਣੀ ਕੋਵਿਡ-19 ਜਾਂਚ ਕਰਵਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਓਮੀਕ੍ਰੋਨ ਵੇਰੀਐਂਟ ਕਾਰਨ ਦੁਨੀਆਭਰ 'ਚ ਦਹਿਸ਼ਤ, ਪਰ ਅਫਰੀਕਾ 'ਚ ਲਗਾਤਾਰ ਘਟ ਰਹੇ ਮਾਮਲੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News