ਜਗਮੀਤ ਸਿੰਘ ਆਮ ਲੋਕਾਂ ਨੂੰ ਦੇਣਗੇ 5 ਲੱਖ ਸਸਤੇ ਘਰ ਪਰ ਰੱਖੀ ਸ਼ਰਤ
Tuesday, Sep 17, 2019 - 09:41 PM (IST)

ਓਟਵਾ— ਨਿਊ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਆਮ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਆਉਣ ਵਾਲੇ 10 ਸਾਲਾਂ 'ਚ ਦੇਸ਼ ਭਰ 'ਚ 5 ਲੱਖ ਸਸਤੇ ਘਰਾਂ ਦਾ ਨਿਰਮਾਣ ਕਰਵਾਉਣਗੇ ਪਰ ਉਨ੍ਹਾਂ ਨੇ ਇਸ ਦੇ ਨਾਲ ਹੀ ਇਕ ਸ਼ਰਤ ਵੀ ਰੱਖੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਤਾਂ ਹੀ ਹੋ ਸਕੇਗਾ ਜੇਕਰ ਉਨ੍ਹਾਂ ਦੀ ਪਾਰਟੀ ਚੁਣੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦਾ ਫਾਇਦਾ ਆਮ ਲੋਕਾਂ ਨੂੰ ਮਿਲੇਗਾ।
ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਇਸ ਟੀਚੇ ਨੂੰ ਹਾਸਲ ਕਰਨ ਸਬੰਧੀ ਹੋਰ ਵੇਰਵਾ ਤਾਂ ਨਹੀਂ ਦਿੱਤਾ ਪਰ ਉਨ੍ਹਾਂ ਸਿਰਫ ਇੰਨਾਂ ਹੀ ਕਿਹਾ ਕਿ ਉਹ ਇਸ ਬਾਰੇ ਹੋਰ ਐਲਾਨ ਕਰਨਗੇ। ਉਹ ਕਿਹਾ ਕਿ ਦੇਸ਼ ਦੀ ਆਰਥਿਕਤਾ ਸਹੀ ਹੈ ਪਰ ਸਾਰਿਆਂ ਲਈ ਨਹੀਂ। ਉਨ੍ਹਾਂ ਨੇ ਸਰਕਾਰ ਵਲੋਂ ਸਸਤੇ ਘਰਾਂ ਲਈ ਕੁਝ ਨਾ ਕਰਨ 'ਤੇ ਲਿਬਰਲਾਂ ਦੀ ਨਿੰਦਾ ਵੀ ਕੀਤੀ। ਇਸ ਦੌਰਾਨ ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਉਹ ਬਿਨਾਂ ਕੀਮਤ ਊਰਜਾ ਕੁਸ਼ਲਤਾ ਨੂੰ ਅਪਗ੍ਰੇਡ 'ਚ ਮਦਦ ਕਰਨਗੇ।
ਐੱਨ.ਡੀ.ਪੀ. ਆਗੂ ਨੇ ਆਪਣੇ ਬਿਆਨ 'ਚ ਅੱਗੇ ਕਿਹਾ ਕਿ ਉਹ ਬਜਟ ਨੂੰ ਬਹੁਤ ਗੰਭੀਰਤਾ ਨਾਲ ਲੈਣਗੇ ਤੇ ਪਾਰਟੀ ਟੈਕਸ ਦੀਆਂ ਕਮੀਆਂ ਨੂੰ ਸੁਧਾਰੇਗੀ ਤੇ ਬਹੁਤ ਅਮੀਰ ਲੋਕਾਂ 'ਤੇ ਟੈਕਸ ਵਧਾਇਆ ਜਾਵੇਗਾ।