ਨੇਪਾਲ ਨੇ ਕੋਵਿਡ-19 ਟੀਕਾਕਰਣ ਦੀ ਕੀਤੀ ਸ਼ੁਰੂਆਤ, ਭਾਰਤ ਨੇ ਦਿੱਤੀਆਂ ਸਨ 10 ਲੱਖ ਖੁਰਾਕਾਂ

Wednesday, Jan 27, 2021 - 09:05 PM (IST)

ਨੇਪਾਲ ਨੇ ਕੋਵਿਡ-19 ਟੀਕਾਕਰਣ ਦੀ ਕੀਤੀ ਸ਼ੁਰੂਆਤ, ਭਾਰਤ ਨੇ ਦਿੱਤੀਆਂ ਸਨ 10 ਲੱਖ ਖੁਰਾਕਾਂ

ਕਾਠਮੰਡੂ-ਨੇਪਾਲ ਨੇ ਕੋਵਿਡ-19 ਤੋਂ ਬਚਾਅ ਲਈ ਬੁੱਧਵਾਰ ਨੂੰ ਰਾਸ਼ਟਰ ਵਿਆਪੀ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਭਾਰਤ ਨੇ ਗੁਆਂਢੀਆਂ ਨੂੰ ਅਹਿਮੀਅਤ ਦੇਣ ਦੀ ਆਪਣੀ ਨੀਤੀ ਦੇ ਤਹਿਤ ਨੇਪਾਲ ਨੂੰ ਟੀਕੇ ਦੀਆਂ 10 ਲੱਖ ਖੁਰਾਕਾਂ ਮੁਹੱਈਆ ਕਰਵਾਈਆਂ ਹਨ। ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਬੁੱਧਵਾਰ ਦੀ ਸਵੇਰ ਬਾਲੁਵਤਾਰ 'ਚ ਪ੍ਰਧਾਨ ਮੰਤਰੀ ਰਿਹਾਇਸ਼ ਤੋਂ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਦੇ ਇਕ ਦਿਨ 'ਚ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਇਸ ਦੇ ਨਾਲ ਹੀ ਦੇਸ਼ ਭਰ 'ਚ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਅਤੇ ਮੋਹਰੀ ਮੋਰਚਿਆਂ ਦੇ ਸਿਹਤ ਮੁਲਾਜ਼ਮਾਂ ਨੂੰ ਟੀਕਾ ਦੇਣ ਦੀ ਸ਼ੁਰੂਆਤ ਹੋ ਗਈ। ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਓਲੀ ਨੇ ਕਿਹਾ ਕਿ ਤਿੰਨ ਮਹੀਨਿਆਂ ਦੇ ਅੰਦਰ ਸਾਰੇ ਨਾਗਰਿਕਾਂ ਨੂੰ ਮੁਫਤ ਟੀਕਾ ਮੁਹੱਈਆ ਕਰਵਾਇਆ ਜਾਵੇਗਾ। ਸਿਹਤ ਮੰਤਰਾਲਾ ਮੁਤਾਬਕ, ਸੁਖਰਾਜ ਟ੍ਰਾਪਿਕਲ ਐਂਡ ਇਨਫੈਕਸ਼ੀਅਸ ਡਿਜ਼ੀਜ ਹਸਪਤਾਲ, ਟੇਕੂ ਦੇ ਡਾਇਰੈਕਟਰ ਡਾ. ਸਾਗਰ ਰਾਜਭੰਡਾਰੀ ਸਮੇਤ ਮੋਹਰੀ ਮੋਰਚਿਆਂ ਦੇ ਮੁਲਾਜ਼ਮਾਂ ਨੂੰ ਸਭ ਤੋਂ ਪਹਿਲਾ ਟੀਕੇ ਦੀ ਖੁਰਾਕ ਦਿੱਤੀ ਗਈ।

ਇਹ ਵੀ ਪੜ੍ਹੋ -ਐਸਟਰਾਜੇਨੇਕਾ ਨੇ ਟੀਕਿਆਂ 'ਤੇ ਹੋਣ ਵਾਲੀ ਗੱਲਬਾਤ ਤੋਂ ਖੁਦ ਨੂੰ ਕੀਤਾ ਵੱਖ : ਈ.ਯੂ. ਅਧਿਕਾਰੀ

ਅਧਿਕਾਰੀਆਂ ਮੁਤਾਬਕ ਦੇਸ਼ 'ਚ 65 ਜ਼ਿਲਿਆਂ 'ਚ ਕਰੀਬ 4,30,000 ਮੋਹਰੀ ਮੁਲਾਜ਼ਮਾਂ-ਸਿਹਤ ਮੁਲਾਜ਼ਮਂ, ਸਿਹਤ ਕੇਂਦਰਾਂ 'ਚ ਸਹਾਇਕ ਮੁਲਾਜ਼ਮਾਂ, ਸੁਰੱਖਿਆ ਮੁਲਾਜ਼ਮਾਂ, ਸਫਾਈ ਮੁਲਾਜ਼ਮਾਂ, ਬਜ਼ੁਰਗਾਂ ਅਤੇ ਕੈਦੀਆਂ ਨੂੰ ਟੀਕੇ ਦੀ ਖੁਰਾਕ ਦਿੱਤੀ ਜਾਵੇਗੀ। ਭਾਰਤ ਨੇ ਆਕਸਫੋਰਡ ਯੂਨੀਵਰਸਿਟੀ ਆਫ ਇੰਡੀਆ ਅਤੇ ਦਵਾਈ ਕੰਪਨੀ ਐਸਟਨਾਜੇਨੇਕਾ ਵੱਲੋਂ ਵਿਕਸਿਤ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਉਤਪਾਦਿਤ ਟੀਕਿਆਂ ਦੀਆਂ 10 ਲੱਖ ਖੁਰਾਕਾਂ ਨੇਪਾਲ ਨੂੰ ਭੇਜੀਆਂ ਸਨ।

ਇਹ ਵੀ ਪੜ੍ਹੋ -ਬਲਿੰਕੇਨ ਬਣੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News