ਨੇਤਨਯਾਹੂ ਨੇ ਸੀਨੀਅਰ ਹਿਜ਼ਬੁੱਲਾ ਨੇਤਾ ਦੀ ਹੱਤਿਆ ਦੀ ਕੀਤੀ ਪੁਸ਼ਟੀ
Wednesday, Oct 09, 2024 - 12:33 PM (IST)
ਯੇਰੂਸ਼ਲਮ (ਯੂ. ਐੱਨ. ਆਈ.)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਕਿਹਾ ਕਿ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਹਜ਼ਾਰਾਂ ਮੈਂਬਰਾਂ ਨੂੰ ਮਾਰ ਦਿੱਤਾ ਹੈ, ਜਿਨ੍ਹਾਂ ਵਿਚ ਸਮੂਹ ਦੇ ਮਾਰੇ ਗਏ ਨੇਤਾ ਹਸਨ ਨਸਰੁੱਲਾ ਦੇ ਸੰਭਾਵੀ ਉੱਤਰਾਧਿਕਾਰੀ ਹਾਸ਼ਮ ਸਫੀਦੀਨ ਵੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦਾ ਸਖ਼ਤ ਕਦਮ, ਰੂਸੀ ਸੈਨਿਕਾਂ 'ਤੇ ਲਾਈਆਂ ਪਾਬੰਦੀਆਂ
ਇਹ ਬਿਆਨ ਨੇਤਨਯਾਹੂ ਦੇ ਦਫ਼ਤਰ ਵੱਲੋਂ ਲੇਬਨਾਨ ਦੇ ਲੋਕਾਂ ਨੂੰ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਹਿਜ਼ਬੁੱਲਾ ਸਮੂਹ ਨੂੰ ਦੇਸ਼ ਦੇ ਚੱਲ ਰਹੇ ਵਿੱਤੀ ਸੰਕਟ ਦਾ ਕਾਰਨ ਹੋਣ ਦਾ ਦੋਸ਼ ਲਾਇਆ। ਨਾਲ ਹੀ ਹਿਜ਼ਬੁੱਲਾ ਨੂੰ ਲੇਬਨਾਨ ਨੂੰ ਆਜ਼ਾਦ ਕਰਨ ਦੀ ਅਪੀਲ ਕੀਤੀ। ਨੇਤਨਯਾਹੂ ਨੇ ਕਿਹਾ, "ਅਸੀਂ ਹਿਜ਼ਬੁੱਲਾ ਦੀਆਂ ਸਮਰੱਥਾਵਾਂ ਨੂੰ ਘਟਾ ਦਿੱਤਾ ਹੈ। ਅਸੀਂ ਹਜ਼ਾਰਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਜਿਨ੍ਹਾਂ ਵਿੱਚ ਖੁਦ ਨਸਰੁੱਲਾ, ਉਸਦੇ ਉੱਤਰਾਧਿਕਾਰੀ ਅਤੇ ਉਸਦੇ ਉੱਤਰਾਧਿਕਾਰੀ ਦੇ ਉੱਤਰਾਧਿਕਾਰੀ ਸ਼ਾਮਲ ਹਨ।" ਨੇਤਨਯਾਹੂ ਨੇ ਕਿਹਾ ਕਿ ਹਿਜ਼ਬੁੱਲਾ ਕਈ ਸਾਲਾਂ ਦੀ ਤੁਲਨਾ ਵਿਚ ਕਮਜ਼ੋਰ ਹੈ। ਨੇਤਨਯਾਹੂ ਨੇ ਜ਼ੋਰ ਦੇ ਕੇ ਕਿਹਾ ਕਿ ਇਜ਼ਰਾਈਲ ਹਿਜ਼ਬੁੱਲਾ ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਲਈ ਵਚਨਬੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।