ਮਾਊਂਟ ਐਵਰੈਸਟ ''ਤੇ ਮਿਲੇ ਕੂੜੇ ਨੂੰ ''ਖਜ਼ਾਨੇ'' ''ਚ ਬਦਲੇਗਾ ਨੇਪਾਲ

07/08/2019 1:03:14 AM

ਕਾਠਮੰਡੂ - ਮਾਊਂਟ ਐਵਰੈਸਟ ਨੂੰ ਸਾਫ-ਸੁਥਰਾ ਰੱਖਣ ਅਤੇ ਗੰਦਗੀ ਤੋਂ ਬਚਾਉਣ ਲਈ ਨੇਪਾਲ ਨੇ ਇਕ ਮਹੀਨੇ ਦਾ ਸਫਾਈ ਅਭਿਆਨ ਚਲਾਇਆ ਹੈ। ਪਰਬਤੀ ਖੇਤਰ ਤੋਂ ਹੁਣ ਤੱਕ 10 ਹਜ਼ਾਰ ਕਿਲੋਗ੍ਰਾਮ ਤੋਂ ਜ਼ਿਆਦਾ ਕੂੜਾ ਇਕੱਠਾ ਕੀਤਾ ਗਿਆ ਹੈ। ਇਸ ਇਤਿਹਾਸਕ ਸਫਾਈ ਅਭਿਆਨ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਏਜੰਸੀਆਂ ਨੇ ਮਿਲ ਕੇ ਬੇਸ ਕੈਂਪ ਅਤੇ 4 ਹਾਈ ਕੈਂਪ ਤੋਂ ਸ਼ੇਰਪਾ ਟੀਮ ਨੂੰ ਇਕੱਠਾ ਚਲਾਇਆ, ਜਿਸ 'ਚ ਨਾ ਸਿਰਫ ਕੂੜੇ ਨੂੰ ਇਕੱਠਾ ਕੀਤਾ ਗਿਆ ਬਲਕਿ 4 ਲਾਸ਼ਾਂ ਨੂੰ ਕੱਢਿਆ ਗਿਆ।
ਇਨ੍ਹਾਂ ਠੋਸ ਅਵਸ਼ੇਸ਼ਾਂ ਨੂੰ ਕਾਠਮੰਡੂ ਕੋਲ ਸਥਿਤ ਲੈਂਡਫਿਲ ਸਾਈਟ 'ਚ ਸੁੱਟਣ ਦੀ ਬਜਾਏ, ਵੱਖ-ਵੱਖ ਉਤਪਾਦਾਂ ਲਈ ਕੱਚੇ ਮਾਲ ਖਾਤਿਰ ਇਨ੍ਹਾਂ ਨੂੰ ਅਲਗ ਕੀਤਾ ਗਿਆ। ਇਸ ਤੋਂ ਬਾਅਦ ਇਨ੍ਹਾਂ ਨੂੰ ਸੰਸਾਧਿਤ ਕਰ ਇਨ੍ਹਾਂ ਨੂੰ ਰੀਸਾਈਕਲ ਕੀਤਾ ਗਿਆ। ਅਖਬਾਰ ਏਜੰਸੀ ਸ਼ਿੰਹੂਆ ਮੁਤਾਬਕ 'ਬਲੂ ਵੈਸਟ ਟੂ ਵੈਲਿਊ' ਦੇ ਪ੍ਰਧਾਨ ਨਵੀਨ ਵਿਕਾਸ ਮਹਾਰਜਨ ਦੇ ਹਵਾਲੇ ਤੋਂ ਦੱਸਿਆ ਕਿ ਅਸੀਂ ਇਕੱਠੀਆਂ ਸਮੱਗਰੀਆਂ ਨੂੰ ਪਹਿਲਾਂ ਵੱਖ-ਵੱਖ ਸ਼੍ਰੇਣੀਆਂ 'ਚ ਅਲਗ ਕੀਤਾ, ਜਿਵੇਂ ਕਿ ਪਲਾਸਟਿਕ, ਕੱਚ, ਲੋਹਾ, ਐਲੂਮੀਨੀਅਮ ਅਤੇ ਕੱਪੜੇ। ਹਾਸਲ 10 ਟਨ ਕੂੜੇ 'ਚੋਂ 2 ਟਨ ਨੂੰ ਰਿਸਾਈਕਲ ਕੀਤਾ ਗਿਆ ਅਤੇ ਬਾਕੀ 8 ਟਨ ਕੂੜੇ ਨੂੰ ਰੀਸਾਈਕਲ ਨਹੀਂ ਕੀਤਾ ਗਿਆ।
