ਜੇਕਰ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਤਾਂ...'', ਜੰਗਬੰਦੀ ਦੌਰਾਨ ਨੇਤਨਯਾਹੂ ਨੇ ਹਮਾਸ ਨੂੰ ਦਿੱਤੀ ਚੇਤਾਵਨੀ

Wednesday, Feb 12, 2025 - 09:11 AM (IST)

ਜੇਕਰ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਤਾਂ...'', ਜੰਗਬੰਦੀ ਦੌਰਾਨ ਨੇਤਨਯਾਹੂ ਨੇ ਹਮਾਸ ਨੂੰ ਦਿੱਤੀ ਚੇਤਾਵਨੀ

ਯੇਰੂਸ਼ਲਮ (ਏਜੰਸੀ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਧਮਕੀ ਦਿੱਤੀ ਕਿ ਜੇ ਹਮਾਸ ਸ਼ਨੀਵਾਰ ਤੱਕ ਉਸ ਦੇ 3 ਬੰਧਕਾਂ ਨੂੰ ਰਿਹਾਅ ਨਹੀਂ ਕਰਦਾ ਤਾਂ ਇਜ਼ਰਾਈਲੀ ਫੌਜ ਗਾਜ਼ਾ ਪੱਟੀ ’ਚ ਮੁੜ ਤੋਂ ਜੰਗ ਸ਼ੁਰੂ ਕਰ ਦੇਵੇਗੀ। ਇਜ਼ਰਾਈਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਗਾਜ਼ਾ ਪੱਟੀ ’ਚ ਤੇ ਇਸ ਦੇ ਆਲੇ-ਦੁਆਲੇ ਖੇਤਰਾਂ ’ਚ ਫੌਜ ਦੀ ਤਾਇਨਾਤੀ ਵਧਾਉਣ ਦਾ ਹੁਕਮ ਦਿੱਤਾ ਗਿਆ ਹੈ। ਨੇਤਨਯਾਹੂ ਦਾ ਇਹ ਹੁਕਮ ਕੱਟੜਪੰਥੀ ਸਮੂਹ ਹਮਾਸ ਵੱਲੋਂ ਬੰਧਕਾਂ ਦੀ ਸ਼ਨੀਵਾਰ ਨੂੰ ਰਿਹਾਈ ਨੂੰ ਮੁਲਤਵੀ ਕਰਨ ਦੀਆਂ ਧਮਕੀਆਂ ਦੇ ਵਿਚਕਾਰ ਆਇਆ ਹੈ।

ਇਹ ਵੀ ਪੜ੍ਹੋ: 'ਮਾੜਾ ਹੋਵੇਗਾ ਅੰਤ'; ਪੋਪ ਫਰਾਂਸਿਸ ਨੇ ਪ੍ਰਵਾਸੀਆਂ ਦੇ ਦੇਸ਼ ਨਿਕਾਲੇ 'ਤੇ ਟਰੰਪ ਪ੍ਰਸ਼ਾਸਨ ਦੀ ਕੀਤੀ ਨਿੰਦਾ

ਇੱਕ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਕਿ ਨੇਤਨਯਾਹੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ "ਜੇਕਰ ਹਮਾਸ ਸ਼ਨੀਵਾਰ ਨੂੰ ਬੰਧਕਾਂ ਨੂੰ ਰਿਹਾਅ ਨਹੀਂ ਕਰਦਾ ਹੈ ਤਾਂ ਕਿਸੇ ਵੀ ਸਥਿਤੀ ਲਈ ਤਿਆਰ ਰਹਿਣ।" ਹਮਾਸ ਦੀ ਧਮਕੀ ਕਾਰਨ ਨੇ ਗਾਜ਼ਾ ਪੱਟੀ ਵਿੱਚ 15 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ਨੂੰ ਰੋਕਣ ਲਈ ਇਜ਼ਰਾਈਲ ਅਤੇ ਕੱਟੜਪੰਥੀ ਸਮੂਹ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਇਸ ਸਮਝੌਤੇ ਦੇ ਤਹਿਤ, ਹਮਾਸ ਹੁਣ ਤੱਕ ਸੈਂਕੜੇ ਫਲਸਤੀਨੀ ਕੈਦੀਆਂ ਦੇ ਬਦਲੇ 21 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰ ਚੁੱਕਾ ਹੈ। ਹਾਲਾਂਕਿ, ਸੋਮਵਾਰ ਨੂੰ ਉਸਨੇ ਕਿਹਾ ਕਿ ਸਮਝੌਤੇ ਤਹਿਤ ਗਾਜ਼ਾ ਪੱਟੀ ਨੂੰ ਲੋੜੀਂਦੀ ਰਾਹਤ ਸਪਲਾਈ ਨਹੀਂ ਪਹੁੰਚਾਈ ਗਈ, ਜਿਸ ਕਾਰਨ ਉਹ 3 ਹੋਰ ਬੰਧਕਾਂ ਦੀ ਰਿਹਾਈ ਨੂੰ ਟਾਲ ਰਿਹਾ ਹੈ।

ਇਹ ਵੀ ਪੜ੍ਹੋ: ਕੀ ਬਿਨਾਂ ਪੁਰਸ਼ ਤੇ ਔਰਤ ਦੇ ਪੈਦਾ ਹੋ ਸਕਦਾ ਹੈ ਬੱਚਾ? ਵਿਗਿਆਨੀਆਂ ਦੇ ਇਸ ਦਾਅਵੇ ਨਾਲ ਹਿੱਲੀ ਦੁਨੀਆ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News