Operation Ajay ਦੀ ਪੰਜਵੀਂ ਫਲਾਈਟ 'ਚ ਭਾਰਤੀਆਂ ਸਮੇਤ ਪਰਤੇ ਨੇਪਾਲੀ ਨਾਗਰਿਕ, ਗੁਆਂਢੀ ਦੇਸ਼ ਨੇ ਕੀਤਾ ਧੰਨਵਾਦ
Wednesday, Oct 18, 2023 - 11:47 AM (IST)
ਕਾਠਮੰਡੂ (ਏਐਨਆਈ): ਇਜ਼ਰਾਈਲ ਅਤੇ ਹਮਾਸ ਵਿਚਕਾਰ ਵਿਨਾਸ਼ਕਾਰੀ ਜੰਗ ਜਾਰੀ ਹੈ। ਸਾਰੇ ਦੇਸ਼ ਜੰਗ ਦੇ ਮੈਦਾਨ ਤੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਰਹੇ ਹਨ। ਹਜ਼ਾਰਾਂ ਭਾਰਤੀ ਨਾਗਰਿਕ ਵੀ ਇਜ਼ਰਾਈਲ ਵਿੱਚ ਰਹਿੰਦੇ ਹਨ। ਭਾਰਤ ਸਰਕਾਰ ਨੇ ਇਨ੍ਹਾਂ ਸਾਰੇ ਨਾਗਰਿਕਾਂ ਦੀ ਵਾਪਸੀ ਲਈ 'ਆਪ੍ਰੇਸ਼ਨ ਅਜੈ' ਸ਼ੁਰੂ ਕੀਤਾ ਹੈ। ਵਿਦੇਸ਼ ਮੰਤਰਾਲੇ ਦੀ ਨਿਗਰਾਨੀ ਹੇਠ ਚੱਲ ਰਹੇ ਇਸ ਆਪਰੇਸ਼ਨ ਤਹਿਤ ਭਾਰਤੀਆਂ ਨੂੰ ਹਵਾਈ ਜਹਾਜ਼ ਰਾਹੀਂ ਦੇਸ਼ ਲਿਆਂਦਾ ਜਾ ਰਿਹਾ ਹੈ। ਇਸ ਲੜੀ 'ਚ 'ਆਪ੍ਰੇਸ਼ਨ ਅਜੈ' ਤਹਿਤ ਪੰਜਵੀਂ ਫਲਾਈਟ ਮੰਗਲਵਾਰ ਨੂੰ ਇਜ਼ਰਾਈਲ ਤੋਂ 286 ਭਾਰਤੀਆਂ ਨੂੰ ਲੈ ਕੇ ਆਈ, ਜਿਸ ਵਿਚ 18 ਨੇਪਾਲੀ ਨਾਗਰਿਕ ਵੀ ਸਵਾਰ ਸਨ।
ਨੇਪਾਲ ਦੇ ਵਿਦੇਸ਼ ਮੰਤਰੀ ਐਨਪੀ ਸੌਦ ਨੇ ਇਕ ਟਵੀਟ ਕਰ ਕੇ ਨੇਪਾਲੀ ਨਾਗਰਿਕਾਂ ਨੂੰ ਇਜ਼ਰਾਈਲ ਤੋਂ ਬਾਹਰ ਕੱਢਣ ਲਈ ਆਪਣੇ ਭਾਰਤੀ ਹਮਰੁਤਬਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਧੰਨਵਾਦ ਕੀਤਾ ਅਤੇ ਮਦਦ ਦੀ ਸ਼ਲਾਘਾ ਕੀਤੀ। ਇਜ਼ਰਾਈਲ ਤੋਂ ਪਰਤੀ ਇੱਕ ਨੇਪਾਲੀ ਨਾਗਰਿਕ ਅੰਬਿਕਾ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ,"ਇਜ਼ਰਾਈਲ ਵਿੱਚ ਸਥਿਤੀ ਖ਼ਤਰਨਾਕ ਹੈ। ਅਸੀਂ ਡਰੇ ਹੋਏ ਸੀ, ਉੱਥੇ ਧਮਾਕੇ ਹੋਏ। ਮੈਂ ਭਾਰਤ ਸਰਕਾਰ ਦਾ ਸਾਨੂੰ ਵਾਪਸ ਲਿਆਉਣ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ। ਅਜੇ ਵੀ ਕਈ ਨੇਪਾਲੀ ਨਾਗਰਿਕ ਅਜੇ ਵੀ ਇਜ਼ਰਾਈਲ ਵਿੱਚ ਫਸੇ ਹੋਏ ਹਨ...।"
ਪੜ੍ਹੋ ਇਹ ਅਹਿਮ ਖ਼ਬਰ-ਯੂ.ਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਸ ਹਫ਼ਤੇ ਕਰਨਗੇ ਇਜ਼ਰਾਈਲ ਦਾ ਦੌਰਾ
ਨਿਕਾਸੀ ਤੋਂ ਬਾਅਦ ਭਾਰਤ ਵਿੱਚ ਨੇਪਾਲ ਦੇ ਰਾਜਦੂਤ ਨੇ ਕਿਹਾ,"ਅਸੀਂ ਨੇਪਾਲੀ ਨਾਗਰਿਕਾਂ ਨੂੰ ਤੇਲ ਅਵੀਵ ਤੋਂ ਦਿੱਲੀ ਵਾਪਸ ਲਿਆਉਣ ਲਈ ਭਾਰਤ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਉਹ ਸੁਰੱਖਿਅਤ ਇੱਥੇ ਪਹੁੰਚ ਗਏ ਹਨ। ਨੇਪਾਲੀ ਨਾਗਰਿਕਾਂ ਨੂੰ ਕੱਢਣ ਲਈ ਨੇਪਾਲ ਤੋਂ ਉਡਾਣਾਂ ਵੀ ਭੇਜੀਆਂ ਜਾ ਰਹੀਆਂ ਹਨ। ਇਜ਼ਰਾਈਲ ਵਿੱਚ ਲਗਭਗ 4,500 ਨੇਪਾਲੀ ਹਨ, ਜਿਨ੍ਹਾਂ ਵਿੱਚੋਂ 400 ਨੂੰ ਬਾਹਰ ਕੱਢ ਲਿਆ ਗਿਆ ਹੈ। ਨੇਪਾਲ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕੰਮ ਕਰ ਰਹੀ ਹੈ...।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।