ਦੁਨੀਆ ਦੇ 20 ਤੋਂ ਵੱਧ ਦੇਸ਼ਾਂ 'ਚ ਮੰਕੀਪਾਕਸ ਦੇ 200 ਤੋਂ ਵੱਧ ਮਾਮਲੇ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

Saturday, May 28, 2022 - 12:29 PM (IST)

ਦੁਨੀਆ ਦੇ 20 ਤੋਂ ਵੱਧ ਦੇਸ਼ਾਂ 'ਚ ਮੰਕੀਪਾਕਸ ਦੇ 200 ਤੋਂ ਵੱਧ ਮਾਮਲੇ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

ਲੰਡਨ (ਏਜੰਸੀ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ ਦੁਨੀਆ ਭਰ ਦੇ 20 ਤੋਂ ਵੱਧ ਦੇਸ਼ਾਂ ਤੋਂ ਮੰਕੀਪਾਕਸ ਦੇ ਲਗਭਗ 200 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਡਬਲਯੂ.ਐੱਚ.ਓ. ਨੇ ਇਹ ਵੀ ਕਿਹਾ ਕਿ ਮਹਾਮਾਰੀ ਨੂੰ 'ਨਿਯੰਤਰਿਤ' ਕੀਤਾ ਜਾ ਸਕਦਾ ਹੈ ਅਤੇ ਦੁਨੀਆ ਭਰ ਵਿੱਚ ਉਪਲੱਬਧ ਇਸ ਬਿਮਾਰੀ ਲਈ ਦਵਾਈਆਂ ਅਤੇ ਟੀਕਿਆਂ ਦੀ ਬਰਾਬਰ ਵੰਡ ਦਾ ਪ੍ਰਸਤਾਵ ਰੱਖਿਆ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਮੌਜੂਦਾ ਮਹਾਮਾਰੀ ਦੀ ਸ਼ੁਰੂਆਤ ਕਿਵੇਂ ਹੋਈ ਇਸ ਸਬੰਧੀ ਅਜੇ ਵੀ ਕਈ ਸਵਾਲਾਂ ਦੇ ਜਵਾਬ ਨਹੀਂ ਹਨ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਮਹਾਮਾਰੀ ਦਾ ਕਾਰਨ ਵਾਇਰਸ ਵਿੱਚ ਕਿਸੇ ਕਿਸਮ ਦਾ ਜੈਨੇਟਿਕ ਪਰਿਵਰਤਨ ਹੈ।

ਇਹ ਵੀ ਪੜ੍ਹੋ: ਬ੍ਰਾਜ਼ੀਲ ’ਚ ਹਵਾਈ ਅੱਡੇ ’ਤੇ ਲੱਗੀ ਡਿਸਪਲੇਅ ਸਕਰੀਨ ਹੈਕ, ਚੱਲਣ ਲੱਗੀ ਅਸ਼ਲੀਲ ਫਿਲਮ

