ਸਰਹੱਦ ਵਿਵਾਦ ਦੇ ਬਾਵਜੂਦ ਭਾਰਤ-ਨੇਪਾਲ ਨੇ ਮਿਲ ਕੇ ਕੀਤਾ ਨਵੀਂ ਸੜਕ ਦਾ ਉਦਘਾਟਨ

Sunday, Feb 07, 2021 - 10:51 PM (IST)

ਕਾਠਮੰਡੂ-ਨੇਪਾਲ 'ਚ ਭਾਰਤ ਦੀ ਮਦਦ ਨਾਲ ਬਣਾਈ ਗਈ ਸੜਕ ਦਾ ਉਦਘਾਟਨ ਵੀਰਵਾਰ ਨੂੰ ਕੌਂਸੁਲੇਟ ਜਨਰਲ ਨਿਤੇਸ਼ ਕੁਮਾਰ ਅਤੇ ਰੋਡ ਡਿਜ਼ੀਵਨ ਚੰਦਰਾਨਿਗਾਹਪੁਰ ਦੇ ਮੁਖੀ ਬਿਨੋਦ ਕੁਮਾਰ ਨੇ ਸੰਯੁਕਤ ਤੌਰ ਨਾਲ ਕੀਤਾ। ਸਰਹੱਦ ਵਿਵਾਦ ਦੇ ਬਾਵਜੂਦ ਇਹ ਸੜਕ ਖੁਲ੍ਹਣ ਨਾਲ ਭਾਰਤ ਦੇ ਸਰਹੱਦੀ ਖੇਤਰ ਅਤੇ ਇਸ ਹਿਮਾਲੀ ਦੇਸ਼ ਦੇ ਕਈ ਇਲਾਕਿਆਂ ਦਰਮਿਆਨ ਆਵਾਜਾਈ ਸ਼ੁਰੂ ਹੋਣ ਦੀ ਉਮੀਦ ਹੈ। ਨੇਪਾਲ ਅਤੇ ਭਾਰਤ ਨੇ 108 ਕਿਲੋਮੀਟਰ ਲੰਬੀ ਨਵੀਂ ਬਣੀ ਇਹ ਸੜਕ ਭਾਰਤੀ ਸਰਹੱਦ ਨੂੰ ਇਸ ਗੁਆਂਢੀ ਦੇਸ਼ ਦੇ ਕਈ ਇਲਾਕਿਆਂ ਨਾਲ ਜੋੜਦੀ ਹੈ।

ਇਹ ਵੀ ਪੜ੍ਹੋ -ਚੀਨ ਨੇ ਆਸਟ੍ਰੇਲੀਆ 'ਚ ਪੜ੍ਹਨ ਵਾਲੇ ਆਪਣੇ ਵਿਦਿਆਰਥੀਆਂ ਲਈ ਜਾਰੀ ਕੀਤਾ ਚਿਤਾਵਨੀ ਪੱਤਰ

ਭਾਰਤੀ ਦੂਤਘਰ ਨੇ ਦੱਸਿਆ ਕਿ ਭਾਰਤ ਦੀ ਸਹਾਇਤਾ ਨਾਲ ਬਣੀ ਸੜਕ ਭਾਰਤੀ ਸਰਹੱਦ ਲਕਸ਼ਮੀਪੁਰ-ਬਲਾਰਾ ਨੂੰ ਨੇਪਾਲ ਦੇ ਸਰਲਾਹੀ ਜ਼ਿਲੇ ਦੇ ਗਢਿਆ ਨਾਲ ਜੋੜਦੀ ਹੈ। ਭਾਰਤ ਸਰਕਾਰ ਨੇ ਸੜਕ ਨਿਰਮਾਣ ਲਈ ਚਾਰ ਕਰੋੜ 44 ਲੱਖ ਰੁਪਏ ਦੀ ਵਿੱਤੀ ਮਦਦ ਮੁਹੱਈਆ ਕਰਵਾਈ ਸੀ। ਇਸ ਸੜਕ ਦੇ ਬਣਨ ਨਾਲ ਭਾਰਤੀ ਸਰਹੱਦ ਨੇਪਾਲ ਦੇ ਲਕਸ਼ਮੀਪੁਰ, ਬਲਾਰਾ ਵਰਗੇ ਇਲਾਕਿਆਂ ਨਾਲ ਜੁੜ ਗਈ ਹੈ। ਇਸ ਸੜਕ ਦਾ ਨਿਰਮਾਣ 'ਨੇਪਾਲ-ਭਾਰਤ ਵਿਕਾਸ ਸਹਿਯੋਗ' ਤਹਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ -PDM ਨੇ 9 ਫਰਵਰੀ ਨੂੰ ਇਮਰਾਨ ਸਰਕਾਰ ਵਿਰੁੱਧ ਮਹਾਰੈਲੀ ਦਾ ਕੀਤਾ ਐਲਾਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News