ਨੀਦਰਲੈਂਡ : ਪ੍ਰਦਰਸ਼ਨ ''ਤੇ ਪਾਬੰਦੀਆਂ ਦੇ ਬਾਵਜੂਦ ਐਮਸਟਰਡਮ ''ਚ ਹਜ਼ਾਰਾਂ ਲੋਕ ਹੋਏ ਇਕੱਠੇ
Sunday, Jan 02, 2022 - 10:52 PM (IST)
ਐਮਸਟਡਰਮ-ਨੀਦਰਲੈਂਡ ਦੀ ਰਾਜਧਾਨੀ 'ਚ ਹਜ਼ਾਰਾਂ ਲੋਕਾਂ ਪਾਬੰਦੀਆਂ ਦੇ ਬਾਵਜੂਦ ਇਕੱਠੇ ਹੋਏ ਅਤੇ ਕੋਰੋਨਾ ਵਾਇਰਸ ਲਾਕਡਾਊਨ ਦੇ ਡੱਚ ਸਰਕਾਰ ਦੇ ਕਦਮਾਂ ਵਿਰੁੱਧ ਪ੍ਰਦਰਸ਼ਨ ਕਰਨ ਲਈ ਉਹ ਐਤਵਾਰ ਨੂੰ ਐਮਸਟਡਰਮ ਸਕੁਆਇਰ 'ਤੇ ਇਕੱਠੇ ਹੋਏ। ਸਥਾਨਕ ਸਰਕਾਰ ਨੇ ਪ੍ਰਦਰਸ਼ਨ ਕਰਨ 'ਤੇ ਪਾਬੰਦੀਆਂ ਲਾਉਂਦੇ ਹੋਏ ਕਿਹਾ ਸੀ ਕਿ ਪੁਲਸ ਨੂੰ ਇਹ ਸੰਕੇਤ ਮਿਲੇ ਹਨ ਕਿ ਕੁਝ ਪ੍ਰਦਰਸ਼ਨਕਾਰੀ ਹਿੰਸਾ ਦੀ ਸਾਜ਼ਿਸ਼ ਰਚ ਰਹੇ ਹਨ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਲਾਕਡਾਊਨ ਦਰਮਿਆਨ ਚੀਨ ਦੇ ਸ਼ਿਆਨ ਸ਼ਹਿਰ 'ਚ ਕੋਵਿਡ ਦੇ ਮਾਮਲਿਆਂ 'ਚ ਵਾਧਾ ਰਿਹਾ ਜਾਰੀ
ਨਗਰ ਨਿਗਮ ਨੇ ਬਾਅਦ 'ਚ ਇਕ ਐਮਰਜੈਂਸੀ ਆਦੇਸ਼ ਜਾਰੀ ਕਰ ਲੋਕਾਂ ਨੂੰ ਮਿਊਜ਼ੀਅਮ ਸਕੁਆਇਰ ਖਾਲੀ ਕਰਵਾਉਣ ਨੂੰ ਕਿਹਾ ਅਤੇ ਦੰਗਾ ਰੋਕੂ ਪੁਲਸ ਨੇ ਇਲਾਕਿਆਂ ਨੂੰ ਖਾਲੀ ਕਰਵਾਉਣ ਲਈ ਮਾਰਚ ਕੀਤਾ ਅਤੇ ਪ੍ਰਦਰਸ਼ਨਕਾਰੀਆਂ ਨੂੰ ਨੇੜਲਿਆਂ ਦੀਆਂ ਸੜਕਾਂ ਵੱਲ ਖਦੇੜ ਦਿੱਤਾ। ਅਧਿਕਾਰੀਆਂ ਦੇ ਪ੍ਰਦਰਸ਼ਨ ਵਾਲੀ ਥਾਂ 'ਤੇ ਆਉਣ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਇਕ ਬੈਨਰ ਲਹਿਰਾਇਆ, ਜਿਸ 'ਤੇ ਲਿਖਿਆ ਸੀ, ਘੱਟ ਜਬਰ, ਜ਼ਿਆਦਾ ਦੇਖਭਾਲ'।
ਇਹ ਵੀ ਪੜ੍ਹੋ : ਓਮੀਕ੍ਰੋਨ ਦੇ ਕਹਿਰ ਦਰਮਿਆਨ ਇੰਗਲੈਂਡ ਦੇ ਸਕੂਲਾਂ 'ਚ ਮਾਸਕ ਲਾਉਣਾ ਕੀਤਾ ਗਿਆ ਲਾਜ਼ਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।