ਓਲੀ ਬੋਲੇ-ਭਾਰਤ ਨਾਲ ‘ਗਲਤਫਹਿਮੀ’ ਦੂਰ, ਕੋਰੋਨਾ ਨਾਲ ਨਜਿੱਠਣ ’ਚ ਮੋਦੀ ਤੋਂ ਹੋਰ ਮਦਦ ਮੰਗੀ
Tuesday, Jun 08, 2021 - 01:21 PM (IST)
ਕਾਠਮੰਡੂ (ਭਾਸ਼ਾ)- ਨੇਪਾਲ ਦੇ ਸੰਕਟਗ੍ਰਸਤ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਕਿਹਾ ਕਿ ਭਾਰਤ ਨਾਲ ‘ਗਲਤਫਹਿਮੀ’ ਦੂਰ ਕਰ ਲਈ ਗਈ ਅਤੇ ਗੁਆਂਢੀਆਂ ਦਾ ਪਿਆਰ ਅਤੇ ਸਮੱਸਿਆਵਾਂ ਦੋਨੋਂ ਸਾਂਝੀਆਂ ਕਰਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਦੋਨੋਂ ਦੇਸ਼ਾਂ ਨੂੰ ਭਵਿੱਖ ਵੱਲ ਦੇਖਦੇ ਹੋਏ ਅੱਗੇ ਵੱਧਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਦੇ ਦੋਸ਼ ’ਚ ਹੋਈ 7 ਸਾਲ ਦੀ ਸਜ਼ਾ
ਓਲੀ ਨੇ ਸਵੀਕਾਰ ਕੀਤਾ ਕਿ ਇਕ ਵਾਰ ਦੋਨੋਂ ਗੁਆਂਢੀਆਂ ’ਚ ਗਲਤਫਹਿਮੀ ਹੋ ਗਈ ਸੀ, ਪਰ ਹੁਣ ਉਹ ਗਲਤਫਹਿਮੀ ਦੂਰ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਾਂ-ਪੱਖੀ ਸਬੰਧ ਬਣਾਉਣੇ ਹੋਣਗੇ। ਓਲੀ ਨੇ ਕਿਹਾ ਕਿ ਨੇਪਾਲ ਦਾ ਭਾਰਤ ਨਾਲ ਖਾਸ ਰਿਸ਼ਤਾ ਹੈ , ਇਸ ਤਰ੍ਹਾਂ ਦਾ ਕਿਸੇ ਹੋਰ ਦੇਸ਼ ਨਾਲ ਨਹੀਂ ਹੈ। ਪ੍ਰਧਾਨ ਮੰਤਰੀ ਓਲੀ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਦੀਆਂ ਸਰਹੱਦਾਂ ਖੁੱਲੀਆਂ ਹਨ ਅਤੇ ਭਾਰਤ ਨੂੰ ਕੁਝ ਸਥਾਨਾਂ ’ਤੇ ਨੇਪਾਲ ਦੀ ਮਦਦ ਲਈ ਖਾਸ ਧਿਆਨ ਦੇਣਾ ਚਾਹੀਦਾ ਹੈ। ਓਲੀ ਨੇ ਕਿਹਾ ਕਿ ਜੇਕਰ ਕੋਵਿਡ-19 ਮਹਾਮਾਰੀ ਭਾਰਤ ’ਚ ਕੰਟਰੋਲ ਹੋਵੇ ਪਰ ਨੇਪਾਲ ’ਚ ਨਹੀਂ ਤਾਂ ਇਸਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਅਖੀਰ ਇਸਦਾ ਪ੍ਰਸਾਰ ਹੋਵੇਗਾ ਹੀ। ਉਨ੍ਹਾਂ ਨੇ ਪਹਿਲੀ ਵਾਰ ਟੀਕੇ ਅਤੇ ਹੋਰ ਸਿਹਤ ਦੇਖਭਾਲ ਸਮੱਗਰੀ ਮੁਹੱਈਆ ਕਰਵਾਉਣ ਲਈ ਭਾਰਤ ਦਾ ਸ਼ੁੱਕਰੀਆ ਅਦਾ ਕੀਤਾ ਪਰ ਇਸ ਗੱਲ ’ਤੇ ਦੁੱਖ ਪ੍ਰਗਟਾਇਆ ਕਿ ਨੇਪਾਲ ਨੂੰ ਓਨੀਂ ਮਦਦ ਨਹੀਂ ਮਿਲੀ ਜਿੰਨੀ ਉਸਨੂੰ ਭਾਰਤ ਤੋਂ ਲੋੜ ਸੀ।
ਇਹ ਵੀ ਪੜ੍ਹੋ: ਵਾਹਨ ਚਾਲਕ ਨੇ ਮੁਸਲਿਮ ਪਰਿਵਾਰ ਨੂੰ ਕੁਚਲਿਆ, 4 ਦੀ ਮੌਤ, PM ਟਰੂਡੋ ਨੇ ਕੀਤੀ ਹਮਲੇ ਦੀ ਨਿੰਦਾ
ਨੇਪਾਲ ’ਚ ਮੰਤਰੀ ਮੰਡਲ ਫੇਰਬਦਲ ਖਿਲਾਫ ਪਟੀਸ਼ਨ ਦਾਇਰ
ਨੇਪਾਲ ਦੇ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਇਰ ਕਰ ਕੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਵਲੋਂ ਕੀਤੇ ਮੰਤਰੀ ਮੰਡਲ ਫੇਰਬਦਲ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਇਸਦੇ ਲਈ ਦਲੀਲ ਦਿੱਤੀ ਗਈ ਹੈ ਕਿ ਬਤੌਰ ਕਾਰਜਵਾਹਕ ਪ੍ਰਧਾਨ ਮੰਤਰੀ ਉਨ੍ਹਾਂ ਕੋਲ ਫੇਰਬਦਲ ਜਾਂ ਨਵੇਂ ਮੰਤਰੀਆਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰਨ ਦੀਆਂ ਕਾਰਜਕਾਰੀ ਸ਼ਕਤੀਆਂ ਨਹੀਂ ਹਨ। ਸੀਨੀਅਰ ਬੁਲਾਰੇ ਦਿਨੇਸ਼ ਤ੍ਰਿਪਾਠੀ ਨੇ ਦਾਇਰ ਪਟੀਸ਼ਨ ’ਚ ਚੋਟੀ ਦੀ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਕਾਰਜਵਾਹਕ ਪ੍ਰਧਾਨ ਮੰਤਰੀ ਦੇ ਨਵੇਂ ਮੰਤਰੀਆਂ ਨੂੰ ਸ਼ਾਮਲ ਕਰਨ ਦੀ ਹੁਕਮ ਨੂੰ ਰੱਦ ਕਰਨ ਕਿਉਂਕਿ ਇਹ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਇਸ ਭਾਰਤੀ ਕੁੜੀ ਨਾਲ ਹੈ ਰਿਸ਼ਤਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।