ਇਜ਼ਰਾਈਲ-ਹਮਾਸ ਜੰਗ ਦਰਮਿਆਨ ਨੇਤਨਯਾਹੂ ਨੇ ਪੁਤਿਨ ਨਾਲ ਪਹਿਲੀ ਵਾਰ ਫੋਨ ’ਤੇ ਕੀਤੀ ਗੱਲ
Tuesday, Dec 12, 2023 - 12:18 PM (IST)
ਯੇਰੂਸ਼ਲਮ/ਮਾਸਕੋ (ਅਨਸ) - ਗਾਜ਼ਾ ਵਿਚ 7 ਅਕਤੂਬਰ ਤੋਂ ਸ਼ੁਰੂ ਹੋਈ ਭਿਆਨਕ ਜੰਗ ਤੋਂ ਬਾਅਦ ਪਹਿਲੀ ਵਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ।
ਇਹ ਵੀ ਪੜ੍ਹੋ : Aadhaar ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਬਿਨ੍ਹਾਂ Finger Print ਦੇ ਬਣ ਸਕੇਗਾ ਆਧਾਰ ਕਾਰਡ
ਐਤਵਾਰ ਨੂੰ ਫੋਨ ਕਾਲ ਦੌਰਾਨ ਨੇਤਨਯਾਹੂ ਨੇ ਹਮਾਸ ਵੱਲੋਂ ਫੜੇ ਗਏ ਇਕ ਇਜ਼ਰਾਈਲੀ-ਰੂਸੀ ਨਾਗਰਿਕ ਨੂੰ ਰਿਹਾਅ ਕਰਨ ਦੇ ਰੂਸੀ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯਹੂਦੀ ਦੇਸ਼ ਗਾਜ਼ਾ ਪੱਟੀ ਤੋਂ ਸਾਰੇ ਬੰਧਕਾਂ ਨੂੰ ਛੁਡਾਉਣ ਲਈ ਹਰ ਤਰੀਕੇ ਦੀ ਵਰਤੋਂ ਕਰੇਗਾ। ਉਸ ਨੇ ਇਹ ਵੀ ਬੇਨਤੀ ਕੀਤੀ ਕਿ ਗਾਜ਼ਾ ਵਿਚ ਬੰਧਕਾਂ ਦੀ ਸਥਿਤੀ ਨੂੰ ਦੇਖਣ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ ਰੂਸ ਰੈੱਡ ਕਰਾਸ ’ਤੇ ਦਬਾਅ ਪਾਵੇ। ਕ੍ਰੇਮਲਿਨ ਨੇ ਕਿਹਾ ਕਿ ਦੋਵਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਫਿਲਸਤੀਨ-ਇਜ਼ਰਾਈਲ ਜੰਗ ਵਾਲੇ ਖੇਤਰ ਵਿੱਚ ਗੰਭੀਰ ਸਥਿਤੀ, ਖਾਸ ਤੌਰ ’ਤੇ ਗਾਜ਼ਾ ਪੱਟੀ ਵਿੱਚ ਵਿਨਾਸ਼ਕਾਰੀ ਮਨੁੱਖਤਾਵਾਦੀ ਸਥਿਤੀ ’ਤੇ ਕੇਂਦ੍ਰਿਤ ਸੀ। ਕ੍ਰੇਮਲਿਨ ਨੇ ਕਿਹਾ ਕਿ ਪੁਤਿਨ ਅਤੇ ਨੇਤਨਯਾਹੂ ਸੰਪਰਕ ਜਾਰੀ ਰੱਖਣ ਲਈ ਸਹਿਮਤ ਹੋ ਗਏ ਹਨ।
ਇਹ ਵੀ ਪੜ੍ਹੋ : ਨਿਵੇਸ਼ ਕਰਨ ਦੀ ਬਣਾ ਰਹੇ ਹੋ ਯੋਜਨਾ ਤਾਂ ਪੈਸਾ ਰੱਖੋ ਤਿਆਰ, ਇਸ ਹਫਤੇ ਖੁੱਲ੍ਹਣਗੇ 6 ਨਵੇਂ IPO
ਗਾਜ਼ਾ ਜੰਗ ’ਚ ਇਜ਼ਰਾਈਲ ਨੇ ਹੁਣ ਤੱਕ ਗਵਾਏ 104 ਫੌਜੀ
ਤੇਲ ਅਵੀਵ - ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ. ਡੀ. ਐੱਫ.) ਨੇ ਦੱਖਣੀ ਗਾਜ਼ਾ ਪੱਟੀ ਵਿਚ ਲੜਾਈ ਵਿਚ ਆਪਣੇ 3 ਹੋਰ ਫੌਜੀਆਂ ਦੇ ਮਾਰੇ ਜਾਣ ਦਾ ਐਲਾਨ ਕੀਤਾ, ਜਿਸ ਨਾਲ ਹਮਾਸ ਵਿਰੁੱਧ ਜ਼ਮੀਨੀ ਹਮਲੇ ਵਿਚ ਇਸ ਦੇ ਫੌਜੀਆਂ ਦੀਆਂ ਮੌਤਾਂ ਦੀ ਕੁੱਲ ਗਿਣਤੀ 104 ਹੋ ਗਈ ਹੈ। ਖਾਨ ਯੂਨਿਸ ਇਲਾਕੇ ਵਿੱਚ ਧਮਾਕਾਖੇਜ ਯੰਤਰ ਨਾਲ 3 ਫੌਜੀਆਂ ਦੀ ਮੌਤ ਹੋ ਗਈ।
ਇਸੇ ਤਰ੍ਹਾਂ ਰਾਮੱਲਾ ਵਿੱਚ ਹਮਾਸ ਦੇ ਕੰਟਰੋਲ ਵਾਲੇ ਫਿਲਸਤੀਨੀ ਸਿਹਤ ਮੰਤਰਾਲੇ ਨੇ ਖੁਲਾਸਾ ਕੀਤਾ ਕਿ 7 ਅਕਤੂਬਰ ਤੋਂ 9 ਦਸੰਬਰ ਵਿਚਕਾਰ ਗਾਜ਼ਾ ਵਿਚ ਇਜ਼ਰਾਈਲੀ ਹਮਲਿਆਂ ਵਿੱਚ ਘੱਟੋ ਘੱਟ 17,700 ਫਿਲਸਤੀਨੀ ਮਾਰੇ ਗਏ ਹਨ। ਇਸ ਦੌਰਾਨ ਲਿਬਨਾਨ ਨੇ ਗਾਜ਼ਾ ਨਾਲ ਇਕਜੁਟਤਾ ਪ੍ਰਗਟਾਉਣ ਲਈ ਸੋਮਵਾਰ ਨੂੰ ਦੇਸ਼ ਭਰ ਵਿਚ ਸਾਰੇ ਸਰਕਾਰੀ ਦਫਤਰਾਂ ਅਤੇ ਜਨਤਕ ਅਦਾਰਿਆਂ ਨੂੰ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ : Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8