ਨੇਪਾਲ 'ਚ ਹੜ੍ਹ ਨਾਲ 1 ਬੱਚੇ ਸਮੇਤ 2 ਲੋਕਾਂ ਦੀ ਮੌਤ, 18 ਹੋਰ ਲਾਪਤਾ

Thursday, Jul 09, 2020 - 05:27 PM (IST)

ਨੇਪਾਲ 'ਚ ਹੜ੍ਹ ਨਾਲ 1 ਬੱਚੇ ਸਮੇਤ 2 ਲੋਕਾਂ ਦੀ ਮੌਤ, 18 ਹੋਰ ਲਾਪਤਾ

ਕਾਠਮੰਡੂ (ਭਾਸ਼ਾ) : ਨੇਪਾਲ ਦੇ ਸਿੰਧੁਪਾਲਚੋਕ ਜ਼ਿਲ੍ਹੇ ਵਿਚ ਤੇਜ਼ ਕਾਰਨ ਆਏ ਹੜ੍ਹ ਵਿਚ ਕਈ ਮਕਾਨ ਡਿੱਗਣ ਨਾਲ ਇਕ ਬੱਚੇ ਸਮੇਤ ਘੱਟ ਤੋਂ ਘੱਟ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 18 ਹੋਰ ਲਾਪਤਾ ਹੋ ਗਏ ਹਨ। ਇਹ ਘਟਨਾ ਜ਼ਿਲ੍ਹੇ ਦੇ ਅਰਾਨਿਕੋ ਰਾਜ ਮਾਰਗ ਵਿਚ ਵਾਪਰੀ, ਜਿੱਥੇ ਸਥਾਨਕ ਜਲ ਸਰੋਤਾਂ ਵਿਚ ਪਾਣੀ ਦਾ ਪੱਧਰ ਵੱਧ ਗਿਆ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ, '2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂਕਿ ਬਹਰਾਬਾਇਸ ਨਗਰਪਾਲਿਕਾ ਖੇਤਰ ਦੇ ਜੰਬੂ ਇਲਾਕੇ ਵਿਚ ਸਥਾਨਕ ਜਲ ਸਰੋਤਾਂ ਵਿਚ ਪਾਣੀ ਦਾ ਪੱਧਰ ਵਧਣ ਨਾਲ ਘੱਟ ਤੋਂ ਘੱਟ 18 ਹੋਰ ਲਾਪਤਾ ਹੋ ਗਏ। ਮ੍ਰਿਤਕਾਂ ਦੀ ਪਛਾਣ 20 ਸਾਲਾ ਨਿਹੇਸ਼ ਬਾਸਨੇਟ ਅਤੇ ਉਸ ਦੀ 3 ਸਾਲ ਦੀ ਧੀ ਦੇ ਰੂਪ ਵਿਚ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਨੇਪਾਲੀ ਫੌਜ ਨੇ ਘਟਨਾ ਵਿਚ ਜ਼ਖ਼ਮੀ ਹੋਏ 3 ਲੋਕਾਂ ਨੂੰ ਇਲਾਜ਼ ਲਈ ਕਾਠਮੰਡੂ ਲਿਆਉਣ ਲਈ ਇਕ ਹੈਲੀਕਾਪਟਰ ਨੂੰ ਕੰਮ ਉੱਤੇ ਲਗਾਇਆ ਹੈ। ਇਸ ਦੌਰਾਨ ਨੇਪਾਲ ਮੌਸਮ ਵਿਗਿਆਨ ਵਿਭਾਗ ਨੇ ਅਗਲੇ 3 ਦਿਨਾਂ ਤੱਕ ਤੇਜ਼ ਮੀਂਹ ਜ਼ਾਰੀ ਰਹਿਣ ਦਾ ਖ਼ਦਸ਼ਾ ਜਤਾਇਆ ਹੈ।


author

cherry

Content Editor

Related News