ਕੈਨੇਡਾ ਚੋਣਾਂ: ਐੱਨ.ਡੀ.ਪੀ. ਨੇ ਓਨਟਾਰੀਓ ਦੇ ਕੇਨੋਰਾ ਤੋਂ ਐਲਾਨਿਆ ਆਪਣਾ ਉਮੀਦਵਾਰ

Tuesday, Jul 30, 2019 - 05:01 PM (IST)

ਕੈਨੇਡਾ ਚੋਣਾਂ: ਐੱਨ.ਡੀ.ਪੀ. ਨੇ ਓਨਟਾਰੀਓ ਦੇ ਕੇਨੋਰਾ ਤੋਂ ਐਲਾਨਿਆ ਆਪਣਾ ਉਮੀਦਵਾਰ

ਟੋਰਾਂਟੋ— ਕੈਨੇਡਾ 'ਚ ਆਮ ਚੋਣਾਂ ਨੇੜੇ ਹਨ ਤੇ ਅਜਿਹੇ ਵੇਲੇ 'ਚ ਚੋਣ ਅਖਾੜਾ ਭਖਦਾ ਜਾ ਰਿਹਾ ਹੈ। ਪ੍ਰਮੁੱਖ ਸਿਆਸੀ ਪਾਰਟੀਆਂ ਆਪਣੇ-ਆਪਣੇ ਉਮੀਦਵਾਰਾਂ ਦਾ ਹੌਲੀ-ਹੌਲੀ ਐਲਾਨ ਕਰ ਰਹੀਆਂ ਹਨ। ਅਜਿਹੇ 'ਚ ਸੋਮਵਾਰ ਨੂੰ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਓਨਟਾਰੀਓ ਦੇ ਕੇਨੋਰਾ ਤੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੈ।

ਜਗਮੀਤ ਸਿੰਘ ਨੇ ਆਪਣੇ ਟਵੀਟ 'ਚ ਕਿਹਾ ਕਿ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਗ੍ਰਾਸੀ ਨੈਰੋ ਦੇ ਚੀਫ ਰੂਡੀ ਟਰਟਲ ਐੱਨ.ਡੀ.ਪੀ. ਲਈ ਫੈਡਰਲ ਚੋਣਾਂ ਲੜਨਗੇ। ਉਹ ਇਕ ਲੜਾਕੇ ਹਨ ਤੇ ਅਸੀਂ ਇਕੱਠੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਤੇ ਹੋਰ ਭਾਈਚਾਰਿਆਂ ਦੀ ਭਲਾਈ ਲਈ ਕੰਮ ਕਰਾਂਗੇ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਆਮ ਚੋਣਾਂ 21 ਅਕਤੂਬਰ ਨੂੰ ਹੋਣ ਦੀ ਉਮੀਦ ਹੈ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ। ਹਾਲ ਦੇ ਇਕ ਸਰਵੇ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਤੇ ਐਂਡ੍ਰਿਊ ਸ਼ੀਅਰ ਦੀ ਕੰਜ਼ਰਵੇਟਿਵ ਪਾਰਟੀ ਵਿਚਾਲੇ ਸਖਤ ਟੱਕਰ ਬਾਰੇ ਜਾਣਕਾਰੀ ਦਿੱਤੀ ਗਈ ਸੀ।

 


author

Baljit Singh

Content Editor

Related News