ਭਾਰਤ ਦੀ ਮੇਜਰ ਰਾਧਿਕਾ ਸੇਨ ਨੂੰ ਸੰਯੁਕਤ ਰਾਸ਼ਟਰ ਦੇ ਵੱਕਾਰੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
Wednesday, May 29, 2024 - 10:04 AM (IST)
ਸੰਯੁਕਤ ਰਾਸ਼ਟਰ (ਭਾਸ਼ਾ) - ਕਾਂਗੋ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਵਿਚ ਸੇਵਾ ਨਿਭਾ ਚੁੱਕੀ ਭਾਰਤੀ ਮਹਿਲਾ ਸ਼ਾਂਤੀ ਰੱਖਿਅਕ ਮੇਜਰ ਰਾਧਿਕਾ ਸੇਨ ਨੂੰ ਇਕ ਵੱਕਾਰੀ ਫੌਜੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟਾਰੇਸ ਨੇ ਉਨ੍ਹਾਂ ਨੂੰ 'ਸੱਚਾ ਨੇਤਾ ਅਤੇ ਆਦਰਸ਼’ ਦੱਸਿਆ ਹੈ। ਕਾਂਗੋ ਗਣਰਾਜ ਵਿਚ ਸੰਯੁਕਤ ਰਾਸ਼ਟਰ ਸੰਗਠਨ ਸਥਿਰਤਾ ਮਿਸ਼ਨ ਵਿਚ ਸੇਵਾ ਨਿਭਾਉਣ ਵਾਲੀ ਮੇਜਰ ਸੇਨ ਨੂੰ 30 ਮਈ ਨੂੰ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਦਿਵਸ ਦੇ ਮੌਕੇ ਇੱਥੇ ਵਿਸ਼ਵ ਸੰਸਥਾ ਦੇ ਮੁੱਖ ਦਫ਼ਤਰ ਵਿਚ ਗੁਟਾਰੇਸ ਵੱਕਾਰੀ ‘2023 ਸੰਯੁਕਤ ਰਾਸ਼ਟਰ ਮਿਲਟਰੀ ਜੈਂਡਰ ਐਡਵੋਕੇਟ ਆਫ ਦਿ ਈਅਰ ਅਵਾਰਡ’ ਦਿੱਤਾ ਜਾਵੇਗਾ ਗਿਆ।
ਇਹ ਵੀ ਪੜ੍ਹੋ - ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਇਸ ਮਸ਼ਰੂਮ ਨਾਲ ਪਾ ਸਕਦੇ ਹੋ ਛੁਟਕਾਰਾ
ਸੰਯੁਕਤ ਰਾਸ਼ਟਰ ਦੀ ਇਕ ਪ੍ਰੈੱਸ ਰਿਲੀਜ਼ ਦੇ ਅਨੁਸਾਰ, ਮੇਜਰ ਸੇਨ ਨੂੰ ਕਾਂਗੋ ਗਣਰਾਜ ਦੇ ਪੂਰਬ ਵਿਚ ਮਾਰਚ 2023 ਤੋਂ ਅਪ੍ਰੈਲ 2024 ਤੱਕ ਇੰਡੀਅਨ ਰੈਪਿਡ ਡਿਪਲਾਇਮੈਂਟ ਬਟਾਲੀਅਨ ਦੇ ਕਮਾਂਡਰ ਵਜੋਂ ਤਾਇਨਾਤ ਕੀਤਾ ਗਿਆ ਸੀ। ਹਿਮਾਚਲ ਪ੍ਰਦੇਸ਼ ’ਚ 1993 ’ਚ ਜਨਮੀ ਮੇਜਰ ਸੇਨ 8 ਸਾਲ ਪਹਿਲਾਂ ਭਾਰਤੀ ਫੌਜ ’ਚ ਭਰਤੀ ਹੋਈ। ਉਸਨੇ ਬਾਇਓਟੈਕ ਇੰਜੀਨੀਅਰ ਵਜੋਂ ਗ੍ਰੈਜੂਏਸ਼ਨ ਕੀਤੀ। ਉਹ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ) ਬੰਬਈ ਤੋਂ ਆਪਣੀ ਪੋਸਟ-ਗ੍ਰੈਜੂਏਸ਼ਨ ਕਰ ਰਹੀ ਸੀ ਜਦੋਂ ਉਸਨੇ ਫੌਜ ਵਿਚ ਭਰਤੀ ਹੋਣ ਦਾ ਫੈਸਲਾ ਕੀਤਾ ਸੀ। ਮੇਜਰ ਸੁਮਨ ਗਵਾਨੀ ਤੋਂ ਬਾਅਦ ਇਹ ਵੱਕਾਰੀ ਪੁਰਸਕਾਰ ਹਾਸਲ ਕਰਨ ਵਾਲੀ ਉਹ ਦੂਜੀ ਭਾਰਤੀ ਸ਼ਾਂਤੀ ਰੱਖਿਅਕ ਹਨ। ਮੇਜਰ ਗਵਾਨੀ ਨੇ ਦੱਖਣੀ ਸੂਡਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਵਿਚ ਸੇਵਾ ਕੀਤੀ ਅਤੇ 2019 ਵਿਚ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
,