ਨੇਪਾਲ ''ਚ 17600 ਫੁੱਟ ਦੀ ਉਚਾਈ ''ਤੇ ਕੀਤਾ ਗਿਆ ਯੋਗ ਅਭਿਆਸ

06/16/2019 3:08:05 PM

ਕਾਠਮੰਡੂ (ਬਿਊਰੋ)— ਇਸ ਸਮੇਂ ਪੂਰੀ ਦੁਨੀਆ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ। ਇਸ ਵਾਰ 21 ਜੂਨ ਨੂੰ 5ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ। ਇਸ ਦੇ ਤਹਿਤ ਨੇਪਾਲ ਦੇ ਕਾਠਮੰਡੂ ਵਿਚ ਭਾਰਤੀ ਦੂਤਘਰ ਵੱਲੋਂ 5ਵੇਂ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਇਕ ਯੋਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

PunjabKesari

ਪ੍ਰੋਗਰਾਮ ਦੇ ਤਹਿਤ ਨੇਪਾਲ ਦੇ ਨਾਮਚੇ ਬਾਜ਼ਾਰ ਵਿਚ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਲੋਕਾਂ ਨੇ ਯੋਗ ਅਭਿਆਸ ਕੀਤਾ। ਸਮੁੰਦਰ ਤਲ ਤੋਂ 17600 ਫੁੱਟ ਉੱਪਰ ਕਾਠਮੰਡੂ ਵਿਚ ਮਾਊਂਟ ਐਵਰੈਸਟ ਦੇ ਬੇਸ ਕੈਂਪ 'ਤੇ ਲੋਕਾਂ ਨੇ ਯੋਗ ਅਭਿਆਸ ਕੀਤਾ।

PunjabKesari

ਇੱਥੇ ਦੱਸ ਦੀਏ ਕਿ ਭਾਰਤ ਦੀ 5 ਹਜ਼ਾਰ ਸਾਲ ਪੁਰਾਣੀ ਪਰੰਪਰਾ ਅਤੇ ਅਭਿਆਸ ਦਾ ਲਾਭ ਦੁਨੀਆ ਭਰ ਦੇ ਲੋਕਾਂ ਨੂੰ ਦਿਵਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ਵਿਚ ਯੋਗ ਨੂੰ ਗਲੋਬਲ ਪੱਧਰ 'ਤੇ ਆਯੋਜਿਤ ਕੀਤੇ ਜਾਣ ਦੀ ਅਪੀਲ ਕੀਤੀ ਸੀ।

PunjabKesari

ਇਸ ਮਗਰੋਂ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਵਿਸ਼ਵ ਯੋਗ ਦਿਵਸ ਮਨਾਏ ਜਾਣ ਦਾ ਐਲਾਨ ਕੀਤਾ। ਪਿਛਲੇ ਸਾਲ ਯੋਗ ਦਿਵਸ ਦਾ ਮੁੱਖ ਪ੍ਰੋਗਰਾਮ ਦੇਹਰਾਦੂਨ ਵਿਚ ਹੋਇਆ ਸੀ, ਜਿਸ ਵਿਚ ਪੀ.ਐੱਮ. ਮੋਦੀ ਨੇ ਵੀ ਸ਼ਿਰਕਤ ਕੀਤੀ ਸੀ।


Vandana

Content Editor

Related News