ਬਾਕੀ ਬੱਚੇ ਕੈਨੇਡਾ, ਮਗਰ ਰਹਿ ਗਏ ਪੁੱਤ ਵੱਲੋਂ ਕਿਰਚ ਮਾਰ ਕੇ ਪਿਓ ਦਾ ਕਤਲ

Wednesday, Jul 02, 2025 - 10:49 AM (IST)

ਬਾਕੀ ਬੱਚੇ ਕੈਨੇਡਾ, ਮਗਰ ਰਹਿ ਗਏ ਪੁੱਤ ਵੱਲੋਂ ਕਿਰਚ ਮਾਰ ਕੇ ਪਿਓ ਦਾ ਕਤਲ

ਮਹਿਲ ਕਲਾਂ (ਹਮੀਦੀ)- ਪਿੰਡ ਨਿਹਾਲੂਵਾਲ ਵਿਖੇ ਘਰੇਲੂ ਝਗੜੇ ਦੌਰਾਨ ਇਕ ਪੁੱਤ ਵੱਲੋਂ ਆਪਣੇ ਪਿਓ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਥਾਣਾ ਮਹਿਲ ਕਲਾਂ ਦੀ ਸਬ-ਇੰਸਪੈਕਟਰ ਕਿਰਨਜੀਤ ਕੌਰ ਕੋਲ ਸੁਰਿੰਦਰ ਕੌਰ ਪਤਨੀ ਬੂਟਾ ਸਿੰਘ ਵਾਸੀ ਨਿਹਾਲੂਵਾਲ ਨੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਉਸ ਦੇ ਪਤੀ ਬੂਟਾ ਸਿੰਘ (68) ਦਾ ਉਸ ਦੇ ਹੀ ਵੱਡੇ ਪੁੱਤਰ ਨੇ ਕਿਰਚ ਮਾਰ ਕੇ ਕਤਲ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਸੁੱਤੇ ਪਏ ਪਤੀ-ਪਤਨੀ ਨਾਲ ਵਾਪਰ ਗਈ ਅਣਹੋਣੀ! ਤੜਫ਼-ਤੜਫ਼ ਕੇ ਨਿਕਲੀ ਜਾਨ

ਪੁਲਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਜਾਇਦਾਦ ਨੂੰ ਆਪਣੇ ਨਾਂ ਕਰਵਾਉਣ ਨੂੰ ਲੈ ਕੇ ਪਰਿਵਾਰ ’ਚ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਮ੍ਰਿਤਕ ਦੇ ਹੋਰ ਬੱਚੇ ਕੈਨੇਡਾ ’ਚ ਰਹਿੰਦੇ ਹਨ ਅਤੇ ਕਥਿਤ ਮੁਲਜ਼ਮ ਆਪਣੇ ਨਾਂ ਜ਼ਮੀਨ ਕਰਵਾਉਣ ਦੀ ਜ਼ਿੱਦ ਕਰ ਰਿਹਾ ਸੀ ਅਤੇ ਗੁੱਸੇ ’ਚ ਆ ਕੇ ਉਸ ਨੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਵਿਦੇਸ਼ ਜਾ ਕੇ ਕਸਮਾਂ-ਵਾਅਦੇ ਭੁੱਲ ਗਈ ਪਤਨੀ! ਅੱਕ ਕੇ ਪਤੀ ਨੇ...

ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਮਹਿਲ ਕਲਾਂ ਦੀ ਮੁਖੀ ਕਿਰਨਜੀਤ ਕੌਰ ਅਤੇ ਰੀਡਰ ਗੁਰਦੀਪ ਸਿੰਘ ਤੋਂ ਇਲਾਵਾ ਹੋਰ ਮੁਲਾਜ਼ਮ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News