ਡਬਲਯੂ.ਐੱਚ.ਓ. ਦੇ ਮਹਾਮਾਰੀ ਵਿਗਿਆਨ ਨਿਰਦੇਸ਼ਕ ਡਾ: ਸਿਲਵੀ ਬ੍ਰਾਇੰਡ ਨੇ ਕਿਹਾ, "ਵਾਇਰਸ ਦੀ ਪਹਿਲੀ (ਜੀਨੋਮ) ਕ੍ਰਮ ਦਰਸਾਉਂਦੀ ਹੈ ਕਿ ਇਹ ਰੂਪ ਮਹਾਮਾਰੀ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਪ੍ਰਾਪਤ ਰੂਪ ਤੋਂ ਵੱਖਰਾ ਨਹੀਂ ਹੈ ਅਤੇ ਇਹ (ਮਹਾਮਾਰੀ ਦਾ ਪ੍ਰਸਾਰ) ਸੰਭਵ ਤੌਰ 'ਤੇ ਲੋਕਾਂ ਦੀ ਜੀਵਨ ਸ਼ੈਲੀ ਵਿਚ ਆਏ ਬਦਲਾਅ ਦਾ ਨਤੀਜਾ ਹੈ।" ਇਸ ਹਫ਼ਤੇ ਦੇ ਸ਼ੁਰੂ ਵਿੱਚ ਡਬਲਯੂ.ਐੱਚ.ਓ. ਦੇ ਚੋਟੀ ਦੇ ਸਲਾਹਕਾਰ ਨੇ ਕਿਹਾ ਸੀ ਕਿ ਯੂਰਪ, ਅਮਰੀਕਾ, ਇਜ਼ਰਾਈਲ, ਆਸਟਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਮਹਾਮਾਰੀ ਦਾ ਫੈਲਣਾ ਸ਼ਾਇਦ ਸਪੇਨ ਅਤੇ ਬੈਲਜੀਅਮ ਵਿੱਚ ਹਾਲ ਹੀ ਵਿੱਚ ਹੋਈਆਂ ਰੇਵ ਪਾਰਟੀਆਂ ਦੌਰਾਨ ਜਿਨਸੀ ਸਬੰਧਾਂ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ: ਗੁੰਮਨਾਮ ਵਿਅਕਤੀ ਨੇ ਟੈਕਸਾਸ ਗੋਲੀਬਾਰੀ ਪੀੜਤਾਂ ਦੇ ਅੰਤਿਮ ਸੰਸਕਾਰ ਲਈ ਦਾਨ ਕੀਤੇ ਪੌਣੇ 2 ਲੱਖ ਡਾਲਰ

ਜੇਕਰ ਅਜਿਹਾ ਹੈ, ਤਾਂ ਇਹ ਮੱਧ ਅਤੇ ਪੱਛਮੀ ਅਫ਼ਰੀਕਾ ਵਿੱਚ ਵਾਇਰਸ ਫੈਲਣ ਦੇ ਤਰੀਕੇ ਨਾਲੋਂ ਬਿਲਕੁਲ ਵੱਖ ਹੈ, ਜਿੱਥੇ ਇਹ ਬਿਮਾਰੀ ਜੰਗਲੀ ਚੂਹਿਆਂ ਅਤੇ ਬਾਂਦਰਾਂ ਤੋਂ ਮਨੁੱਖਾਂ ਵਿੱਚ ਫੈਲੀ ਹੈ। ਸਪੇਨ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿੱਚ ਮੰਕੀਪਾਕਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 98 ਹੋ ਗਈ ਹੈ, ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਬ੍ਰਿਟੇਨ, ਸਪੇਨ, ਪੁਰਤਗਾਲ, ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਦੇ ਡਾਕਟਰਾਂ ਦਾ ਮੰਨਣਾ ਹੈ ਕਿ ਹੁਣ ਤੱਕ ਇਹ ਲਾਗ ਸਮਲਿੰਗੀ ਜਾਂ ਦੋ ਲਿੰਗੀ ਪੁਰਸ਼ਾਂ (ਬਾਈਸੈਕਸੁਅਲ) ਪੁਰਸ਼ਾਂ ਜਾਂ ਅਜਿਹੇ ਪੁਰਸ਼ ਜੋ ਪੁਰਸ਼ਾਂ ਨਾਲ ਜਿਨਸੀ ਸਬੰਧ ਬਣਾਉਂਦੇ ਹਨ, ਤੱਕ ਸੀਮਤ ਸੀ। ਹਾਲਾਂਕਿ, ਹੁਣ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਨਫੈਕਸ਼ਨ 'ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਦੂਜੇ ਲੋਕਾਂ ਵਿੱਚ ਵੀ ਫੈਲ ਸਕਦਾ ਹੈ।

ਇਹ ਵੀ ਪੜ੍ਹੋ: ਮਿਸਰ 'ਚ ਬੱਸ ਅਤੇ ਕਾਰ ਵਿਚਾਲੇ ਟੱਕਰ ਤੋਂ ਬਾਅਦ ਹੋਇਆ ਧਮਾਕਾ, ਜ਼ਿੰਦਾ ਸੜੇ 7 ਲੋਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News