ਨੇਪਾਲ ''ਚ ਐਂਬੂਲੈਂਸ ਦੀ ਟਰੱਕ ਨਾਲ ਟੱਕਰ, 6 ਲੋਕਾਂ ਦੀ ਮੌਤ

Sunday, Dec 01, 2019 - 12:45 PM (IST)

ਨੇਪਾਲ ''ਚ ਐਂਬੂਲੈਂਸ ਦੀ ਟਰੱਕ ਨਾਲ ਟੱਕਰ, 6 ਲੋਕਾਂ ਦੀ ਮੌਤ

ਕਾਠਮੰਡੂ (ਭਾਸ਼ਾ): ਨੇਪਾਲ ਦੇ ਸੁਨਸਰੀ ਜ਼ਿਲੇ ਵਿਚ ਐਂਬੂਲੈਂਸ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸਾ ਸ਼ਨੀਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਐਂਬੂਲੈਂਸ ਵਿਚ ਸ਼ਿਵ ਮਾਇਆ ਨਾਮ ਦੇ ਵਿਅਕਤੀ ਦੀ ਲਾਸ਼ ਉਦੈਪੁਰ ਜ਼ਿਲੇ ਦੇ ਗਾਏਘਾਟ ਕਸਬਾ ਸਥਿਤ ਉਸ ਦੇ ਘਰ ਲਿਜਾਈ ਜਾ ਰਹੀ ਸੀ। 

'ਹਿਮਾਲਯਨ ਟਾਈਮਜ਼' ਨੇ ਉਦੈਪੁਰ ਦੇ ਪੁਲਸ ਸੁਪਰਡੈਂਟ ਬੀਰ ਬਹਾਦੁਰ ਬੁਧਾ ਦੇ ਹਵਾਲੇ ਨਾਲ ਕਿਹਾ ਕਿ ਐਂਬੂਲੈਂਸ ਜਿਸ ਟਰੱਕ ਨਾਲ ਟਕਰਾਈ, ਉਹ ਬੀਰਗੰਜ ਤੋਂ ਬਿਰਾਟਨਗਰ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਐਂਬੂਲੈਂਸ ਦੇ ਡਰਾਈਵਰ ਅਤੇ ਸ਼ਿਵ ਮਾਇਆ ਦੇ ਬੇਟੇ ਸਮੇਤ 5 ਰਿਸ਼ਤੇਦਾਰ ਹਾਦਸੇ ਵਿਚ ਮਾਰੇ ਗਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਟਰੱਕ ਡਰਾਈਵਾਰ ਵੀ ਜ਼ਖਮੀ ਹੋ ਇਆ ਹੈ ਅਤੇ ਉਸ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।


author

Vandana

Content Editor

Related News