ਨੇਪਾਲ ''ਚ ਵਧਿਆ ਰਾਜਨੀਤਕ ਸੰਕਟ, ਪੀ.ਐੱਮ. ਓਲੀ ਨੇ ਕੀਤਾ ਸੰਸਦ ਭੰਗ ਕਰਨ ਦਾ ਫ਼ੈਸਲਾ

Sunday, Dec 20, 2020 - 06:01 PM (IST)

ਨੇਪਾਲ ''ਚ ਵਧਿਆ ਰਾਜਨੀਤਕ ਸੰਕਟ, ਪੀ.ਐੱਮ. ਓਲੀ ਨੇ ਕੀਤਾ ਸੰਸਦ ਭੰਗ ਕਰਨ ਦਾ ਫ਼ੈਸਲਾ

ਕਾਠਮੰਡੂ (ਬਿਊਰੋ): ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਐਤਵਾਰ ਨੂੰ ਅਚਾਨਕ ਕੈਬਨਿਟ ਮੀਟਿੰਗ ਬੁਲਾ ਕੇ ਸੰਸਦ ਭੰਗ ਕਰਨ ਦਾ ਫ਼ੈਸਲਾ ਲਿਆ। ਪੀ.ਐੱਮ. ਓਲੀ ਨੇ ਕੈਬਨਿਟ ਦੀ ਸਿਫਾਰਿਸ਼ ਨੂੰ ਰਾਸ਼ਟਰਪਤੀ ਦੇ ਕੋਲ ਭੇਜ ਦਿੱਤਾ ਹੈ। ਨੇਪਾਲ ਦੇ ਊਰਜਾ ਮੰਤਰੀ ਬਰਸਮਾਨ ਪੁਨ ਨੇ ਦੱਸਿਆ ਕਿ ਪੀ.ਐੱਮ. ਓਲੀ ਵੱਲੋਂ ਬੁਲਾਈ ਗਈ ਇਕ ਐਮਰਜੈਂਸੀ ਬੈਠਕ ਵਿਚ ਕੈਬਨਿਟ ਨੇ ਸੰਸਦ ਨੂੰ ਭੰਗ ਕਰਨ ਦੀ ਸਿਫਾਰਿਸ਼ ਕੀਤੀ। ਸਿਫਾਰਿਸ਼ ਨੂੰ ਰਾਸ਼ਟਰਪਤੀ ਦੇ ਕੋਲ ਭੇਜਿਆ ਗਿਆ ਹੈ। 

ਉੱਥੇ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਬੁਲਾਰੇ ਨਾਰਾਇਣਜੀ ਸ਼੍ਰੇਸ਼ਠ ਨੇ ਕਿਹਾ ਕਿ ਇਹ ਫ਼ੈਸਲਾ ਜਲਦਬਾਜ਼ੀ ਵਿਚ ਕੀਤਾ ਗਿਆ ਹੈ ਕਿਉਂਕਿ ਅੱਜ ਸਵੇਰੇ ਕੈਬਨਿਟ ਦੀ ਬੈਠਕ ਵਿਚ ਹਰ ਤਰ੍ਹਾਂ ਦੇ ਮੰਤਰੀ ਮੌਜੂਦ ਨਹੀਂ ਸਨ। ਇਹ ਲੋਕਤੰਤਰੀ ਮਾਪਦੰਡਾਂ ਦੇ ਖਿਲਾਫ਼ ਹੈ ਅਤੇ ਰਾਸ਼ਟਰ ਨੂੰ ਪਿੱਛੇ ਲੈ ਜਾਵੇਗਾ। ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। 

ਪੜ੍ਹੋ ਇਹ ਅਹਿਮ ਖਬਰ- ਇਜਰਾਈਲ ਦੇ ਪੀ.ਐੱਮ. ਨੇ ਲਗਵਾਇਆ ਕੋਵਿਡ-19 ਦਾ ਟੀਕਾ, ਵੀਡੀਓ ਵਾਇਰਲ

ਨੇਪਾਲ ਵਿਚ ਇਹ ਰਾਜਨੀਤਕ ਘਟਨਾਕ੍ਰਮ ਉਦੋਂ ਸਾਹਮਣੇ ਆਇਆ ਜਦੋਂ ਹਾਲ ਹੀ ਵਿਚ ਨੇਪਾਲੀ ਕਾਂਗਰਸ ਨੇ ਦੋਸ਼ ਲਗਾਇਆ ਸੀ ਕਿ ਓਲੀ ਸਰਕਾਰ ਦੇਸ਼ ਵਿਚ ਰਾਜਤੰਤਰਵਾਦੀਆਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੀ ਹੈ। ਨੇਪਾਲ ਦੀ ਮੁੱਖ ਵਿਰੋਧੀ ਪਾਰਟੀ ਨੇਪਾਲੀ ਕਾਂਗਰਸ ਨੇ ਦੋਸ਼ ਲਗਾਇਆ ਸੀ ਕਿ ਕੇ.ਪੀ. ਸ਼ਰਮਾ ਓਲੀ ਸਰਕਾਰ ਦੇਸ਼ ਦੇ ਵਿਭਿੰਨ ਹਿੱਸਿਆਂ ਵਿਚ ਰਾਜਸ਼ਾਹੀ ਸਮਰਥਕ ਰੈਲੀਆਂ ਨੂੰ ਰਣਨੀਤਕ ਤਰੀਕੇ ਨਾਲ ਸਮਰਥਨ ਦੇ ਰਹੀ ਹੈ। ਇਹਨਾਂ ਰੈਲੀਆਂ ਵਿਚ ਸੰਵਿਧਾਨਕ ਰਾਜਤੰਤਰ ਨੂੰ ਬਹਾਲ ਕਰਨ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਦੇ ਰੂਪ ਵਿਚ ਮੁੜ ਤੋਂ ਸਥਾਪਿਤ ਕਰਨ ਦੀ ਮੰਗ ਕੀਤੀ ਗਈ ਸੀ।

ਨੋਟ-  ਪੀ.ਐੱਮ. ਓਲੀ ਨੇ ਕੀਤਾ ਸੰਸਦ ਭੰਗ ਕਰਨ ਦਾ ਫ਼ੈਸਲਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News