ਸਾਲ 2017 ਤੋਂ 50 ਤੋਂ ਜ਼ਿਆਦਾ ਲੋਕ ਕਾਠਮੰਡੂ ਸਥਿਤ 'ਬਲੂ ਵੈਸਟ ਟੂ ਵੈਲਿਊ' ਨਾਲ ਜੁੜੇ ਹਨ, ਇਹ ਇਕ ਸਮਾਜਿਕ ਉੱਦਮ ਹੈ ਜੋ ਕੂੜੇ ਨਾਲ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਬਣਾਉਣ ਦਾ ਕੰਮ ਕਰਦੀ ਹੈ। ਪਹਾੜਾਂ 'ਤੋਂ ਹਾਸਲ ਕੂੜੇ ਨੂੰ ਰੀਸਾਈਕਲ ਕਰਨ ਤੋਂ ਇਲਾਵਾ ਮਹਾਰਜਨ ਦੀ ਟੀਮ ਨਗਰ ਨਿਗਮਾਂ, ਹਸਪਤਾਲਾਂ, ਹੋਟਲਾਂ ਅਤੇ ਵੱਖ-ਵੱਖ ਦਫਤਰਾਂ ਨਾਲ ਵੀ ਕੰਮ ਕਰ ਰਹੀ ਹੈ ਤਾਂ ਜੋ ਕੂੜੇ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾ ਸਕੇ ਅਤੇ ਲੈਂਡਫਿਲ 'ਚ ਭੇਜੇ ਗਏ ਕੂੜੇ ਦੀ ਮਾਤਰਾ ਨੂੰ ਘੱਟ ਕੀਤਾ ਜਾ ਸਕੇ ਅਤੇ ਹਰਿਤ ਰੁਜ਼ਗਾਰ ਦਾ ਨਿਰਮਾਣ ਕੀਤਾ ਜਾ ਸਕੇ।
ਐਵਰੈਸਟ ਸਫਾਈ ਅਭਿਆਨ ਨੂੰ ਹੋਰ ਜ਼ਿਆਦਾ ਪ੍ਰਭਾਵੀ ਬਣਾਉਣ ਲਈ ਕੰਪਨੀ ਨੇ ਅਧਿਕਾਰੀਆਂ ਨੂੰ ਪਹਾੜੀ ਖੇਤਰ 'ਚ ਸ਼ੁਰੂਆਤੀ ਪ੍ਰੋਸੈਸਸਿੰਗ ਯੂਨਿਟ ਨੂੰ ਸਥਾਪਿਤ ਕਰਨ ਦਾ ਸੁਝਾਅ ਦਿੱਤਾ ਹੈ ਤਾਂ ਜੋ ਕੂੜੇ ਨੂੰ ਜਲਦ ਤੋਂ ਜਲਦ ਅਲਗ ਕਰ ਇਨ੍ਹਾਂ ਦਾ ਉਚਿਤ ਪ੍ਰਬੰਧ ਕੀਤਾ ਜਾ ਸਕੇ। ਹਾਲਾਂਕਿ ਇਹ ਕੰਪਨੀ ਖੁਦ ਇਨਾਂ ਪਦਾਰਥਾਂ ਨੂੰ ਰੀਸਾਈਕਲ ਨਹੀਂ ਕਰਦੀ ਬਲਕਿ ਮੋਵਾਰੇ ਡਿਜ਼ਾਈਨ ਨਾਂ ਦੀ ਇਕ ਹੋਰ ਫਰਮ ਇਸ ਕੰਮ 'ਚ ਉਨ੍ਹਾਂ ਦੀ ਮਦਦ ਕਰਦੀ ਹੈ ਤਾਂ ਜੋ ਕੱਚ ਤੋਂ ਉਤਪਾਦ ਬਣਾ ਕੇ ਉਨ੍ਹਾਂ ਨੂੰ ਆਨਲਾਈਨ ਵੇਚਿਆ ਜਾ ਸਕੇ।


Khushdeep Jassi

Content Editor

Related News