ਵੱਡਾ ਖੁਲਾਸਾ: ਸਰਕਾਰ ਡਿਗਾਉਣ ਲਈ ਲਾਦੇਨ ਤੋਂ ਆਰਥਿਕ ਮਦਦ ਲੈਂਦੇ ਸਨ ਨਵਾਜ਼ ਸ਼ਰੀਫ

Sunday, Jan 31, 2021 - 11:07 PM (IST)

ਵੱਡਾ ਖੁਲਾਸਾ: ਸਰਕਾਰ ਡਿਗਾਉਣ ਲਈ ਲਾਦੇਨ ਤੋਂ ਆਰਥਿਕ ਮਦਦ ਲੈਂਦੇ ਸਨ ਨਵਾਜ਼ ਸ਼ਰੀਫ

ਇਸਲਾਮਾਬਾਦ - ਅਮਰੀਕਾ ਵਿੱਚ ਪਾਕਿਸਤਾਨ ਦੀ ਸਾਬਕਾ ਰਾਜਦੂਤ ਅਬਿਦਾ ਹੁਸੈਨ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਸੰਬੰਧਾਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਅਲਕਾਇਦਾ ਅੱਤਵਾਦੀ ਓਸਾਮਾ ਬਿਨ ਲਾਦੇਨ ਤੋਂ ਆਰਥਿਕ ਮਦਦ ਲੈਂਦੇ ਸਨ।

ਨਵਾਜ਼ ਸ਼ਰੀਫ ਸਰਕਾਰ ਵਿੱਚ ਮੰਤਰੀ ਅਤੇ ਅਮਰੀਕਾ ਵਿੱਚ ਪਾਕਿਸਤਾਨ ਦੀ ਸਾਬਕਾ ਰਾਜਦੂਤ ਅਬਿਦਾ ਨੇ ਕਿਹਾ ਕਿ ਇੱਕ ਸਮੇਂ ਬਿਨ ਲਾਦੇਨ ਪਾਕਿਸਤਾਨ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਪ੍ਰਸਿੱਧ ਸੀ। ਬਾਅਦ ਵਿੱਚ ਜਾ ਕੇ ਉਸਨੇ ਗਲਤ ਰਸਤਾ ਅਖਤਿਆਰ ਕਰ ਲਿਆ।

ਦੱਸ ਦਈਏ ਕਿ ਉਨ੍ਹਾਂ ਦਾ ਇਹ ਬਿਆਨ ਪਾਕਿਸਤਾਨ ਤਹਿਰੀਕ-ਏ-ਇੰਸਾਫ ਦੇ ਮੈਂਬਰ ਫਾਰੂਖ ਹਬੀਬ   ਦੇ ਦੋਸ਼ ਤੋਂ ਬਾਅਦ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਨਵਾਜ਼ ਸ਼ਰੀਫ ਨੇ ਦੇਸ਼ ਵਿੱਚ ਵਿਦੇਸ਼ੀ ਫੰਡਿੰਗ ਨੂੰ ਬੜਾਵਾ ਦਿੱਤਾ ਸੀ ਅਤੇ ਬੈਨਜੀਰ ਭੁੱਟੋ ਦੀ ਸਰਕਾਰ ਡਿਗਾਉਣ ਲਈ ਅਵਿਸ਼ਵਾਸ ਪ੍ਰਸਤਾਵ ਲਿਆਉਣ ਲਈ ਓਸਾਮਾ ਬਿਨ ਲਾਦੇਨ ਤੋਂ 75 ਕਰੋਡ਼ ਦਾ ਫੰਡ ਲਿਆ ਸੀ। ਕਸ਼ਮੀਰ ਵਿੱਚ ਧਾਰਮਿਕ ਲੜਾਈ ਨੂੰ ਬੜਾਵਾ ਦੇਣ ਲਈ ਉਹ ਅੱਤਵਾਦੀ ਬਿਨ ਲਾਦੇਨ ਦੀ ਸ਼ਰਨ ਵਿੱਚ ਜਾਂਦੇ ਸਨ।

ਦੱਸ ਦਈਏ  ਕਿ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸੁਪਰੀਮ ਕੋਰਟ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਾਲ 2017 ਵਿੱਚ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਗਿਆ ਸੀ। ਬੇਦਖ਼ਲ ਹੋਣ ਤੋਂ ਬਾਅਦ ਉਹ ਬ੍ਰਿਟੇਨ ਚਲੇ ਗਏ ਸਨ ਅਤੇ ਉੱਥੇ ਆਪਣਾ ਇਲਾਜ ਕਰਵਾ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News