ਨੇਪਾਲ ਨੇ ਜ਼ਮੀਨ ’ਤੇ ਸਭ ਤੋਂ ਵੱਧ ਉਚਾਈ ’ਤੇ ਫ਼ੈਸ਼ਨ ਸ਼ੋਅ ਕਰ ਬਣਾਇਆ ਗਿਨੀਜ਼ ਬੁੱਕ ਰਿਕਾਰਡ

Tuesday, Sep 28, 2021 - 09:25 AM (IST)

ਨੇਪਾਲ ਨੇ ਜ਼ਮੀਨ ’ਤੇ ਸਭ ਤੋਂ ਵੱਧ ਉਚਾਈ ’ਤੇ ਫ਼ੈਸ਼ਨ ਸ਼ੋਅ ਕਰ ਬਣਾਇਆ ਗਿਨੀਜ਼ ਬੁੱਕ ਰਿਕਾਰਡ

ਕਾਠਮੰਡੂ (ਭਾਸ਼ਾ)- ਨੇਪਾਲ ਨੇ ਜ਼ਮੀਨ ’ਤੇ ਸਭ ਤੋਂ ਵੱਧ ਉਚਾਈ ’ਤੇ ਫ਼ੈਸ਼ਨ ਸ਼ੋਅ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਇਹ ਦਾਅਵਾ ਪ੍ਰੋਗਰਾਮ ਦੇ ਆਯੋਜਕਾਂ ਨੇ ਕੀਤਾ ਅਤੇ ਕਿਹਾ ਕਿ ਮਾਊਂਟ ਐਵਰੈਸਟ ਬੇਸ ਕੈਂਪ ਕੋਲ 5,500 ਮੀਟਰ ਦੀ ਉਚਾਈ ’ਤੇ ਫ਼ੈਸ਼ਨ ਸ਼ੋਅ ਆਯੋਜਿਤ ਕੀਤਾ।

ਇਕ ਨਿੱਜੀ ਫੈਸ਼ਨ ਬਰਾਂਡ ਨੇ ਸ਼ੋਅ ਦਾ ਆਯੋਜਨ ਕੀਤਾ ਸੀ, ਜਿਸ ਵਿਚ ਪ੍ਰਿੰਸ ਆਫ ਟਸਕਨੀ (ਇਟਲੀ), ਕੋਸੀਮੋ ਡੀ ਮੈਡਿਕੀ ਨੇ ਵੀ ਰੈਂਪ ਵਾਕ ਕੀਤਾ। ਭਾਰਤੀ ਦੇ ਫੈਸ਼ਨ ਡਿਜ਼ਾਈਨਰ ਪੰਕਜ ਕੇ. ਗੁਪਤਾ ਅਤੇ ਨੇਪਾਲੀ ਡਿਜ਼ਾਈਨਰ ਰਮੀਲਾ ਨੇਮਕੂਲ ਨੇ ਵੀ ਸੁਰਖੀਆਂ ਬਟੋਰੀਆਂ।


author

cherry

Content Editor

Related News